ਪੰਜਾਬ ਵਿਚ ਕਣਕ ਦੀ ਖਰੀਦ ਠੱਪ! ਖਰੀਦ ਏਜੰਸੀਆਂ ਦੇ ਫੀਲਡ ਸਟਾਫ ਵੱਲੋਂ ਹੜਤਾਲ ਦਾ ਐਲਾਨ

Sunday, Apr 12, 2026 - 02:35 PM (IST)

ਪੰਜਾਬ ਵਿਚ ਕਣਕ ਦੀ ਖਰੀਦ ਠੱਪ! ਖਰੀਦ ਏਜੰਸੀਆਂ ਦੇ ਫੀਲਡ ਸਟਾਫ ਵੱਲੋਂ ਹੜਤਾਲ ਦਾ ਐਲਾਨ

ਮਾਛੀਵਾੜਾ (ਟੱਕਰ): ਪੰਜਾਬ ਦੀਆਂ ਸਮੂਹ ਸਰਕਾਰੀ ਖਰੀਦ ਏਜੰਸੀਆਂ (PUNGRAIN, MARKFED, PUNSUP ਅਤੇ PSWC) ਦੀ ਸਾਂਝੀ ਤਾਲਮੇਲ ਕਮੇਟੀ ਨੇ ਰਬੀ ਸੀਜ਼ਨ 2026-27 ਲਈ ਕਣਕ ਦੀ ਖਰੀਦ ਦਾ ਕੰਮ ਮੁਕੰਮਲ ਤੌਰ 'ਤੇ ਬੰਦ ਕਰਨ ਦਾ ਐਲਾਨ ਕੀਤਾ ਹੈ। 

ਕਮੇਟੀ ਅਨੁਸਾਰ, ਬੇਮੌਸਮੀ ਬਾਰਿਸ਼ ਅਤੇ ਤਾਪਮਾਨ ਵਿਚ ਤਬਦੀਲੀ ਕਾਰਨ ਮੰਡੀਆਂ ਵਿਚ ਆ ਰਹੀ ਕਣਕ ਦੇ ਮਿਆਰ (FAQ) ਵਿਚ ਕਮੀ ਆਈ ਹੈ, ਜਿਸ ਕਾਰਨ ਫੀਲਡ ਸਟਾਫ ਨੂੰ ਖਰੀਦ ਲਈ ਭਾਰੀ ਸਿਆਸੀ ਅਤੇ ਪ੍ਰਸ਼ਾਸਨਿਕ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਮੇਟੀ ਨੇ ਮੰਗ ਕੀਤੀ ਹੈ ਕਿ ਸਰਕਾਰ ਕਣਕ ਦੀ ਖਰੀਦ ਲਈ URS (Uniform Specifications) ਅਧੀਨ ਮਾਪਦੰਡਾਂ ਵਿਚ ਢਿੱਲ ਦੇਵੇ ਅਤੇ ਐੱਫ.ਸੀ.ਆਈ. (FCI) ਵੱਲੋਂ ਕਣਕ ਦੀ ਡਿਲੀਵਰੀ ਸਮੇਂ ਕੀਤੀ ਜਾਂਦੀ ਸਟੋਰੇਜ ਗੇਨ ਦੀ ਕਟੌਤੀ ਨੂੰ ਤੁਰੰਤ ਖ਼ਤਮ ਕੀਤਾ ਜਾਵੇ।

PunjabKesari

ਜਥੇਬੰਦੀਆਂ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਇਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਸਮੂਹ ਫੀਲਡ ਸਟਾਫ ਵੱਲੋਂ ਕਣਕ ਦੀ ਖਰੀਦ ਦਾ ਕੰਮ ਬੰਦ ਰੱਖਿਆ ਜਾਵੇਗਾ। ਇਸ ਫੈਸਲੇ ਨਾਲ ਸੂਬੇ ਦੀਆਂ ਮੰਡੀਆਂ ਵਿਚ ਕਣਕ ਦੀ ਖਰੀਦ ਪ੍ਰਕਿਰਿਆ ਪ੍ਰਭਾਵਿਤ ਹੋਵੇਗੀ। 


author

Anmol Tagra

Content Editor

Related News