ਕਿਸਾਨ ਵਲੋਂ ਲਗਾਈ ਗਈ ਨਾੜ ਨੂੰ ਅੱਗ ਨੇ ਧਾਰਿਆ ਭਿਆਨਕ ਰੂਪ

05/03/2020 1:20:41 PM

ਗੁਰੂਹਰਸਹਾਏ (ਆਵਲਾ): ਲਖਮੀਰਪੁਰਾ ਰੋਡ 'ਤੇ ਸਥਿਤ ਕਿਸੇ ਕਿਸਾਨ ਵਲੋਂ ਆਪਣੀ ਜ਼ਮੀਨ ਦੀ ਨਾੜ ਨੂੰ ਅੱਗ ਲਗਾਈ ਗਈ ਸੀ, ਜਿਸ ਦੇ ਚੱਲਦਿਆਂ ਅੱਜ ਸਵੇਰ ਦੀ ਤੇਜ਼ ਹਵਾ ਚੱਲਣ ਕਰਕੇ ਇਸ ਅੱਗ ਨੇ ਨਾਲ ਲੱਗਦੇ ਲੱਕੜ ਦਾ ਕੰਮ ਕਰਨ ਵਾਲੇ ਆਰੇ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ ਅਤੇ ਆਰੇ 'ਚ ਪਈ ਲੱਖਾਂ ਰੁਪਏ ਦੇ ਕਰੀਬ ਲੱਕੜ ਸੜ ਕੇ ਸਵਾਹ ਹੋ ਗਈ। 

PunjabKesari

ਇਸ ਅੱਗ ਸਬੰਧੀ ਜਾਣਕਾਰੀ ਮਿਲਦਿਆਂ ਹੀ ਥਾਣਾ ਮੁਖੀ ਜਸਵਰਿੰਦਰ ਸਿੰਘ ਏ.ਐੱਸ. ਗੁਰਚਰਨ ਸਿੰਘ ਪਵਨ ਕੁਮਾਰ ਸੁਖਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਵਲੋਂ ਫਾਇਰ ਬ੍ਰਿਗੇਡ ਨੂੰ ਤੁਰੰਤ ਫੋਨ ਕੀਤਾ ਗਿਆ, ਜਿਸ ਤੋਂ ਬਾਅਦ ਤੁਰੰਤ  ਫਿਰੋਜ਼ਪੁਰ ਫਰੀਦਕੋਟ ਅਤੇ ਜਲਾਲਾਬਾਦ ਮੁਕਤਸਰ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਕਈ ਘੰਟਿਆਂ ਦੀ ਮਸ਼ਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਗਨੀਮਤ ਇਹ ਰਹੀ ਕਿ ਜਿਸ ਜਗ੍ਹਾ ਤੇ ਆਰਾ ਸਥਿਤ ਉੱਥੇ ਕਈ ਘਰ ਵੀ ਸਥਿਤ ਹਨ ਜੋ ਕਿ ਇਸ ਅੱਗ ਦੀ ਲਪੇਟ 'ਚ ਆਉਣ ਤੋਂ ਬਚ ਗਏ ਜੇਕਰ ਇਹ ਘਰਾਂ ਨੂੰ ਵੀ ਅੱਗ ਲੱਗ ਜਾਂਦੀ ਤਾਂ ਵੱਡਾ ਹਾਦਸਾ ਹੋ ਸਕਦਾ ਸੀ।


Shyna

Content Editor

Related News