ਖੇਤਾਂ ''ਚ ਮੋਟਰ ਵਾਲੇ ਕਮਰੇ ''ਚੋਂ ਔਰਤ ਦੀ ਨਗਨ ਲਾਸ਼ ਬਰਾਮਦ

Wednesday, Mar 07, 2018 - 05:47 PM (IST)

ਬਟਾਲਾ (ਸੈਂਡੀ) : ਬੁੱਧਵਾਰ ਨੂੰ ਬਟਾਲਾ-ਜਲੰਧਰ ਰੋਡ 'ਤੇ ਮਹਿਤਾ ਦੇ ਨਜ਼ਦੀਕ ਇਕ ਮੋਟਰ ਦੇ ਕਮਰੇ ਵਿਚ ਇਕ ਅਣਪਛਾਤੀ ਔਰਤ ਦੀ ਲਾਸ਼ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮਹਿਤਾ ਦੇ ਐੱਸ.ਐੱਚ.ਓ. ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਪੁੱਤਰ ਅਜੀਤ ਸਿੰਘ ਪਿੰਡ ਬੁੱਟਰ ਸਿਵੀਆ ਦੇ ਖੇਤਾਂ 'ਚ ਮੋਟਰ ਵਾਲੇ ਕਮਰੇ 'ਚੋਂ ਇਕ 45 ਸਾਲਾ ਔਰਤ ਦੀ ਨਗਨ ਹਾਲਤ ਵਿਚ ਲਾਸ਼ ਬਰਾਮਦ ਹੋਈ ਹੈ, ਜਿਸਦੀ ਪਹਿਚਾਣ ਨਹੀਂ ਹੋ ਸਕੀ।
ਐੱਸ.ਐੱਚ.ਓ. ਨੇ ਦੱਸਿਆ ਕਿ ਮ੍ਰਿਤਕ ਔਰਤ ਦੇ ਗਲੇ 'ਤੇ ਰੱਸੀ ਨਾਲ ਘੁੱਟਣ ਦੇ ਨਿਸ਼ਾਨ ਵੀ ਸਨ। ਉਨ੍ਹਾਂ ਕਿਹਾ ਕਿ ਫਿਲਹਾਲ ਲਾਸ਼ ਨੂੰ ਸ਼ਨਾਖਤ ਲਈ ਡੈੱਡ ਹਾਊਸ ਅੰਮ੍ਰਿਤਸਰ ਵਿਖੇ ਰਖਵਾ ਦਿੱਤਾ ਹੈ। ਇਸ ਮੌਕੇ ਐੱਸ.ਪੀ. (ਡੀ) ਹਰਪਾਲ ਸਿੰਘ, ਡੀ.ਐੱਸ.ਪੀ. (ਡੀ) ਹਰਪ੍ਰੀਤ ਸਿੰਘ, ਡੀ.ਐੱਸ.ਪੀ. ਗੁਰਪ੍ਰਤਾਪ ਸਿੰਘ ਸਹੋਤਾ, ਇੰਸਪੈਕਟਰ ਸੀ.ਆਈ.ਏ. ਰਵਿੰਦਰਪਾਲ ਸਿੰਘ ਤੇ ਇੰਸਪੈਕਟਰ ਸਾਈਬਰ ਕਰਾਈਮ ਪ੍ਰਵੀਨ ਕੁਮਾਰ ਨੇ ਘਟਨਾ ਸਥਾਨ 'ਤੇ ਪੁੱਜ ਕੇ ਜਾਇਜ਼ਾ ਲਿਆ।


Related News