ਸੁੱਕੇ ਪੱਤਿਆਂ ਨੂੰ ਲਗਾਈ ਅੱਗ ਨੇ ਪਾਰਕਿੰਗ ''ਚ ਖੜ੍ਹੀ ਥਾਰ ਨੂੰ ਲਿਆ ਚਪੇਟ ''ਚ, ਵੀਡੀਓ ਹੋਈ ਵਾਇਰਲ

04/11/2024 10:38:47 PM

ਲੁਧਿਆਣਾ (ਰਿਸ਼ੀ)- ਦੁੱਗਰੀ ਫੇਸ-1 ਦੀ ਪਾਰਕਿੰਗ ਵਿਚ ਖੜ੍ਹੀ ਇਕ ਕਾਲੇ ਰੰਗ ਦੀ ਥਾਰ ਨੂੰ ਭਿਆਨਕ ਅੱਗ ਲੱਗਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਮਿਲੀ ਸੂਚਨਾ ਮੁਤਾਬਕ ਪਾਰਕਿੰਗ 'ਚ ਦਰੱਖਤ ਦੇ ਸੁੱਕੇ ਪੱਤਿਆਂ ਨੂੰ ਲਗਾਈ ਅੱਗ ਨੇ ਕੋਲ ਖੜ੍ਹੀ ਥਾਰ ਨੂੰ ਆਪਣੀ ਚਪੇਟ ਵਿਚ ਲੈ ਲਿਆ ਅਤੇ ਦੇਖਦੇ ਹੀ ਦੇਖਦੇ ਅੱਗ ਦੀਆਂ ਲਪਟਾਂ ਨੇ ਵਿਕਰਾਲ ਰੂਪ ਧਾਰਨ ਕਰ ਲਿਆ। ਇਸ ਘਟਨਾ ਕਾਰਨ ਇਲਾਕੇ ਵਿਚ ਭੱਜ-ਦੌੜ ਮਚ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪੁੱਜੀ ਪੁਲਸ ਨੇ ਫਾਇਰ ਬ੍ਰਿਗੇਡ ਵਿਭਾਗ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ। ਹਾਦਸੇ ਵਿਚ ਕਿਸੇ ਪ੍ਰਕਾਰ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।

ਇਹ ਵੀ ਪੜ੍ਹੋ- ਗੱਡੀ ਚਲਾਉਂਦੇ ਸਮੇਂ ਸੀਟ ਬੈਲਟ ਨਾ ਲਾਉਣ 'ਤੇ ਪੁਲਸ ਨੇ 100 ਗੋਲ਼ੀਆਂ ਮਾਰ ਕੇ ਭੁੰਨ'ਤਾ ਨੌਜਵਾਨ, ਵੀਡੀਓ ਵਾਇਰਲ

ਜਾਣਕਾਰੀ ਦਿੰਦੇ ਮਨਦੀਪ ਸਿੰਘ ਨੇ ਦੱਸਿਆ ਕਿ ਹਰ ਰੋਜ਼ ਦੀ ਤਰਾਂ ਵੀਰਵਾਰ ਸਵੇਰੇ ਉਹ ਆਪਣੇ ਦੋਸਤਾਂ ਦੇ ਨਾਲ ਕ੍ਰਿਕੇਟ ਖੇਡ ਕੇ ਲਗਭਗ 8 ਵਜੇ ਵਾਪਸ ਆ ਰਿਹਾ ਸੀ ਤਾਂ ਇਕ ਥਾਰ ਦੇ ਅਗਲੇ ਹਿੱਸੇ ਵਿਚ ਅੱਗ ਦੇਖ ਕੇ ਰੌਲਾ ਪਾਇਆ ਤਾਂ ਥਾਰ ਦਾ ਮਾਲਕ ਕੋਲ ਆਇਆ ਜੋ ਪਿੰਡ ਸੰਗੋਵਾਲ ਦਾ ਰਹਿਣ ਵਾਲਾ ਨੌਜਵਾਨ ਸੀ। ਉਸ ਨੇ ਦੱਸਿਆ ਕਿ 2 ਮਹੀਨੇ ਪਹਿਲਾ ਹੀ ਨਵੀਂ ਥਾਰ ਖਰੀਦੀ ਸੀ ਜਿਸ ਦੇ ਬਾਅਦ ਉਹ ਤੁਰੰਤ ਬਚਾਅ ਕਾਰਜਾਂ ਵਿਚ ਲੱਗੇ ਗਏ।

ਪੁਲਸ ਦੇ ਅਨੁਸਾਰ ਹਾਲੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਦਰੱਖਤਾਂ ਦੇ ਪੱਤਿਆਂ ਅਤੇ ਕੂੜੇ ਦੇ ਢੇਰ ਨੂੰ ਅੱਗ ਕਿਸ ਨੇ ਲਗਾਈ ਗਈ ਸੀ। ਉਥੇ ਕਾਲੇ ਰੰਗ ਦੀ ਥਾਰ ਨੂੰ ਅੱਗ ਲੱਗਣ ਦੀ ਵੀਡੀਓ ਸ਼ਹਿਰ ਵਿਚ ਵਾਇਰਲ ਹੋ ਗਈ, ਜੋ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਇਹ ਵੀ ਪੜ੍ਹੋ- ਜਲੰਧਰ ਤੇ ਲੁਧਿਆਣਾ ਲੋਕ ਸਭਾ ਸੀਟਾਂ ਤੋਂ ਉਮੀਦਵਾਰ ਉਤਾਰਨ ਬਾਰੇ CM ਮਾਨ ਨੇ ਟਵੀਟ ਕਰ ਦਿੱਤੀ ਜਾਣਕਾਰੀ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News