ਚਿੱਟੇ ਦਿਨ ਘਰ ਵੜ ਆਏ ਲੁਟੇਰਿਆਂ ਨਾਲ ਭਿੜ ਗਈ ਔਰਤ, ਵੀਡੀਓ ਦੇਖ ਖੜ੍ਹੇ ਹੋਣਗੇ ਰੌਂਗਟੇ

Tuesday, Oct 01, 2024 - 06:36 PM (IST)

ਚਿੱਟੇ ਦਿਨ ਘਰ ਵੜ ਆਏ ਲੁਟੇਰਿਆਂ ਨਾਲ ਭਿੜ ਗਈ ਔਰਤ, ਵੀਡੀਓ ਦੇਖ ਖੜ੍ਹੇ ਹੋਣਗੇ ਰੌਂਗਟੇ

ਅੰਮ੍ਰਿਤਸਰ- ਅੰਮ੍ਰਿਤਸਰ 'ਚ ਤਿੰਨ ਨੌਜਵਾਨਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਦਰਅਸਲ ਇਹ ਘਟਨਾ ਵੇਰਕਾ ਦੇ ਸਟਾਰ ਐਵੀਨਿਊ ਇਲਾਕੇ ਦੀ ਹੈ ਜਿਥੇ ਲੁੱਟ ਕਰਨ ਆਏ ਨੌਜਵਾਨ ਦੀਆਂ ਤਸਵੀਰਾਂ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈਆਂ ਹਨ। ਜਾਣਕਾਰੀ ਮੁਤਾਬਕ ਲੁਟੇਰੇ ਹਥਿਆਰਾਂ ਨਾਲ ਲੈਸ ਹੋ ਕੇ ਸੁਨਿਆਰੇ ਜਗਜੀਤ ਦੇ ਘਰ ਆਏ ਸਨ ਪਰ ਜਗਜੀਤ ਘਰ ਨਹੀਂ ਪਰ ਇਸ ਦੌਰਾਨ ਘਰ ਸੁਨਿਆਰੇ ਦੀ ਪਤਨੀ ਅਤੇ ਦੋ ਛੋਟੇ ਮਾਸੂਮ ਬੱਚੇ ਮੌਜੂਦ ਸਨ।

 ਇਹ ਵੀ ਪੜ੍ਹੋ- ਮੰਗਣੀ ਹੋਣ ਤੋਂ ਬਾਅਦ ਕੁੜੀ ਨੇ ਵਿਆਹ ਤੋਂ ਕੀਤਾ ਇਨਕਾਰ, ਮੰਗੇਤਰ ਨੇ ਉਹ ਕੀਤਾ ਜੋ ਸੋਚਿਆ ਨਾ ਸੀ

PunjabKesari

PunjabKesari

ਪੀੜਤ ਔਰਤ ਨੇ ਦੱਸਿਆ ਕਿ ਲੁਟੇਰੇ ਘਰ ਦੀ ਕੰਧ ਟੱਪ ਕੇ ਘਰ ਅੰਦਰ ਦਾਖ਼ਲ ਹੋਏ ਅਤੇ ਇਸ ਦੌਰਾਨ ਉਨ੍ਹਾਂ ਕੋਲ ਤੇਜ਼ਧਾਰ ਹਥਿਆਰ ਵੀ ਸਨ। ਇਹ ਦੇਖਦਿਆਂ ਹੀ ਔਰਤ ਵੱਲੋਂ ਬਹਾਦਰੀ ਨਾਲ ਆਪਣੇ ਦੋਵੇਂ ਛੋਟੇ ਬੱਚਿਆਂ ਕਮਰੇ 'ਚ ਬੰਦ ਕੀਤਾ ਅਤੇ ਘਰ ਦੇ ਸਾਰੇ ਦਰਵਾਜ਼ੇ ਬੰਦ ਕਰਕੇ ਉੱਚੀ-ਉੱਚੀ ਮਦਦ ਲਈ ਆਵਾਜ਼ਾਂ ਲਗਾਉਣ ਲੱਗੀ। ਇਸ ਦੌਰਾਨ ਲੁਟੇਰੇ ਮੌਕੇ 'ਤੇ ਫਰਾਰ ਹੋ ਗਏ ਅਤੇ ਸਾਰੀ ਘਟਨਾ ਦੀਆਂ ਤਸਵੀਰਾਂ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈਆਂ। ਇਸ ਦੌਰਾਨ ਪੂਰਾ ਪਰਿਵਾਰ ਸਹਿਮ ਦੇ ਮਾਹੌਲ 'ਚ ਹੈ। ਪੀੜਤ ਦਾ ਕਹਿਣਾ ਹੈ ਜਦੋਂ ਇਸ ਮਾਮਲੇ ਦੀ ਸੂਚਨਾ ਲਈ ਥਾਣਾ ਵੇਰਕੇ ਦੀ ਪੁਲਸ ਅਧਿਕਾਰੀ ਨੂੰ ਫੋਨ ਕੀਤਾ ਤਾਂ ਉਨ੍ਹਾਂ ਵੱਲੋਂ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ ਗਿਆ।

ਇਹ ਵੀ ਪੜ੍ਹੋ-  ਰੌਂਗਟੇ ਖੜ੍ਹੇ ਕਰ ਦੇਵੇਗੀ ਬਟਾਲਾ ਬੱਸ ਹਾਦਸੇ ਦੀ CCTV

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News