ਆਪਣੀਆਂ ਮੰਗਾਂ ''ਤੇ ਡਟੇ ਕਿਸਾਨ, ਆਵਾਜਾਈ ਕੀਤੀ ਠੱਪ

Tuesday, Dec 04, 2018 - 12:57 PM (IST)

ਆਪਣੀਆਂ ਮੰਗਾਂ ''ਤੇ ਡਟੇ ਕਿਸਾਨ, ਆਵਾਜਾਈ ਕੀਤੀ ਠੱਪ

ਮੁਕੇਰੀਆਂ/ਟਾਂਡਾ (ਵਰਿੰਦਰ ਪੰਡਿਤ)— ਗੰਨਾ ਉਤਪਾਦਕ ਦਾ ਗੁੱਸਾ ਵੱਧਦਾ ਜਾ ਰਿਹਾ ਹੈ, ਜਿਸ ਦੇ ਚਲਦਿਆਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ 1 ਦਸੰਬਰ ਤੋਂ ਧਰਨੇ 'ਤੇ ਬੈਠੇ ਹਨ ਅਤੇ ਪਿਛਲੇ ਕਾਫੀ ਘੰਟਿਆਂ ਤੋਂ ਰਾਸ਼ਟਰੀ ਰਾਜ ਮਾਰਗ 'ਤੇ ਜਾਮ ਲਗਾ ਕੇ ਬੈਠੇ ਹਨ। ਸਰਕਾਰ ਕਿਸਾਨ ਅਤੇ ਮਿੱਲ ਮਾਲਕਾਂ ਦੇ ਨਾਲ ਸਮਝੌਤਾ ਕਰਵਾਉਣ 'ਚ ਅਜੇ ਤੱਕ ਸਫਲ ਨਹੀਂ ਹੋ ਸਕੀ ਹੈ, ਜਿਸ ਕਰਕੇ ਅੱਜ ਵੀ ਮੁਕੇਰੀਆਂ 'ਚ ਰਾਸ਼ਟਰੀ ਰਾਜ ਮਾਰਗ ਨੂੰ ਕਿਸਾਨਾਂ ਨੇ ਪੂਰਨ ਤੌਰ 'ਤੇ ਆਵਾਜਾਈ ਨੂੰ ਠੱਪ ਕਰਕੇ ਰੱਖਿਆ ਹੋਇਆ ਹੈ।

PunjabKesari

ਕਿਸਾਨ ਆਪਣੀਆਂ ਮੰਗਾਂ 'ਤੇ ਡਟੇ ਹੋਏ ਹਨ। ਪੱਗੜੀ ਸੰਭਾਲ ਜਟਾ ਦੇ ਪ੍ਰਧਾਨ ਕਮਲਜੀਤ ਸਿੰਘ ਕਾਕੀ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰਦੀ ਉਦੋਂ ਤੱਕ ਉਹ ਆਪਣਾ ਧਰਨਾ ਨਹੀਂ ਚੁੱਕਣਗੇ।

PunjabKesari


author

shivani attri

Content Editor

Related News