ਮੰਦਰ ਵੀ ਚੋਰਾਂ ਦੇ ਨਿਸ਼ਾਨੇ ''ਤੇ, ਹੁਣ ਮਹਾਦੇਵ ਮੰਦਰ ਵਿਖੇ ਹੋਈ ਚੋਰੀ

Tuesday, Dec 09, 2025 - 06:34 PM (IST)

ਮੰਦਰ ਵੀ ਚੋਰਾਂ ਦੇ ਨਿਸ਼ਾਨੇ ''ਤੇ, ਹੁਣ ਮਹਾਦੇਵ ਮੰਦਰ ਵਿਖੇ ਹੋਈ ਚੋਰੀ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ): ਚੋਰਾਂ ਦੇ ਨਿਸ਼ਾਨੇ ਤੇ ਹੁਣ ਮੰਦਰ ਵੀ ਆ ਗਏ ਨੇ। ਹੁਣ ਬੈਂਕ ਰੋਡ ਸਥਿਤ ਮਹਾਦੇਵ ਮੰਦਰ ਵਿਖੇ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾ ਸ੍ਰੀ ਰਾਮ ਭਵਨ, ਬਾਬਾ ਖੇਤਰਪਾਲ ਮੰਦਰ, ਸ੍ਰੀ ਰਘੂਨਾਥ ਮੰਦਰ ਵਿਖੇ ਚੋਰੀ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ । ਥਾਣਾ ਸਿਟੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਬੈਂਕ ਰੋਡ ਸਥਿਤ ਮਹਾਦੇਵ ਮੰਦਰ ਦੇ ਪੁਜਾਰੀ ਹਰੀਸ਼ ਚੰਦ ਪੁੱਤਰ ਚਹਿਲ ਬਿਹਾਰੀ ਨੇ ਦੱਸਿਆ ਕਿ ਉਹ ਬੀਤੇ ਦਿਨੀਂ ਰੁਜ਼ਾਨਾ ਦੀ ਤਰ੍ਹਾਂ ਮੰਦਰ ਪੂਜਾ ਕਰਨ ਗਿਆ ਤਾਂ ਦੇਖਿਆ ਕਿ ਸ਼ਿਵਾਲਿਆ 'ਚੋਂ 3 ਗੰਗਾ ਸਾਗਰ (ਤਾਂਬਾ ਲੋਟਾ) ਚੋਰੀ ਹੋ ਗਏ ਹਨ।

ਇਹ ਵੀ ਪੜ੍ਹੋ- ਪੰਜਾਬ 'ਚ 2 ਦਿਨ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ ਸੀਤ ਲਹਿਰ ਨਾਲ...

ਇਸ ਸਬੰਧੀ ਜਦੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਾ ਕਿ ਇੱਕ ਵਿਅਕਤੀ ਮੰਦਰ ਮੱਥਾ ਟੇਕਣ ਬਹਾਨੇ ਆਇਆ ਤੇ ਲੋਟੇ ਲੈ ਕੇ ਖਿਸਕ ਗਿਆ। ਉਨ੍ਹਾਂ ਪੁਲਸ ਪ੍ਰਸ਼ਾਸਨ ਨੂੰ ਚੋਰਾਂ ਤੇ ਨਕੇਲ ਕੱਸਣ ਦੀ ਮੰਗ ਕੀਤੀ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਨਸ਼ੇੜੀ ਕਿਸਮ ਦੇ ਲੋਕ ਆਪਣੀ ਨਸ਼ੇ ਦੀ ਪੂਰਤੀ ਲਈ ਅਜਿਹੇ ਕੰਮ ਕਰ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਜੋ ਵੀ ਮਿਲਦਾ ਹੈ ਉਹ ਵੇਚ ਕੇ ਆਪਣੀ ਨਸ਼ੇ ਦੀ ਪੂਰਤੀ ਕਰ ਲੈਂਦੇ ਹਨ। ਪੁਲਸ ਪ੍ਰਸ਼ਾਸਨ ਨੂੰ ਇਸ ਸਬੰਧੀ ਸਖ਼ਤੀ ਨਾਲ ਕੰਮ ਕਰਦਿਆਂ ਚੋਰਾਂ 'ਤੇ ਨਕੇਲ ਕੱਸਣੀ ਚਾਹੀਦੀ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ DC ਨੇ ਪਟਵਾਰੀਆਂ ਦੇ ਕੀਤੇ ਤਬਾਦਲੇ, ਹਾਈਕੋਰਟ ਪਹੁੰਚਿਆ ਮਾਮਲਾ


author

Shivani Bassan

Content Editor

Related News