ਨਹਿਰ ’ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ

Monday, Sep 30, 2024 - 05:42 PM (IST)

ਨਹਿਰ ’ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ

ਅਬੋਹਰ (ਸੁਨੀਲ)– ਅਬੋਹਰ ਦੇ ਪਿੰਡ ਪੰਜਕੋਸੀ ਵਿਖੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਨਹਿਰ ਵਿਚ ਤੈਰਦੀ ਹੋਈ ਮਿਲੀ। ਖੂਈਆਂ ਸਰਵਰ ਪੁਲਸ ਨੇ ਸਮਾਜਸੇਵੀ ਸੰਸਥਾ ਦੇ ਸਹਿਯੋਗ ਨਾਲ ਲਾਸ਼ ਨੂੰ ਪਛਾਣ ਅਤੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ’ਚ ਰੱਖਵਾਇਆ ਹੈ। ਮ੍ਰਿਤਕ ਦੀ ਬਾਂਹ ’ਤੇ ਭੱਟੀ ਲਿਖਿਆ ਹੋਇਆ ਹੈ ਅਤੇ ਉਸ ਨੇ ਹਰੇ ਰੰਗ ਦਾ ਇਨਰਵੀਅਰ ਪਾਇਆ ਹੋਇਆ ਹੈ।

ਜਾਣਕਾਰੀ ਅਨੁਸਾਰ ਨਰ ਸੇਵਾ ਨਰਾਇਣ ਸੇਵਾ ਸੰਮਤੀ ਨੂੰ ਸੂਚਨਾ ਮਿਲੀ ਸੀ ਕਿ ਪੰਜਾਬ ਮਾਈਨਰ ’ਚ ਇਕ ਵਿਅਕਤੀ ਦੀ ਲਾਸ਼ ਤੈਰ ਰਹੀ ਹੈ। ਜਿਸ ’ਤੇ ਸੰਮਤੀ ਮੈਂਬਰ ਬਿੱਟੂ ਨਰੂਲਾ ਅਤੇ ਸੋਨੂੰ ਗਰੋਵਰ ਨੇ ਮੌਕੇ ’ਤੇ ਪਹੁੰਚ ਕੇ ਥਾਣਾ ਖੂਈਆਂ ਸਰਵਰ ਦੇ ਸਹਾਇਕ ਸਬ-ਇੰਸਪੈਕਟਰ ਲਾਲਚੰਦ ਅਤੇ ਹੌਲਦਾਰ ਗੁਰਦੀਪ ਦੀ ਹਾਜ਼ਰੀ ’ਚ ਲਾਸ਼ ਨੂੰ ਬਾਹਰ ਕੱਢਿਆ।

ਇਹ ਵੀ ਪੜ੍ਹੋ- ਜਲੰਧਰ 'ਚ ਟ੍ਰੈਫਿਕ ਪੁਲਸ ਮੁਲਾਜ਼ਮ ਨੇ 4 ਸਾਲ ਦੇ ਬੱਚੇ ਨੂੰ ਕਾਰ 'ਚ ਕਰ 'ਤਾ ਬੰਦ, ਹੈਰਾਨੀਜਨਕ ਹੈ ਮਾਮਲਾ

ਸੰਮਤੀ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਕਈ ਦਿਨ ਪੁਰਾਣੀ ਹੋਣ ਕਾਰਨ ਸਡ਼ੀ ਹਾਲਤ ਵਿਚ ਸੀ ਅਤੇ ਉਸ ਦੀ ਉਮਰ 50 ਸਾਲ ਦੇ ਕਰੀਬ ਹੈ। ਉਸ ਦੇ ਦੇ ਇਕ ਹੱਥ ’ਤੇ ਭੱਟੀ ਲਿਖਿਆ ਹੋਇਆ ਹੈ। ਲਾਸ਼ ਨੂੰ ਸ਼ਨਾਖਤ ਲਈ 72 ਘੰਟਿਆਂ ਲਈ ਮੋਰਚਰੀ ’ਚ ਰਖਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀ ਰਾਤ ਕਰੀਬ 12 ਵਜੇ ਗੁੰਮਜਾਲ ਦੀ ਟੇਲਾਂ ਤੋਂ ਇਕ ਅਣਪਛਾਤੀ ਔਰਤ ਦੀ ਲਾਸ਼ ਮਿਲੀ ਸੀ। ਜਿਸ ਦੀ ਲਾਸ਼ ਨੂੰ ਵੀ ਸ਼ਨਾਖਤ ਲਈ ਮੁਰਦਾਘਰ ’ਚ ਰਖਵਾਇਆ ਗਿਆ ਹੈ ਪਰ ਅਜੇ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ਦੇ ਸਕੂਲਾਂ ਦਾ ਬਦਲਿਆ ਸਮਾਂ, ਪਹਿਲੀ ਅਕਤੂਬਰ ਤੋਂ ਇੰਨੇ ਵਜੇ ਲੱਗਣਗੇ ਸਕੂਲ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News