ਅੱਜ ਪੰਜਾਬ ਦੇ ਇਨ੍ਹਾਂ ਇਲਾਕਿਆਂ ''ਚ ਲੱਗੇਗਾ ਲੰਬਾ Power Cut, ਇੰਨੀ ਦੇਰ ਰਹੇਗੀ ਬੱਤੀ ਗੁੱਲ
Friday, Dec 05, 2025 - 10:43 AM (IST)
ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਅੱਜ ਲੰਬਾ ਪਾਵਰ ਕੱਟ ਲੱਗੇਗਾ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ- 'ਚ ਮੌਸਮ ਵਿਭਾਗ ਦੀ ਵੱਡੀ ਚਿਤਾਵਨੀ, 8 ਦਸੰਬਰ ਤੱਕ ਦੀ ਜਾਣੋ Weather Update
ਜਲੰਧਰ (ਪੁਨੀਤ)–11 ਕੇ. ਵੀ. ਦਿਓਲ ਨਗਰ ਫੀਡਰ 5 ਦਸੰਬਰ ਨੂੰ ਸਵੇਰੇ 10 ਤੋਂ ਦੁਪਹਿਰ 1 ਵਜੇ ਤਕ ਬੰਦ ਰਹੇਗਾ, ਜਿਸ ਨਾਲ ਦਿਓਲ ਨਗਰ, ਨਿਊ ਦਿਓਲ ਨਗਰ, ਤਿਲਕ ਨਗਰ, ਕਰਤਾਰ ਨਗਰ, ਅਰੋੜਾ ਕਾਲੋਨੀ ਅਤੇ ਆਲੇ-ਦੁਆਲੇ ਦੇ ਇਲਾਕੇ ਪ੍ਰਭਾਵਿਤ ਹੋਣਗੇ।
ਇਹ ਵੀ ਪੜ੍ਹੋ- ਪੰਜਾਬ: ਇੰਨਾ ਭਿਆਨਕ ਹਾਦਸਾ, ਐਕਟਿਵਾ ਸਵਾਰ ਦੀ ਮੌਕੇ 'ਤੇ ਮੌਤ
ਸੁਲਤਾਨਪੁਰ ਲੋਧੀ(ਸੋਢੀ)- 66 ਕੇ.ਵੀ. ਸਬ-ਸਟੇਸ਼ਨ ਸੁਲਤਾਨਪੁਰ ਲੋਧੀ ਦੀ ਜ਼ਰੂਰੀ ਮੁਰੰਮਤ ਲਈ ਸ਼ਹਿਰ ਦੇ ਸਾਰੇ ਹੀ 11 ਕੇ.ਵੀ. ਫੀਡਰਾਂ ਦੀ ਬਿਜਲੀ ਸਪਲਾਈ 5 ਦਸੰਬਰ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਹ ਜਾਣਕਾਰੀ ਦਿੰਦੇ ਹੋਏ ਉਪ ਮੰਡਲ ਸੁਲਤਾਨਪੁਰ ਲੋਧੀ ਨੰਬਰ ਇਕ ਦੇ ਐੱਸ.ਡੀ.ਓ. ਇੰਜ. ਜਸਵਿੰਦਰ ਸਿੰਘ ਥਿੰਦ ਨੇ ਦਿੱਤੀ ।
ਇਹ ਵੀ ਪੜ੍ਹੋ- ਪੰਜਾਬ: ਇੰਨਾ ਭਿਆਨਕ ਹਾਦਸਾ, ਐਕਟਿਵਾ ਸਵਾਰ ਦੀ ਮੌਕੇ 'ਤੇ ਮੌਤ
ਜੈਤੋ(ਜਿੰਦਲ)-ਸਹਾਇਕ ਕਾਰਜਕਾਰੀ ਇੰਜੀਨੀਅਰ, ਸਬ-ਡਵੀਜ਼ਨ ਜੈਤੋ ਨੇ ਦੱਸਿਆ ਕਿ ਰੋਮਾਣਾ ਅਲਬੇਲ ਸਿੰਘ ’ਚ ਰੇਲਵੇ ਗਰਿੱਡ ਲਾਈਨ ਦੇ ਕੰਮ ਕਾਰਨ ਅੱਜ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ 66 ਕੇ. ਵੀ. ਸਬ-ਸਟੇਸ਼ਨ ਜੈਤੋ ਤੋਂ ਚੱਲਣ ਵਾਲੇ ਫੀਡਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ, ਜਿਸ ’ਚ ਚੰਦਭਾਨ, ਗੁਮਟੀ ਖੁਰਦ, ਕੋਟਕਪੂਰਾ ਰੋਡ, ਮੁਕਤਸਰ ਰੋਡ, ਜੈਤੋ ਬਾਹਰੀ, ਬਠਿੰਡਾ ਰੋਡ, ਬਾਜਾਖਾਨਾ ਰੋਡ, ਚੰਦਭਾਨ, ਕੋਠੇ ਸੰਪੂਰਨ ਸਿੰਘ ਆਦਿ ਪਿੰਡਾਂ ਦੀ ਸ਼ਹਿਰੀ ਸਪਲਾਈ ਅਤੇ ਮੋਟਰ ਸਪਲਾਈ ਵੀ ਬੰਦ ਰਹੇਗੀ। ਇਸੇ ਤਰ੍ਹਾਂ 66 ਕੇ. ਵੀ. ਸਬ-ਸਟੇਸ਼ਨ ਚੈਨਾ ਤੋਂ ਚੱਲਣ ਵਾਲੇ ਚੈਨਾ, ਰਾਮੇਆਣਾ, ਭਗਤੂਆਣਾ, ਕਰੀਰਵਾਲੀ, ਬਿਸ਼ਨੰਦੀ, ਬਰਕੰਦੀ ਆਦਿ ਪਿੰਡਾਂ ਦੀ ਸ਼ਹਿਰੀ ਸਪਲਾਈ ਅਤੇ ਮੋਟਰ ਸਪਲਾਈ ਵੀ ਬੰਦ ਰਹੇਗੀ।
ਇਹ ਵੀ ਪੜ੍ਹੋ- ਤਰਨਤਾਰਨ: ਦੁਕਾਨਦਾਰ ਦੇ ਕਤਲ ਮਗਰੋਂ ਇਕ ਹੋਰ ਕਰਿਆਨਾ ਸਟੋਰ 'ਤੇ ਵਾਰਦਾਤ, ਦਹਿਸ਼ਤ 'ਚ ਇਲਾਕਾ ਵਾਸੀ
ਰੂਪਨਗਰ (ਵਿਜੇ ਸ਼ਰਮਾ)-132 ਕੇ.ਵੀ ਗਰਿੱਡ ਸ/ਸ ਰੂਪਨਗਰ ਤੋਂ ਚਲਦੇ 11 ਕੇ.ਵੀ ਯੂ.ਪੀ.ਐੱਸ.-2, ਬਹਿਰਾਮਪੁਰ, ਸੰਗਤਪੁਰਾ ਅਤੇ ਪੀ.ਐੱਸ.ਟੀ. ਸੀ. ਫੀਡਰਾਂ ਦੀ ਬਿਜਲੀ ਸਪਲਾਈ 5 ਦਸੰਬਰ ਨੂੰ 11 ਕੇ.ਵੀ. ਲਾਈਨਾਂ ਦੀ ਜ਼ਰੂਰੀ ਮੁਰੰਮਤ ਕੀਤੇ ਜਾਣ ਕਾਰਨ ਪਿੰਡ ਖੈਰਾਬਾਦ, ਹਵੇਲੀ, ਸਨਸਿਟੀ-2, ਸੰਨ ਇਨਕਲੇਵ, ਟੋਪ ਇਨਕਲੇਵ, ਰੈਲੋ ਰੋਡ, ਕ੍ਰਿਸ਼ਨਾ ਇੰਨਕਲੇਵ, ਹੇਮਕੁੰਟ ਇਨਕਲੇਵ, ਸ਼ਾਮਪੁਰਾ, ਪਪਰਾਲਾ, ਪੁਲਸ ਲਾਈਨ, ਬਾੜ੍ਹਾ ਸਲੌਰਾ, ਬੰਦੇ ਮਾਹਲਾਂ, ਝੱਲੀਆ, ਬਾਲਸੰਢਾ, ਪਥਰੇੜੀ ਜੱਟਾਂ, ਪਥਰੇੜੀ ਰਾਜਪੂਤਾਂ, ਗੋਬਿੰਦਪੁਰ, ਸ਼ਾਲਾਪੁਰ, ਪਿੰਡਾਂ ਦੀ ਘਰੇਲੂ ਖੇਤੀਬਾੜੀ ਬਿਜਲੀ ਸਪਲਾਈ ਸਵੇਰੇ ਦਸ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਜਾਣਕਾਰੀ ਇਜ. ਪ੍ਰਭਾਤ ਸ਼ਰਮਾ ਵਲੋਂ ਦਿੱਤੀ ਗਈ।
ਇਹ ਵੀ ਪੜ੍ਹੋ-ਪੰਜਾਬ 'ਚ ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾਬੜਤੋੜ ਗੋਲੀਆਂ, ਐਨਕਾਊਂਟਰ ਦੌਰਾਨ ਦਹਿਲਿਆ ਪੂਰਾ ਇਲਾਕਾ
