8 ਘੰਟੇ ਲੰਬਾ Power Cut! ਪੰਜਾਬ ਦੇ ਇਨਾਂ ਇਲਾਕਿਆਂ ''ਚ ਬਿਜਲੀ ਰਹੇਗੀ ਬੰਦ

Friday, Dec 05, 2025 - 07:58 PM (IST)

8 ਘੰਟੇ ਲੰਬਾ Power Cut! ਪੰਜਾਬ ਦੇ ਇਨਾਂ ਇਲਾਕਿਆਂ ''ਚ ਬਿਜਲੀ ਰਹੇਗੀ ਬੰਦ

ਕੋਟਕਪੂਰਾ (ਨਰਿੰਦਰ)-ਇੰਜੀਨੀਅਰ ਅਮਨਦੀਪ ਸਿੰਘ ਐਡੀਸ਼ਨਲ ਐੱਸ. ਡੀ. ਓ. ਸਿਟੀ ਸਬ-ਡਿਵੀਜ਼ਨ ਪੀ. ਐੱਸ. ਪੀ. ਸੀ. ਐੱਲ. ਕੋਟਕਪੂਰਾ ਤੋਂ ਮਿਲੀ ਜਾਣਕਾਰੀ ਅਨੁਸਾਰ 132 ਕੇ. ਵੀ. ਕੋਟਕਪੂਰਾ ਗਰਿੱਡ ਤੋਂ ਚਲਦੇ 11 ਕੇ. ਵੀ. ਫੀਡਰ ਫੈਕਟਰੀ ਰੋਡ ਅਤੇ ਗੋਬਿੰਦ ਇਸਟੇਟ ਫੀਡਰ ਦੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਕਾਰਨ 6 ਦਸੰਬਰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਉਨ੍ਹਾਂ ਦੱਸਿਆ ਕਿ ਇਸ ਨਾਲ ਮੁਕਤਸਰ ਰੋਡ, ਫੈਕਟਰੀ ਰੋਡ, ਸੁਰਗਾਪੁਰੀ, ਕੋਠੇ ਵੜਿੰਗ, ਕੋਠੇ ਸੈਨੀਆ ਵਾਲੇ, ਹਰੀਨੌ ਰੋਡ, ਮੁਹੱਲਾ ਨਿਰਮਾਣਪੁਰੀ ਆਦਿ ਏਰੀਏ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।

ਸ਼ਾਮ ਚੁਰਾਸੀ (ਦੀਪਕ)-ਯੂ. ਪੀ. ਐੱਸ. ਫੀਡਰ ਤਾਰਾਗੜ੍ਹ ਅਧੀਨ ਚਲਦੇ ਕਈ ਪਿੰਡ ਦੀ ਬਿਜਲੀ ਦੀ ਸਪਲਾਈ 6 ਦਸੰਬਰ ਦਿਨ ਸ਼ਨੀਵਾਰ ਨੂੰ ਬਿਜਲੀ ਬੰਦ ਰਹਿਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਜ਼ਰੂਰੀ ਮੁਰਮੰਤ ਕਾਰਨ ਤਾਰਾਗੜ੍ਹ ਦੇ ਆਸਪਾਸ ਦੇ ਇਲਾਕਿਆਂ ਦੀ ਬਿਜਲੀ ਬੰਦ ਰਹੇਗੀ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਜੀ. ਸੁਰਿੰਦਰ ਸਿੰਘ ਜੀ ਉਪ ਮੰਡਲ ਅਫਸਰ ਪੰ. ਸ. ਪਾ. ਕਾ. ਲਿ. ਸ਼ਾਮ ਚੁਰਾਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 6 ਦਸੰਬਰ ਦਿਨ ਸ਼ਨੀਵਾਰ ਨੂੰ 66 ਕੇ. ਵੀ. ਸਬ-ਸਟੇਸ਼ਨ ਸ਼ਾਮ ਚੁਰਾਸੀ ਤੋਂ ਚਲਦੇ ਯੂ. ਪੀ. ਐੱਸ. ਫੀਡਰ ਤਾਰਾਗੜ੍ਹ ਉਪਰ ਜ਼ਰੂਰੀ ਕੰਮ ਕਰਨ ਹਿੱਤ ਬਿਜਲੀ ਸਪਲਾਈ ਸਵੇਰੇ 10 ਵਜੇ ਤੋ ਸ਼ਾਮ 5 ਵਜੇ ਤੱਕ ਬੰਦ ਰਹੇਗੀ, ਜਿਸ ਕਾਰਨ 66 ਕੇ. ਵੀ. ਸਬ-ਸਟੇਸ਼ਨ ਸ਼ਾਮ ਚੁਰਾਸੀ ਤੋਂ ਚਲਦੇ ਯੂ. ਪੀ. ਐੱਸ. ਫੀਡਰ ਤਾਰਾਗੜ੍ਹ ਅਧੀਨ ਚਲਦੇ ਬਡਾਲਾ ਮਾਹੀ, ਵਾਹਿਦ, ਪੰਡੋਰੀ ਰਾਜਪੂਤਾਂ, ਮੰਡਿਆਲਾ, ਰੇਸੀਵਾਲ, ਤਾਰਾਗੜ੍ਹ, ਸਾਂਧਰਾ, ਰੰਧਾਵਾ ਬਰੋਟਾ, ਚੱਕ ਰਾਜੂ ਸਿੰਘ, ਹਰਗੜ੍ਹ, ਆਦਿ ਪਿੰਡਾ ਦੀ ਬਿਜਲੀ ਬੰਦ ਰਹੇਗੀ |

ਟਾਂਡਾ ਉੜਮੁੜ (ਮੋਮੀ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਅਧੀਨ ਆਉਂਦੇ 66 ਕੇ. ਵੀ. ਮਿਆਣੀ ਦੇ ਵੱਖ-ਵੱਖ ਫੀਡਰਾਂ ਦੀ ਬਿਜਲੀ ਸਪਲਾਈ ਅੱਜ 6 ਦਸੰਬਰ ਨੂੰ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਕਾਰਜਕਾਰੀ ਇੰਜੀਨੀਅਰ ਅਭਿਸ਼ੇਕ ਕੁਮਾਰ ਨੇ ਦੱਸਿਆ ਕਿ ਜ਼ਰੂਰੀ ਮੁਰੰਮਤ ਕਾਰਨ 66 ਕੇ. ਵੀ. ਸਬ ਸਟੇਸ਼ਨ ਮਿਆਣੀ ਤੋਂ ਚਲਦੇ ਫੀਡਰ ਮਿਆਣੀ, ਨੱਥੂਪੁਰ, ਬੈਂਸਾਂ ਫੀਡਰ ਦੀ ਬਿਜਲੀ ਸਪਲਾਈ 6 ਦਸੰਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬੰਦ ਰਹੇਗੀ।

ਨਵਾਂਸ਼ਹਿਰ (ਤ੍ਰਿਪਾਠੀ) - ਸਹਾਇਕ ਇੰਜੀਨੀਅਰ ਸ਼ਹਿਰੀ ਉਪਮੰਡਲ ਨਵਾਂਸ਼ਹਿਰ ਨੇ ਪ੍ਰੈੱਸ ਜਾਣਕਾਰੀ ਵਿਚ ਦੱਸਿਆ ਕਿ 66 ਕੇ. ਵੀ. ਸਬ ਸਟੇਸ਼ਨ ਨਵਾਂਸ਼ਹਿਰ ਤੋਂ ਚਲਦੇ 11 ਕੇ. ਵੀ. ਘਾਹ ਮੰਡੀ ਫੀਡਰ ਤੇ ਜ਼ਰੂਰੀ ਮੁਰੰਮਤ ਲਈ 6 ਦਸੰਬਰ ਨੂੰ ਸਵੇਰੇ 10 ਤੋਂ ਬਾਅਦ ਦੁਪਹਿਰ 3 ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਰਹੇਗੀ। ਜਿਸ ਨਾਲ ਨਿਊ ਟੀਚਰ ਕਾਲੋਨੀ,ਹੀਰਾਂ ਜੱਟਾ ਮੁਹੱਲਾ, ਲਾਲਿਆ ਮੁਹੱਲਾ, ਸੈਣੀ ਟਾਵਰ,ਬਕਰਖਾਨਾ ਰੋਡ,ਕਾਈਆਂ ਮੁਹੱਲਾ,ਕਿਲਾ ਮੁਹੱਲਾ, ਮੋਹਨ ਨਗਰ,ਫਤਿਹ ਨਗਰ ਅਤੇ ਇਸ ਫੀਡਰ ਤੋਂ ਚੱਲਦੇ ਹੋਰ ਇਲਾਕੇ ਪ੍ਰਭਾਵਿਤ ਹੋਣਗੇ।

ਕੋਟ ਈਸੇ ਖਾਂ (ਸੰਜੀਵ ਸੂਦ)-ਐੱਸ. ਡੀ. ਓ. ਕਰਨੈਲ ਸਿੰਘ ਅਤੇ ਜੇ. ਈ. ਗੁਰਤੇਜ ਸਿੰਘ ਨੇ ਦੱਸਿਆ ਕਿ 220 ਕੇ. ਵੀ. ਸਬ ਸਟੇਸ਼ਨ ਧਰਮਕੋਟ ਵਿਖੇ ਜ਼ਰੂਰੀ ਮੁਰੰਮਤ ਕਰਨ ਲਈ 6 ਦਸੰਬਰ ਨੂੰ ਇੱਥੋਂ ਚੱਲਦੇ 66 ਕੇ. ਵੀ. ਸਬ ਸਟੇਸ਼ਨ ਕੋਟ ਈਸੇ ਖਾਂ ਅਤੇ ਜਨੇਰ ਗਰਿੱਡਾਂ ਤੋਂ ਸ਼ਹਿਰੀ ਅਤੇ ਖੇਤਾਂ ਵਾਲੀ ਬਿਜਲੀ ਸਪਲਾਈ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।

ਮਾਨਸਾ (ਮਨਜੀਤ ਕੌਰ)-66 ਕੇ.ਵੀ. ਨਵੀਂ ਅਨਾਜ ਮੰਡੀ ਗਰਿੱਡ ਤੋਂ ਚੱਲ ਰਹੇ 11 ਕੇ.ਵੀ. ਜਗਦੰਬੇ ਰੋਡ ਫੀਡਰ ਦੀ ਬਿਜਲੀ ਸਪਲਾਈ 6 ਦਸੰਬਰ ਦਿਨ ਸ਼ਨੀਵਾਰ ਨੂੰ ਸਵੇਰੇ 10.00 ਵਜੇ ਤੋਂ ਸ਼ਾਮ 5.00 ਵਜੇ ਤਕ ਬੰਦ ਰਹੇਗੀ। ਇਸ ਨਾਲ ਗਰੀਨ ਵੈਲੀ, ਗੋਕੁਲ ਧਾਮ ਕਾਲੋਨੀ, ਰਾਮਾ ਫੀਡ ਇੰਡਟਰੀਜ਼, ਸੰਤ ਸਵੀਟ ਹੋਟਲ, ਕੁੰਡਾ ਸਟਰੀਟ, ਪੁਰਾਨੀ ਬ੍ਰਹਮਕੁਮਾਰੀ ਸਟਰੀਟ, ਗੀਤਾ ਭਵਨ ਸਟਰੀਟ, ਡਾਕਟਰ ਅਜੈ ਹਸਪਤਾਲ, ਵਿਦਿਆ ਭਾਰਤੀ ਸਕੂਲ, ਭਗਤ ਸਿੰਘ ਚੌਕ, ਨਵੀਂ ਬ੍ਰਮਕੁਮਾਰੀ ਸਟਰੀਟ, ਜਵਾਹਰਕੇ ਚੁੰਗੀ ਤੋਂ ਜਵਾਹਰਕੇ ਪੁੱਲ ਤਕ ਦਾ ਸਾਰਾ ਏਰੀਆ, ਸਟਾਰ ਵਾਇਟ ਕਾਪੀ ਫੈਕਟਰੀ, ਚਾਂਦਪੂਰੀਆ ਫੀਡ ਫੈਕਟਰੀ, ਰੇਸ਼ਮ ਸਿੰਘ ਸਟਰੀਟ, ਬਾਗ ਵਾਲਾ ਰਾਹ, ਮਾਨ ਸਰਵਿਸ ਸਟੇਸ਼ਨ ਆਦਿ ਤਕ ਦਾ ਏਰੀਏ ਦੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਕਾਰਨ ਬੰਦ ਰਹੇਗੀ। ਇਹ ਜਾਣਕਾਰੀ ਇੰਜ. ਗੁਰਬਖਸ਼ ਸਿੰਘ ਐੱਸ. ਡੀ. ਓ. ਸ਼ਹਿਰੀ ਮਾਨਸਾ ਅਤੇ ਇੰਜ. ਪਰਦੀਪ ਸਿਗਲਾ ਜੇ. ਈ. ਨੇ ਦਿੱਤੀ।

ਜ਼ੀਰਕਪੁਰ (ਧੀਮਾਨ)- ਸ਼ਨੀਵਾਰ 6 ਦਸੰਬਰ ਨੂੰ ਢਕੌਲੀ ਅਤੇ ਬਲਟਾਣਾ ਬਿਜਲੀ ਗਰਿੱਡ ਤੋਂ ਨਿਕਲਣ ਵਾਲੇ ਸਾਰੇ ਫੀਡਰਾਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਹ ਪਾਵਰਕੱਟ ਬਿਜਲੀ ਸਿਸਟਮ ਨੂੰ ਅੱਪਗ੍ਰੇਡ ਕਰਨ ਲਈ ਲਗਾਇਆ ਦੱਸਿਆ ਜਾ ਰਿਹਾ ਹੈ। ਢਕੌਲੀ ਗਰਿੱਡ ਤੋਂ ਚਲਦੇ ਫੀਡਰਾਂ ਦੀ ਬਿਜਲੀ ਸਪਲਾਈ ਬੰਦ ਹੋਣ ਨਾਲ ਸਿੰਘਪੁਰਾ, ਸਨੋਲੀ, ਢਕੌਲੀ, ਪੀਰ ਮੁਛੱਲਾ, ਨਗਲਾ ਅਤੇ ਆਲੇ-ਦੁਆਲੇ ਦੇ ਸਾਰੇ ਖੇਤਰ ਪ੍ਰਭਾਵਿਤ ਹੋਣਗੇ। ਇਸੇ ਤਰ੍ਹਾਂ ਬਲਟਾਣਾ ਗਰਿੱਡ ਤੋਂ ਨਿਕਲਣ ਵਾਲੇ ਫੀਡਰ ਬੰਦ ਰਹਿਣ ਕਾਰਨ ਬਲਟਾਣਾ, ਵਧਵਾ ਨਗਰ, ਸੰਨੀ ਇਨਕਲੇਵ, ਬਿਸ਼ਨਪੁਰਾ, ਗਾਜ਼ੀਪੁਰ, ਪ੍ਰੀਤ ਕਲੋਨੀ ਅਤੇ ਨਜ਼ਦੀਕੀ ਇਲਾਕਿਆਂ ’ਚ ਵੀ ਪੂਰਾ ਦਿਨ ਬਿਜਲੀ ਗਾਇਬ ਰਹੇਗੀ। ਇਸ ਪਾਵਰਕੱਟ ਦੌਰਾਨ ਅੱਧੇ ਤੋਂ ਵੱਧ ਸ਼ਹਿਰ ਦੀ ਸਪਲਾਈ ਠੱਪ ਰਹਿਣ ਵਾਲੀ ਹੈ, ਕਿਉਂਕਿ ਜ਼ੀਰਕਪੁਰ ਦੀ ਆਬਾਦੀ ਦੇ ਸਭ ਤੋਂ ਵੱਧ ਘਣਤਾ ਵਾਲੇ ਇਹੀ ਖੇਤਰ ਹਨ।


author

Baljit Singh

Content Editor

Related News