ਘਰ ''ਚ ਇਕੱਲੀ ਔਰਤ ਦੇ ਕਤਲਕਾਂਡ ''ਚ ਪੰਜਾਬ ਪੁਲਸ ਦਾ ਸਨਸਨੀਖੇਜ਼ ਖ਼ੁਲਾਸਾ
Thursday, Oct 03, 2024 - 02:58 PM (IST)
ਖੰਨਾ (ਵਿਪਨ): ਖੰਨਾ ਪੁਲਸ ਨੇ ਕੁਝ ਘੰਟਿਆਂ ਵਿਚ ਹੀ ਬਜ਼ੁਰਗ ਔਰਤ ਦੇ ਕਤਲਕਾਂਡ ਦੀ ਗੁੱਥੀ ਸੁਲਝਾ ਲਈ ਹੈ। ਕਾਤਲ ਕੋਈ ਹੋਰ ਨਹੀਂ ਸਗੋਂ ਬਜ਼ੁਰਗ ਔਰਤ ਦੀ ਪੁਰਾਣੀ ਜਾਣਕਾਰ ਹੀ ਨਿਕਲੀ। ਦੋਹਾਂ ਵਿਚਾਲੇ ਮਹਿਜ਼ 5 ਹਜ਼ਾਰ ਰੁਪਏ ਉਧਾਰ ਮੰਗਣ 'ਤੇ ਬਹਿਸਬਾਜ਼ੀ ਹੋਈ ਸੀ। ਇਹੀ ਬਹਿਸ ਬਜ਼ੁਰਗ ਔਰਤ ਦੇ ਕਤਲ ਦੀ ਵਜ੍ਹਾ ਬਣ ਗਈ। ਪੁਲਸ ਵੱਲੋਂ ਉਕਤ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਖੇਡਦੀ-ਖੇਡਦੀ ਬੱਚੀ ਨਾਲ ਵਾਪਰ ਗਈ ਅਣਹੋਣੀ! ਮਾਂ ਦੀਆਂ ਅੱਖਾਂ ਮੂਹਰੇ ਤੜਫ਼-ਤੜਫ਼ ਕੇ ਨਿਕਲੀ ਜਾਨ
ਇਸ ਸਬੰਧੀ ਪ੍ਰੈੱਸ ਕਾਨਫ਼ਰੰਸ ਦੌਰਾਨ ਐੱਸ.ਐੱਸ.ਪੀ. ਅਸ਼ਵਨੀ ਗੋਟਿਆਲ ਨੇ ਦੱਸਿਆ ਕਿ ਮੁਲਜ਼ਮ ਔਰਤ ਦੀ ਪਛਾਣ ਸ਼ਾਨ ਅਬਾਸ ਪਤਨੀ ਅਹਿਮਦ ਅਬਾਸ ਵਾਸੀ ਸੁਨਿਆਰਾ ਬਾਜ਼ਾਰ ਮੁਹੱਲਾ ਧੋਬੀਆਂ ਵਾਲਾ ਖੰਨਾ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ। ਉਹ ਪਿਛਲੇ 15 ਸਾਲਾਂ ਤੋਂ ਕਮਲੇਸ਼ ਰਾਣੀ ਨੂੰ ਜਾਣਦੀ ਸੀ। ਦੋਹਾਂ ਵਿਚਾਲੇ 5 ਹਜ਼ਾਰ ਰੁਪਏ ਉਧਾਰ ਮੰਗਣ ਪਿੱਛੇ ਬਹਿਸ ਹੋਈ ਸੀ। ਇਸੇ ਕਾਰਨ ਉਸ ਨੇ ਕਮਲੇਸ਼ ਰਾਣੀ ਦਾ ਕਤਲ ਕਰ ਦਿੱਤਾ। ਇਸ ਮਗਰੋਂ ਉਹ ਘਰ ਵਿਚ ਪਏ ਗਹਿਣੇ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਈ। ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਸੋਨੇ ਦੇ ਗਹਿਣੇ ਅਤੇ 4500 ਰੁਪਏ ਬਰਾਮਦ ਕਰ ਲਏ ਹਨ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕਾ ਦੇ ਪੁੱਤਰ ਭਰਤ ਕੌਸ਼ਲ ਨੇ ਦੱਸਿਆ ਸੀ ਕਿ ਉਹ ਤੇ ਉਸ ਦਾ ਭਰਾ ਕਰਨ ਕੌਸ਼ਲ ਕੰਮ-ਕਾਰ ਦੇ ਸਬੰਧ ਵਿਚ ਰੋਜ਼ਾਨਾ ਦੇਰ ਰਾਤ 11.30 ਵਜੇ ਦੇ ਕਰੀਬ ਘਰ ਆਉਂਦੇ ਹਨ। ਉਨ੍ਹਾਂ ਦੇ ਕੰਮ 'ਤੇ ਜਾਣ ਮਗਰੋਂ ਉਨ੍ਹਾਂ ਦੀ ਮਾਤਾ ਕਮਲੇਸ਼ ਰਾਣੀ ਘਰ ਵਿਚ ਇਕੱਲੀ ਹੁੰਦੀ ਹੈ। ਸ਼ਾਨ ਅਬਾਸ ਦਾ ਉਨ੍ਹਾਂ ਦੇ ਘਰ ਆਉਣ-ਜਾਣ ਸੀ। ਬੀਤੇ ਦਿਨੀਂ ਜਦੋਂ ਉਹ ਤੇ ਉਸ ਦਾ ਭਰਾ 12 ਵਜੇ ਦੇ ਕਰੀਬ ਕੰਮ ਤੋਂ ਪਰਤੇ ਤਾਂ ਘਰ ਦਾ ਬਾਹਰਲਾ ਗੇਟ ਖੁੱਲ੍ਹਾ ਸੀ। ਜਦੋਂ ਉਨ੍ਹਾਂ ਨੇ ਅੰਦਰ ਜਾ ਕੇ ਵੇਖਿਆ ਤਾਂ ਉਨ੍ਹਾਂ ਦੀ ਮਾਤਾ ਖੂਨ ਨਾਲ ਲੱਥ-ਪੱਥ ਹੋਈ ਪਈ ਸੀ ਤੇ ਉਸ ਦੀ ਮੌਤ ਹੋ ਚੁੱਕੀ ਸੀ। ਉਸ ਦੀ ਮਾਤਾ ਦੇ ਸੋਨੇ ਦੇ ਗਹਿਣੇ, 35-40 ਹਜ਼ਾਰ ਰੁਪਏ ਨਕਦੀ ਅਤੇ ਮੋਬਾਈਲ ਫ਼ੋਨ ਗਾਇਬ ਸੀ। ਉਨ੍ਹਾਂ ਨੂੰ ਪਤਾ ਲੱਗਿਆ ਕਿ ਸ਼ਾਨ ਅਬਾਸ ਨੇ ਲੁੱਟ ਖੋਹ ਕਰਕੇ ਉਨ੍ਹਾਂ ਦੀ ਮਾਤਾ ਕਮਲੇਸ਼ ਰਾਣੀ ਦਾ ਕਤਲ ਕਰ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬੰਦ ਰਹਿਣਗੇ ਠੇਕੇ, ਇਨ੍ਹਾਂ ਦੁਕਾਨਾਂ ਲਈ ਵੀ ਸਖ਼ਤ ਹੁਕਮ ਜਾਰੀ
ਪੁਲਸ ਵੱਲੋਂ ਸ਼ਾਨ ਅਬਾਸ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਾਤਰ ਕਰ ਲਿਆ ਗਿਆ ਹੈ। ਉਸ ਕੋਲੋਂ ਸੋਨੇ ਦੇ ਗਹਿਣੇ ਅਤੇ 4500 ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਸ਼ਾਨ ਅਬਾਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8