ਚੱਪਲਾਂ ਸਰਕੰਡਿਆਂ ''ਚ ਛੁੱਟੀਆਂ, ਪੈਰਾਂ ''ਚ ਪਏ ਛਾਲੇ ਪਰ ਇਸ ਬਹਾਦਰ ਕਿਸਾਨ ਨੇ...

Monday, Apr 13, 2026 - 10:42 AM (IST)

ਚੱਪਲਾਂ ਸਰਕੰਡਿਆਂ ''ਚ ਛੁੱਟੀਆਂ, ਪੈਰਾਂ ''ਚ ਪਏ ਛਾਲੇ ਪਰ ਇਸ ਬਹਾਦਰ ਕਿਸਾਨ ਨੇ...

ਫਾਜ਼ਿਲਕਾ (ਸੁਨੀਲ ਨਾਗਪਾਲ) : ਫਾਜ਼ਿਲਕਾ ਦੇ ਸਰਹੱਦੀ ਪਿੰਡ ਪੱਕਾ ਚਿਸ਼ਤੀ ਨੇੜੇ ਸਾਦਗੀ ਬਾਰਡਰ 'ਤੇ ਪਾਕਿਸਤਾਨ ਵੱਲ ਕਿਸਾਨਾਂ ਦੀ ਕਣਕ ਦੀ ਫ਼ਸਲ ਨੂੰ ਅੱਗ ਲੱਗ ਗਈ, ਜੋ ਕਾਫੀ ਭਿਆਨਕ ਸੀ ਅਤੇ ਹੌਲੀ-ਹੌਲੀ ਭਾਰਤ ਵਾਲੇ ਪਾਸੇ 'ਚ ਵੀ ਦਾਖ਼ਲ ਹੋ ਗਈ। ਫ਼ਸਲ ਸੜਦੀ ਦੇਖ ਕੇ ਕਿਸਾਨ ਗੁਰਜਿੰਦਰ ਸਿੰਘ ਵਾਸੀ ਪਿੰਡ ਪੱਕਾ ਚਿਸ਼ਤੀ ਨੇ ਵੱਡਾ ਜਿਗਰਾ ਦਿਖਾਇਆ ਅਤੇ ਅੱਗ 'ਚ ਵੜ ਗਿਆ।

ਇਹ ਵੀ ਪੜ੍ਹੋ : ਪੰਜਾਬ 'ਚ ਵੱਟ ਕੱਢੇਗੀ ਗਰਮੀ! ਮੌਸਮ ਵਿਭਾਗ ਨੇ ਜਾਰੀ ਕੀਤੀ ਵੱਡੀ ਭਵਿੱਖਬਾਣੀ, 16-17 ਅਪ੍ਰੈਲ ਨੂੰ...

ਹਾਲਾਂਕਿ ਇਸ ਕਿਸਾਨ ਦੀ ਫ਼ਸਲ ਵੀ ਉਕਤ ਇਲਾਕੇ 'ਚ ਨਹੀਂ ਸੀ ਪਰ ਮਦਦ ਕਰਨ ਲਈ ਬਲਦੀ ਅੱਗ 'ਚ ਫਾਇਰ ਬ੍ਰਿਗੇਡ ਦੇ ਪਾਣੀ ਵਾਲੇ ਪਾਈਪ ਲੈ ਕੇ ਉਹ ਸਰਕੰਡਿਆਂ 'ਚ ਵੜ ਗਿਆ। ਇਸ ਦੌਰਾਨ ਉਸ ਦੀਆਂ ਚੱਪਲਾਂ ਵੀ ਸਰਕੰਡਿਆਂ 'ਚ ਹੀ ਰਹਿ ਗਈਆਂ ਅਤੇ ਜਦੋਂ ਅੱਗ 'ਤੇ ਕਾਬੂ ਪੈ ਗਿਆ ਤਾਂ ਉਹ ਨੰਗੇ ਪੈਰੀਂ ਬਾਹਰ ਆਇਆ। ਇਸ ਦੌਰਾਨ ਉਸ ਦੇ ਪੈਰਾਂ 'ਚ ਛਾਲੇ ਵੀ ਪੈ ਗਏ।

ਇਹ ਵੀ ਪੜ੍ਹੋ : ਪੰਜਾਬ 'ਚ ਮੰਗਲਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਾਰੇ ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਗੁਰਜਿੰਦਰ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਉਸ ਨੂੰ ਪਤਾ ਲੱਗਿਆ ਕਿ ਬਾਰਡਰ 'ਤੇ ਪਾਕਿਸਤਾਨ ਵਾਲੇ ਪਾਸੇ ਅੱਗ ਲੱਗੀ ਹੈ ਅਤੇ ਭਾਰਤ ਵਾਲੇ ਇਲਾਕੇ 'ਚ ਕਣਕ ਦੀ ਖੜ੍ਹੀ ਫ਼ਸਲ ਦਾ ਨੁਕਸਾਨ ਹੋ ਸਕਦਾ ਹੈ ਤਾਂ ਉਹ ਕੁੱਝ ਹੀ ਸਮੇਂ 'ਚ ਉਹ ਮਦਦ ਕਰਨ ਲਈ ਮੌਕੇ 'ਤੇ ਪਹੁੰਚ ਗਿਆ। ਹਾਲਾਂਕਿ ਭਿਆਨਕ ਅੱਗ 'ਚ ਉਸ ਦਾ ਵਾਲ-ਵਾਲ ਬਚਾਅ ਹੋ ਗਿਆ। ਸਭ ਲੋਕਾਂ ਵਲੋਂ ਉਸ ਦੀ ਰੱਜ ਕੇ ਤਾਰੀਫ਼ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


author

Babita

Content Editor

Related News