ਕਿਸਾਨ ਦੇ ਪੁੱਤਰ ਦਾ ਵਿਲੱਖਣ ਕਦਮ: ਬਿਨਾਂ ਦਾਜ ਕੀਤਾ ਸਾਦਾ ਵਿਆਹ, ਟਰੈਕਟਰ ‘ਤੇ ਲਿਆਈ ਡੋਲੀ

Friday, Apr 10, 2026 - 06:16 PM (IST)

ਕਿਸਾਨ ਦੇ ਪੁੱਤਰ ਦਾ ਵਿਲੱਖਣ ਕਦਮ: ਬਿਨਾਂ ਦਾਜ ਕੀਤਾ ਸਾਦਾ ਵਿਆਹ, ਟਰੈਕਟਰ ‘ਤੇ ਲਿਆਈ ਡੋਲੀ

ਤਰਨਤਾਰਨ (ਸੰਦੀਪ)- ਜ਼ਿਲ੍ਹਾ ਤਰਨਤਾਰਨ ਦੇ ਪਿੰਡ ਧਾਰੀਵਾਲ ਵਿੱਚ ਇੱਕ ਕਿਸਾਨ ਪਰਿਵਾਰ ਵੱਲੋਂ ਸਾਦੇ ਵਿਆਹ ਅਤੇ ਦਾਜ ਪ੍ਰਥਾ ਖਿਲਾਫ਼ ਇੱਕ ਪ੍ਰੇਰਣਾਦਾਇਕ ਸੁਨੇਹਾ ਦਿੱਤਾ ਗਿਆ ਹੈ। ਫ਼ਜੂਲ ਖਰਚੀ ਅਤੇ ਦਾਜ ਪ੍ਰਥਾ ਨੂੰ ਰੋਕਣ ਦੇ ਮੰਤਵ ਨਾਲ ਕਿਸਾਨ ਆਗੂ ਦੇ ਪੁੱਤਰ ਨੇ ਟਰੈਕਟਰ ‘ਤੇ ਆਪਣੀ ਲਾੜੀ ਨੂੰ ਵਿਆਹ ਕੇ ਘਰ ਲਿਆਇਆ।

ਇਹ ਵੀ ਪੜ੍ਹੋ-  ਵੱਡੀ ਖਬਰ: ਅਟਾਰੀ-ਵਾਹਘਾ ਸਰਹੱਦ ‘ਤੇ ਰੋਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂ

ਜਾਣਕਾਰੀ ਮੁਤਾਬਕ ਧਾਰੀਵਾਲ ਦੇ ਕਿਸਾਨ ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਗੁਰਬੀਰ ਸਿੰਘ ਨੇ ਆਪਣੀ ਹਮਸਫਰ ਨੂੰ ਵਿਆਹੁਣ ਲਈ ਟਰੈਕਟਰ ਨੂੰ ਸਜਾ ਕੇ ਹੀ ਬਾਰਾਤ ਲੈ ਕੇ ਗਿਆ। ਉਨ੍ਹਾਂ ਕਿਹਾ ਕਿ ਇਹ ਸਾਰੇ ਪਰਿਵਾਰ ਦਾ ਸਾਂਝਾ ਫ਼ੈਸਲਾ ਸੀ ਕਿ ਵਿਆਹ ਬਿਨਾਂ ਦਾਜ ਅਤੇ ਬਿਨਾਂ ਫ਼ਜੂਲ ਖਰਚੀ ਦੇ ਕੀਤਾ ਜਾਵੇ, ਤਾਂ ਜੋ ਸਮਾਜ ਨੂੰ ਇੱਕ ਚੰਗਾ ਸੁਨੇਹਾ ਦਿੱਤਾ ਜਾ ਸਕੇ।

ਇਹ ਵੀ ਪੜ੍ਹੋ- ਪੰਜਾਬ 'ਚ  15 ਅਪ੍ਰੈਲ ਤੋਂ ਬਾਅਦ ਬਦਲ ਸਕਦੈ ਮੌਸਮ ਦਾ ਮਿਜਾਜ਼, ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ

ਕੁੜੀ ਦੇ ਪਰਿਵਾਰ ਵੱਲੋਂ ਵੀ ਇਸ ਵਿਆਹ ਨੂੰ ਵਿਲੱਖਣ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਆਮ ਵਿਆਹਾਂ ਨਾਲੋਂ ਇਹ ਵਿਆਹ ਕਾਫ਼ੀ ਅਨੋਖਾ ਰਿਹਾ ਹੈ ਅਤੇ ਉਹ ਖੁਸ਼ ਹਨ ਕਿ ਉਨ੍ਹਾਂ ਨੂੰ ਅਜਿਹੀ ਸੋਚ ਵਾਲਾ ਪਰਿਵਾਰ ਮਿਲਿਆ। ਲਾੜੇ ਦੇ ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਇਹ ਵਿਆਹ ਬਿਨਾਂ ਕਿਸੇ ਦਾਜ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਹਜੂਰੀ ਵਿੱਚ ਸੰਪੰਨ ਹੋਇਆ। ਇਲਾਕੇ ਵਿੱਚ ਇਸ ਵਿਆਹ ਦੀਆਂ ਚਰਚਾਂ ਜ਼ੋਰਾਂ ‘ਤੇ ਹਨ ਅਤੇ ਇਹ ਹੋਰਾਂ ਲਈ ਵੀ ਪ੍ਰੇਰਣਾ ਦਾ ਸਰੋਤ ਬਣ ਰਿਹਾ ਹੈ।

ਇਹ ਵੀ ਪੜ੍ਹੋ-  ਸਾਬਕਾ DIG ਹਰਚਰਨ ਸਿੰਘ ਭੁੱਲਰ ਨੂੰ ਸੁਪਰੀਮ ਕੋਰਟ ਤੋਂ ਝਟਕਾ, ਜ਼ਮਾਨਤ ਅਰਜ਼ੀ ਖਾਰਜ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News