ਗਿੱਦਡ਼ਬਾਹਾ ਵਿਖੇ ਟਰੋਮਾ ਸੈਂਟਰ ਖੋਲ੍ਹਣ ਨੂੰ ਪੰਜਾਬ ਸਰਕਾਰ ਨੇ ਦਿੱਤੀ ਮਨਜ਼ੂਰੀ
Thursday, Feb 28, 2019 - 04:08 AM (IST)

ਫਰੀਦਕੋਟ (ਚਾਵਲਾ)-ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵਡ਼ਿੰਗ ਦੇ ਯਤਨਾਂ ਨੂੰ ਉਸ ਸਮੇਂ ਬੂਰ ਪਿਆ, ਜਦੋਂ ਪੰਜਾਬ ਵਿਧਾਨ ਸਭਾ ਵਿਚ ਬਜਟ ਸੈਸ਼ਨ ਦੌਰਾਨ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ’ਚ 3 ਟਰੋਮਾ ਸੈਂਟਰ ਖੋਲ੍ਹਣ ਦਾ ਐਲਾਨ ਕੀਤਾ, ਜਿਨ੍ਹਾਂ ’ਚੋਂ 1 ਟਰੋਮਾ ਸੈਂਟਰ ਲਈ ਗਿੱਦਡ਼ਬਾਹਾ ਦਾ ਨਾਂ ਵੀ ਆਇਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਬਲਾਕ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਦੀਪਕ ਗਰਗ ਨੇ ਦੱਸਿਆ ਕਿ ਸਿਵਲ ਹਸਪਤਾਲ ਨੂੰ ਨੰਬਰ ਇਕ ਹਸਪਤਾਲ ਦਾ ਦਰਜਾ ਦਿਵਾਉਣ ਤੋਂ ਬਾਅਦ ਹਲਕਾ ਵਿਧਾਇਕ ਇਸ ਕੋਸ਼ਿਸ਼ ਵਿਚ ਸਨ ਕਿ ਗਿੱਦਡ਼ਬਾਹਾ ਵਿਖੇ ਟਰੋਮਾ ਸੈਂਟਰ ਖੋਲ੍ਹਿਆ ਜਾਵੇ ਅਤੇ ਉਨ੍ਹਾਂ ਨੇ ਇਸ ਦੀ ਤਜਵੀਜ਼ ਸਿਹਤ ਵਿਭਾਗ ਅਤੇ ਸਰਕਾਰ ਨੂੰ ਬਣਾ ਕੇ ਪੇਸ਼ ਕੀਤੀ ਸੀ ਅਤੇ ਬਜਟ ਸੈਸ਼ਨ ਦੇ ਆਖਰੀ ਦਿਨ ਬਜਟ ’ਤੇ ਬਹਿਸ ਨੂੰ ਸਮੇਟਦਿਆਂ ਖਜ਼ਾਨਾ ਮੰਤਰੀ ਨੇ ਗਿੱਦਡ਼ਬਾਹਾ ਵਿਖੇ ਟਰੋਮਾ ਸੈਂਟਰ ਖੋਲ੍ਹਣ ਦਾ ਐਲਾਨ ਕਰ ਦਿੱਤਾ। ਦੀਪਕ ਗਰਗ ਨੇ ਦੱਸਿਆ ਕਿ ਹਲਕਾ ਵਿਧਾਇਕ ਅਮਰਿੰਦਰ ਸਿੰਘ ਵੱਲੋਂ ਗਿੱਦਡ਼ਬਾਹਾ ਹਲਕੇ ਦੇ ਵਿਕਾਸ ਲਈ ਜੋ ਯਤਨ ਕੀਤੇ ਜਾ ਰਹੇ ਹਨ, ਉਹ ਪਿਛਲੇ 20 ਸਾਲਾਂ ਦੌਰਾਨ ਵੀ ਨਹੀਂ ਹੋਏ ਅਤੇ ਉਨ੍ਹਾਂ ਦੇ ਯਤਨਾਂ ਨੂੰ ਲਗਾਤਾਰ ਬੂਰ ਪੈ ਰਿਹਾ ਹੈ। ਸ਼ਹਿਰੀ ਕਾਂਗਰਸ ਪ੍ਰਧਾਨ ਅਤੇ ਵਰਕਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਿਹਤ ਮੰਤਰੀ ਬ੍ਰਹਮ ਮਹਿੰਦਰਾ, ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵਡ਼ਿੰਗ ਦਾ ਧੰਨਵਾਦ ਕੀਤਾ। ਇਸ ਮੌਕੇ ਪੀ. ਏ. ਸੰਨੀ ਬਰਾਡ਼, ਕੌਂਸਲਰ ਵਕੀਲ ਕਿੰਗਰਾ, ਸ਼ਿਵਰਾਜ ਸਿੰਘ ਮੈਂਬਰ, ਅਸ਼ੋਕ ਕੁਮਾਰ, ਰਮੇਸ਼ ਭਾਨਾ, ਪੱਪੀ, ਸੁਰਿੰਦਰ ਗਰਗ, ਗੁਰਪ੍ਰੀਤ ਜੰਡੀਆ, ਸੁਰੇਸ਼ ਗਰਗ, ਸੁਮਨ ਸਿੰਗਲਾ, ਸੰਨੀ ਸਿੰਗਲਾ, ਕਰਨ ਸਿੰਗਲਾ, ਸੁਨੀਲ ਪੇਹਾਲ, ਸੁਧੀਰ ਪਟਵਾਰੀ, ਚੰਬਾ ਰਾਮ, ਨਵਨੀਤ ਕੁਮਾਰ, ਚਿਮਨ ਲਾਲ, ਚੀਕੂ ਮੋਂਗਾ, ਸੁਖਮੰਦਰ ਜਗਮਗ, ਦਿਨਕਰ ਗੁੰਬਰ ਆਦਿ ਮੌਜੂਦ ਸਨ।