ਔਰਤ ਨੇ ਗਲ ਫਾਹਾ ਲੈ ਕੇ ਕੀਤੀ ਆਤਮਹੱਤਿਆ

Saturday, Sep 21, 2024 - 05:29 PM (IST)

ਔਰਤ ਨੇ ਗਲ ਫਾਹਾ ਲੈ ਕੇ ਕੀਤੀ ਆਤਮਹੱਤਿਆ

ਸਮਾਣਾ (ਦਰਦ, ਅਸ਼ੋਕ) : ਪਿੰਡ ਤਰਖਾਣ ਮਾਜਰਾ ਵਿਖੇ ਇਕ ਔਰਤ ਵੱਲੋਂ ਘਰ ’ਚ ਹੀ ਗਲ ਫਾਹਾ ਲੈ ਕੇ ਆਤਮਹੱਤਿਆ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਦਰ ਪੁਲਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ ਅਨੁਸਾਰ ਮਾਮਲਾ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ। ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਗੁਰਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਸੀਮਾ ਰਾਣੀ (32) ਪਤਨੀ ਰਾਜੂ ਸਿੰਘ ਵਾਸੀ ਪਿੰਡ ਤਰਖਾਣ ਮਾਜਰਾ ਦੇ ਭਰਾ ਜਸਪਾਲ ਸਿੰਘ ਵਾਸੀ ਪਿੰਡ ਕਲਰ ਭੈਣੀ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਉਨ੍ਹਾਂ ਨੇ ਆਪਣੀ ਭੈਣ ਦਾ ਵਿਆਹ ਕਰੀਬ 15-16 ਸਾਲ ਪਹਿਲਾਂ ਪਿੰਡ ਤਰਖਾਣ ਮਾਜਰਾ ਦੇ ਰਾਜੂ ਸਿੰਘ ਨਾਲ ਕੀਤਾ ਸੀ। ਦੋਵਾਂ ਦੀ ਆਪਸ ’ਚ ਬਣਦੀ ਨਹੀਂ ਸੀ। ਰਾਜੂ ਸਿੰਘ ਕਈ ਸਾਲਾਂ ਤੋਂ ਬਰਨਾਲਾ ਜੇਲ ’ਚ ਨਸ਼ੇ ਵਾਲੀਆਂ ਗੋਲੀਆਂ ਦੇ ਮਾਮਲੇ ’ਚ ਬੰਦ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਦੀ ਭੈਣ ਬੱਚਿਆਂ ਦੀ ਪੜ੍ਹਾਈ ਅਤੇ ਘਰੇਲੂ ਖਰਚ ਪੂਰਾ ਨਾ ਹੋਣ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦੀ ਸੀ, ਜਿਸ ਨੇ ਬੁੱਧਵਾਰ ਨੂੰ ਘਰ ’ਚ ਹੀ ਗਲ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਅਧਿਕਾਰੀ ਅਨੁਸਾਰ 3 ਡਾਕਟਰਾਂ ਦੇ ਪੈਨਲ ਵੱਲੋਂ ਮ੍ਰਿਤਕਾ ਦਾ ਪੋਸਟਮਾਰਟਮ ਕਰਵਾ ਕੇ ਕੈਮੀਕਲ ਜਾਂਚ ਲਈ ਖਰਡ਼ ਲੈਬ ’ਚ ਭੇਜਿਆ ਗਿਆ ਹੈ।


author

Gurminder Singh

Content Editor

Related News