ਜੇਲ੍ਹ ਅੰਦਰ ਥ੍ਰੋ ਕਰਨ ਵਾਲੇ ਵਿਅਕਤੀ ਨੂੰ ਪੁਲਸ ਨੇ ਕੀਤਾ ਕਾਬੂ
Sunday, Dec 07, 2025 - 06:12 PM (IST)
ਫਰੀਦਕੋਟ(ਰਾਜਨ)– ਕੇਂਦਰੀ ਜੇਲ ਫਰੀਦਕੋਟ ਦੇ ਸਹਾਇਕ ਸੁਪਰਡੈਂਟ ਨੇ ਥਾਣਾ ਸਿਟੀ ਫਰੀਦਕੋਟ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਜੇਲ ਦੀ ਬਰੂਨੀ ਕੋਟ ਸਾਈਡ ’ਤੇ ਟਾਵਰ ਨੰਬਰ 5 ਅਤੇ 6 ਦੇ ਵਿਚਕਾਰ ਤਿੰਨ ਸ਼ੱਕੀ ਵਿਅਕਤੀ ਚੱਕਰ ਲਗਾ ਰਹੇ ਸਨ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਨੇ ਜੇਲ ਅੰਦਰ ਥ੍ਰੋ ਸੁੱਟਿਆ ਅਤੇ ਤਿੰਨੇ ਭੱਜਣ ਲੱਗੇ। ਇਸ ਦੌਰਾਨ ਦੋ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ, ਜਦਕਿ ਇੱਕ ਨੂੰ ਸੁਰੱਖਿਆ ਕਰਮਚਾਰੀਆਂ ਨੇ ਮੌਕੇ ’ਤੇ ਕਾਬੂ ਕਰ ਲਿਆ।
ਇਹ ਵੀ ਪੜ੍ਹੋ- ਪੰਜਾਬ 'ਚ ਡੇਢ ਕਰੋੜ ਰੁਪਏ ਦੀ ਲਾਟਰੀ ਜਿੱਤਣ ਵਾਲਾ ਲਾਪਤਾ, ਕੀਤੀ ਜਾ ਰਹੀ ਭਾਲ
ਫੜੇ ਗਏ ਵਿਅਕਤੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਜੇਲ ਵਿੱਚ ਬੰਦ ਬੰਦੀਆਂ ਯਾਕੂਬ ਅਲੀ ਵਾਸੀ ਸੇਖ ਫੱਤਾ (ਜ਼ਿਲਾ ਤਰਨਤਾਰਨ), ਅਮਰਜੀਤ ਸਿੰਘ ਉਰਫ਼ ਨਿੱਕਾ ਵਾਸੀ ਕੋਟਲੀ ਸੂਰਤ (ਜ਼ਿਲਾ ਗੁਰਦਾਸਪੁਰ), ਗਗਨਦੀਪ ਸਿੰਘ ਉਰਫ ਗੋਰਾ (ਜ਼ਿਲਾ ਅੰਮ੍ਰਿਤਸਰ ਸਾਹਿਬ), ਹਵਾਲਾਤੀ ਗੁਰਪ੍ਰੀਤ ਸਿੰਘ (ਵਾਸੀ ਤਰਨਤਾਰਨ), ਹਵਾਲਾਤੀ ਮਹਿੰਦਰਪਾਲ ਸਿੰਘ ਉਰਫ਼ ਪ੍ਰਿੰਸ ਉਰਫ਼ ਕਾਲੀ (ਮੁਹੱਲਾ ਕਮਲਪੁਰਾ ਮਾਡਲ ਟਾਊਨ, ਜ਼ਿਲਾ ਹੁਸ਼ਿਆਰਪੁਰ) ਅਤੇ ਹਵਾਲਾਤੀ ਏਮਨਪ੍ਰੀਤ ਸਿੰਘ (ਵਾਸੀ ਹੁਸ਼ਿਆਰਪੁਰ) ਦੇ ਕਹਿਣ ’ਤੇ ਜੇਲ ਅੰਦਰ ਥ੍ਰੋ ਸੁੱਟਣ ਆਏ ਸਨ। ਪੁਲਸ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਉਕਤ ਮੁਲਜ਼ਮਾਂ ਖਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਥਾਣੇ 'ਚ ਨੌਜਵਾਨ ਦੀ ਮੌਤ, ਰੋਂਦੀ ਮਾਂ ਬੋਲੀ- 'ਮੇਰਾ ਪੁੱਤ ਕੁੱਟ-ਕੁੱਟ ਮਾਰਿਆ', ਹਾਈਵੇਅ ਕੀਤਾ ਜਾਮ
