ਟਾਂਡਾ ਵਿਖੇ ਭਿਆਨਕ ਅੱਗ ਲੱਗਣ ਕਾਰਨ ਗ਼ਰੀਬਾਂ ਦੇ ਸੜੇ ਆਸ਼ਿਆਨੇ, ਤਸਵੀਰਾਂ ''ਚ ਵੇਖੋ ਖ਼ੌਫ਼ਨਾਕ ਮੰਜ਼ਰ

05/05/2024 4:34:49 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ, ਗੁਪਤਾ,ਜਸਵਿੰਦਰ)- ਅੱਜ ਦੁਪਹਿਰ ਪਿੰਡ ਰੜਾ ਨਜ਼ਦੀਕ ਹੋਈ ਅਗਜਨੀ ਦੀ ਘਟਨਾ ਕਾਰਨ ਉੱਤਰ ਪ੍ਰਦੇਸ਼ ਦੇ ਤਿਲਹਰ (ਸ਼ਾਹਜਹਾਂਪੁਰ)  ਤੋਂ ਹਿਜਰਤ ਕਰਕੇ ਇਥੇ ਆ ਕੇ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਪਰਿਵਾਰਾਂ ਦੇ 6 ਕੁੱਲ ਸੜ ਕੇ ਸੁਆਹ ਹੋ ਗਏ। ਜਿਸ ਕਾਰਨ ਲੱਖਾਂ ਰੁਪਏ ਦਾ ਸਾਮਾਨ ਅਤੇ ਨਕਦੀ ਨਸ਼ਟ ਹੋ ਗਈ। ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। 

PunjabKesari

ਦੁਪਹਿਰ 1 ਵਜੇ ਦੇ ਕਰੀਬ ਲੱਗੀ ਅੱਗ ਨੇ ਲੱਕੜ ਅਤੇ ਘਾਹਫੂਸ ਨਾਲ ਬਣੀਆਂ 10 ਤੋਂ ਵਧੇਰੇ ਝੁੱਗੀਆਂ ਨੂੰ ਲਪੇਟ ਵਿਚ ਲੈ ਲਿਆ। ਵੇਖਦੇ ਹੀ ਵੇਖਦੇ ਅੱਗ ਨੇ ਵਿਕਰਾਲ ਰੂਪ ਧਾਰਨ ਕਰ ਲਿਆ। ਅਗਜਨੀ ਦਾ ਸ਼ਿਕਾਰ ਹੋਏ ਪਰਿਵਾਰਾਂ ਨੇ ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਨਾਲ ਅੱਗ 'ਤੇ ਅੱਗ 'ਤੇ ਕਾਬੂ ਪਾਇਆ।

PunjabKesari

ਸੂਚਨਾ ਮਿਲਣ 'ਤੇ ਜਦੋਂ ਦੇਰ ਨਾਲ ਫਾਇਰ ਬ੍ਰਿਗੇਡ ਦੀ ਟੀਮ ਪਹੁੰਚੀ, ਉਸ ਸਮੇ ਤੱਕ ਅੱਗ ਤਬਾਹੀ ਮਚਾ ਚੁੱਕੀ ਸੀ। ਅੱਗ ਕਾਰਨ ਹੋਏ ਨੁਕਸਾਨ ਬਾਰੇ ਜਾਣਕਾਰੀ ਦਿੰਦਿਆਂ ਮੁਹੰਮਦ ਸਾਦਕ ਪੁੱਤਰ ਅਬਦੁਲ ਰਫ਼ੀਕ ਨੇ ਦੱਸਿਆ ਕਿ ਉਸ ਦਾ ਸਾਰਾ ਸਾਮਾਨ, ਟਰਾਲੀ ਦੇ ਟਾਇਰ ,ਦੋ ਮੋਟਰਸਾਈਕਲ ਅਤੇ ਲਗਭਗ 2 ਲੱਖ ਰੁਪਏ ਦੀ ਨਕਦੀ ਨਸ਼ਟ ਹੋਈ ਹੈ। 

ਇਹ ਵੀ ਪੜ੍ਹੋ-  ਫਾਜ਼ਿਲਕਾ 'ਚ ਭਿਆਨਕ ਹਾਦਸਾ, ਕਾਰ ਤੇ ਮੋਟਰਸਾਈਕਲ ਵਿਚਾਲੇ ਜ਼ਬਰਦਸਤ ਟੱਕਰ, ਦੋ ਲੋਕਾਂ ਦੀ ਤੜਫ਼-ਤੜਫ਼ ਹੋਈ ਮੌਤ

PunjabKesari

ਉਸ ਦੇ ਭਰਾ ਲਿਆਕਤ ਅਲੀ ਨੇ ਦੱਸਿਆ ਕਿ ਉਸ ਦਾ ਸਾਰਾ ਸਮਾਨ ਅਤੇ ਲਗਭਗ 3 ਲੱਖ ਰੁਪਏ ਨਸ਼ਟ ਹੋਏ ਹਨ। ਇਸੇ ਤਰਾਂ ਮੁਹੰਮਦ ਅਲੀ ਪੁੱਤਰ ਮੁਹੰਮਦ ਸਾਦਕ ਨੇ ਦੱਸਿਆ ਕਿ ਉਸ ਦਾ ਲਗਭਗ 4 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਗੁਲਾਮ ਨਬੀ ਪੁੱਤਰ ਅਬਦੁਲ ਲਤੀਫ ਮੁਤਾਬਕ ਉਸ ਦਾ ਦੋ ਲੱਖ ਰੁਪਏ ਅਤੇ ਸਾਰਾ ਸਮਾਨ ਨਸ਼ਟ ਹੋਇਆ। ਗੁਲਾਮ ਸਾਬਰ ਮੁਤਾਬਕ ਉਸ ਦਾ ਲਗਭਗ 3 ਲੱਖ ਰੁਪਏ ਅਤੇ ਨੂਰ ਮੁਹੰਮਦ ਦਾ ਸਾਰਾ ਸਮਾਨ ਅਤੇ ਲਗਭਗ 1 ਲੱਖ ਰੁਪਏ ਨਸ਼ਟ ਹੋਏ ਹਨ। ਅੱਗ ਕਾਰਨ ਪੀੜਿਤ ਪਰਿਵਾਰਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸੇ ਤਰਾਂ ਰੜਾ ਪਿੰਡ ਵਿਚ ਅੱਗ ਕਾਰਨ ਚਰਨਜੀਤ ਸਿੰਘ ਨਿੱਕੂ ,ਹਰਦਿਆਲ ਸਿੰਘ ਅਤੇ ਤਰਸੇਮ ਸਿੰਘ ਆਦਿ ਕਿਸਾਨਾਂ ਦਾ ਲਗਭਗ 50 ਏਕੜ ਨਾੜ ਵੀ ਸੜਿਆ ਹੈ ।

ਇਹ ਵੀ ਪੜ੍ਹੋ-  ਦਸੂਹਾ 'ਚ ਵੱਡੀ ਵਾਰਦਾਤ, ਕਿਸਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਖੇਤਾਂ 'ਚੋਂ ਖ਼ੂਨ ਨਾਲ ਲਥਪਥ ਮਿਲੀ ਲਾਸ਼

PunjabKesari

PunjabKesari

ਇਹ ਵੀ ਪੜ੍ਹੋ-  ਵੱਡੀ ਲਾਪਰਵਾਹੀ: ਪੰਜਾਬ 'ਚ ਚੱਲਦੀ ਟਰੇਨ ਨਾਲੋਂ ਵੱਖ ਹੋਇਆ ਇੰਜਣ, ਹਜ਼ਾਰਾਂ ਯਾਤਰੀਆਂ ਦੀ ਜਾਨ ਦਾਅ 'ਤੇ ਲੱਗੀ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


 


shivani attri

Content Editor

Related News