ਪੰਜਾਬ ''ਚ ਫ਼ਿਰ ਵੱਡੀ ਵਾਰਦਾਤ! ਘਰ ''ਚ ਵੜ ਕੇ ਔਰਤ ਦਾ ਬੇਰਹਿਮੀ ਨਾਲ ਕਤਲ

Thursday, Oct 03, 2024 - 10:35 AM (IST)

ਖੰਨਾ (ਵਿਪਨ): ਖੰਨਾ ਦੇ ਉੱਚਾ ਵੇਹੜਾ ਇਲਾਕੇ ਵਿਚ ਰਾਤ ਵੇਲੇ ਇਕ 65 ਵਰ੍ਹੇ ਦੀ ਮਹਿਲਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ ਕਮਲੇਸ਼ ਰਾਣੀ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਵਾਰਦਾਤ ਵੇਲੇ ਮਹਿਲਾ ਘਰ ਵਿਚ ਇਕੱਲੀ ਸੀ ਅਤੇ ਉਸ ਦੇ ਦੋਵੇਂ ਪੁੱਤਰ ਕੰਮ 'ਤੇ ਗਏ ਹੋਏ ਸਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬੰਦ ਰਹਿਣਗੇ ਠੇਕੇ, ਇਨ੍ਹਾਂ ਦੁਕਾਨਾਂ ਲਈ ਵੀ ਸਖ਼ਤ ਹੁਕਮ ਜਾਰੀ

ਮ੍ਰਿਤਕਾ ਦੇ ਜਵਾਈ ਵਿਸ਼ਾਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਦੇ ਦੋਵੇਂ ਸਾਲੇ ਫਾਸਟ ਫੂਡ ਦਾ ਕੰਮ ਕਰਦੇ ਹਨ। ਉਹ 7 ਵਜੇ ਘਰੋਂ ਗਏ ਸਨ। ਵਾਰਦਾਤ ਵੇਲੇ ਮਹਿਲਾ ਘਰ ਵਿਚ ਇਕੱਲੀ ਸੀ ਅਤੇ ਬੜੀ ਬੇਰਹਿਮੀ ਨਾਲ ਕਤਲ ਕਰ ਲੁੱਟ ਕੀਤੀ ਗਈ ਹੈ। ਸੀ.ਸੀ.ਟੀ.ਵੀ. ਕੈਮਰੇ ਵੇਖਣ 'ਤੇ ਪਤਾ ਚੱਲਿਆ ਕੀ ਇਕ ਮਹਿਲਾ ਮੂੰਹ ਢੱਕ ਕੇ ਘਰ ਵਿਚ ਦਾਖ਼ਲ ਹੋਈ ਸੀ। ਉਹ ਤਕਰੀਬਨ 2 ਘੰਟੇ ਬਾਅਦ ਵਾਪਸ ਗਈ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਤੇ ਪੰਜਾਬੀਆਂ ਬਾਰੇ ਫ਼ਿਰ ਵਿਗੜੇ ਕੰਗਨਾ ਦੇ ਬੋਲ! ਸ਼ਰੇਆਮ ਆਖ਼ ਗਈ ਇਹ ਗੱਲਾਂ (ਵੀਡੀਓ)

ਦੂਜੇ ਪਾਸੇ ਪੁਲਸ ਨੇ ਮੌਕੇ 'ਤੇ ਪਹੁੰਚ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਔਰਤ ਦੀ ਪਛਾਣ ਵੀ ਕਰ ਲਈ ਹਈ ਗੈ। ਇਸ ਸਬੰਧੀ SHO ਅਸ਼ੋਕ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕੁਝ ਦੇਰ ਵਿਚ ਹੀ ਪੂਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News