ਖੇਤਾਂ ''ਚ ਬੋਰ ਕਰਦੇ ਸਮੇਂ ਮਸ਼ੀਨ ''ਚ ਆ ਗਿਆ ਕਰੰਟ, 1 ਮਜ਼ਦੂਰ ਦੀ ਹੋ ਗਈ ਮੌਤ, 1 ਜ਼ਖ਼ਮੀ
Sunday, Sep 22, 2024 - 03:09 AM (IST)

ਮੁਕੇਰੀਆਂ (ਬਲਬੀਰ)- ਸਬ-ਡਵੀਜ਼ਨ ਦੇ ਪਿੰਡ ਚੱਕਵਾਲ ਵਿਖੇ ਖੇਤਾਂ ਵਿਚ ਬੋਰ ਕਰਦੇ ਸਮੇਂ ਦੋ ਵਿਅਕਤੀਆਂ ਨੂੰ ਕਰੰਟ ਲੱਗਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇਕ ਗੰਭੀਰ ਜ਼ਖਮੀ ਹੋ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਸ਼ੀਨ ਦੇ ਮਾਲਕ ਜਸਪਾਲ ਸਿੰਘ ਪੁੱਤਰ ਪਿਆਰਾ ਲਾਲ ਵਾਸੀ ਬਾਜਾ ਚੱਕਾ ਨੇ ਦੱਸਿਆ ਕਿ ਉਨ੍ਹਾਂ ਦੇ ਵਿਅਕਤੀ ਪਿੰਡ ਚੱਕਵਾਲ ਵਿਖੇ ਇਕ ਵਿਅਕਤੀ ਦੇ ਖੇਤ ’ਚ ਪਾਣੀ ਦੇ ਬੋਰ ਦੀ ਮਸ਼ੀਨ ਫਿੱਟ ਕਰ ਰਹੇ ਸਨ, ਜਿੱਥੋਂ ਹਾਈ ਵੋਲਟੇਜ ਤਾਰਾਂ ਵੀ ਲੰਘਦੀਆਂ ਸਨ।
ਇਹ ਵੀ ਪੜ੍ਹੋ- 3 ਮਹੀਨੇ ਪਹਿਲਾਂ ਹੋਈ ਲਵ ਮੈਰਿਜ ਦਾ ਖ਼ੌਫ਼ਨਾਕ ਅੰਤ ; ''ਸੌਰੀ ਮੇਰੀ ਜਾਨ... ਗੁੱਡਬਾਏ...'' ਲਿਖ ਮੁਕਾ ਲਈ ਜੀਵਨਲੀਲਾ
ਇਸ ਦੌਰਾਨ ਇਸ ’ਤੇ ਕੰਮ ਕਰ ਰਹੇ ਮਜ਼ਦੂਰਾਂ ਨੂੰ ਬਿਜਲੀ ਦਾ ਇੰਨਾ ਜ਼ੋਰਦਾਰ ਝਟਕਾ ਲੱਗਾ ਕਿ ਇਸ ’ਤੇ ਕੰਮ ਕਰ ਰਹੇ ਮਨਦੀਪ ਕੁਮਾਰ ਪੁੱਤਰ ਬਹਾਦਰ ਰਾਮ ਅਤੇ ਕਰਨ ਪੁੱਤਰ ਦਰਸ਼ੂ ਦੋਵੇਂ ਵਾਸੀ ਬਾਜਾ ਚੱਕ ਬਿਜਲੀ ਦਾ ਝਟਕਾ ਲੱਗਣ ਨਾਲ ਬੁਰੀ ਤਰ੍ਹਾਂ ਨਾਲ ਝੁਲਸ ਗਏ ਤੇ ਜ਼ਮੀਨ ’ਤੇ ਡਿੱਗ ਪਏ। ਕਰੰਟ ਇੰਨੀ ਜ਼ੋਰ ਦੀ ਲੱਗਾ ਕਿ ਉਨ੍ਹਾਂ ਦੋਹਾਂ ਦੇ ਹੱਥਾਂ-ਪੈਰਾਂ ਦੀ ਚਮੜੀ ਹੀ ਉਤਰ ਗਈ। ਤੁਰੰਤ ਐਂਬੂਲੈਂਸ ਬੁਲਾਈ ਗਈ, ਜਿਸ ਦੀ ਮਦਦ ਨਾਲ ਦੋਵਾਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਮੁਕੇਰੀਆਂ ਪਹੁੰਚਾਇਆ ਗਿਆ।
ਜਿਵੇਂ ਹੀ ਉਹ ਹਸਪਤਾਲ ਪਹੁੰਚੇ ਤਾਂ ਡਾਕਟਰ ਨੇ ਜਾਂਚ ਕਰਨ ਉਪਰੰਤ ਕਰਨ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਦੂਜੇ ਜ਼ਖਮੀ ਮਨਦੀਪ ਕੁਮਾਰ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਉਸ ਨੂੰ ਰੈਫਰ ਕਰ ਦਿੱਤਾ।
ਇਹ ਵੀ ਪੜ੍ਹੋ- ਵਿਅਕਤੀ ਨੇ ਘਰੋਂ ਬਾਹਰ ਚਲਾਇਆ ਚੱਕਰ, ਰਿਸ਼ਤਾ ਸਿਰੇ ਚੜ੍ਹਾਉਣ ਲਈ ਆਪਣੀ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e