ਬੇਟੀ ਫਰੀਦਕੋਟ ਐਪ ਤਹਿਤ ਹੁਣ ਕੋਈ ਬੇਟੀ ਨਹੀਂ ਰਹੇਗੀ ਸਿੱਖਿਆਂ ਤੋਂ ਸੱਖਣੀ

Friday, Jun 16, 2017 - 04:00 PM (IST)

ਬੇਟੀ ਫਰੀਦਕੋਟ ਐਪ ਤਹਿਤ ਹੁਣ ਕੋਈ ਬੇਟੀ ਨਹੀਂ ਰਹੇਗੀ ਸਿੱਖਿਆਂ ਤੋਂ ਸੱਖਣੀ


ਫਰੀਦਕੋਟ—ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ''ਬੇਟੀ ਬਚਾਓ ਬੇਟੀ ਪੜਾਓ'' ਮੁਹਿੰਮ ਦੇ ਤਹਿਤ ਪੰਜਾਬ ਸਰਕਾਰ ਆਪਣਾ ਕਦਮ ਉਠਾ ਰਹੀ ਹੈ। ਇਸੇ ਕੜੀ ਕੇ ਤਹਿਤ ਫਰੀਦਕੋਟ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਮਹਾਨ ਕਦਮ ਉਠਾਦੇ ਹੋਏ '' ਬੇਟੀ ਫਰੀਦਕੋਟ '' ਦੇ ਨਾਮ ਤੋਂ ਪੰਜਾਬ ਦੀ ਪਹਿਲੀ ਮੋਬਾਇਲ ਐਪ ਸ਼ੁਰੂ ਕੀਤੀ ਗਈ। ਇਸ ਐਪ 'ਚ ਪੂਰੇ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲ, ਸਬੰਧਤ ਸਟਾਫ ਦੇ ਨਾਲ-ਨਾਲ ਉਸ ਇਲਾਕੇ ਦੇ ਮਾਤਾ ਅਤੇ ਬੱਚੇ ਦਾ ਸਾਰਾ ਲੇਖਾਂ ਜੋਖਾ ਰੱਖਿਆ ਜਾਵੇਗਾ। ਇਸਦੇ ਨਾਲ ਹੀ ਗਰਭਵਤੀ ਔਰਤ (ਮਾਤਾਵਾਂ) ਨੂੰ ਦਵਾਈਆਂ ਨਾਲ ਸਬੰਧਿਤ ਪੂਰੀ ਜਾਣਕਾਰੀ ਮਿਲੇਗੀ।
ਬੇਟੀ ਪੜਾਓ ਮੁਹਿੰਮ ਨੂੰ ਇਸ ਐਪ ਨਾਲ ਯੋਗਦਾਨ ਮਿਲਣ ਕਾਰਨ ਫਰੀਦਕੋਟ ਦੀ ਹੁਣ ਕੋਈ ਬੇਟੀ ਸਿੱਖਿਆ ਤੋਂ ਸੱਖਣੀ ਨਹੀਂ ਰਹੇਗੀ। ਇਹ ਐਪ ਹੁਣ ਮੁੱਖ ਸਬੰਧਿਤ ਵਿਭਾਗ ਦੇ ਅਧਿਕਾਰੀ ਅਤੇ ਮੁੱਖ ਅਧਿਕਾਰੀਆਂ ਸਭ ਦੀ ਕਾਰਗੁਜ਼ਾਰੀ ਤੇ ਵੀ ਨਜ਼ਰ ਰਖੇਗੀ। 
ਇਸ ਦੌਰਾਨ ਫਰੀਦਕੋਟ ਦੇ ਏ. ਡੀ. ਸੀ. ਕੇਸ਼ਵ ਹਿੰਗੋਨਿਆ ਨੇ ਇਸ ਐਪ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਐਪ ਨੂੰ ਲਾਂਚ ਕਰਨ ਦਾ ਮਕਸਦ ਗਰਭਵਤੀ ਔਰਤਾਂ ਹਨ। ਉਨ੍ਹਾਂ ਨੂੰ ਕਿਸੇ ਤਰਾਂ ਦੀ ਪ੍ਰੇਸ਼ਾਨੀ ਨਾ ਆਏ। ਜੋ ਲੜਕੀਆਂ ਹੁਣ ਤੱਕ ਸਕੂਲ ਨਹੀਂ ਜਾ ਸਕੀਆਂ ਉਨ੍ਹਾਂ ਨੂੰ ਸਕੂਲ ਭੇਜਣਾ ਹੈ। ਇਸ ਐਪ ਰਾਹੀ ਆਂਗਨਵਾੜੀ ਦੇ ਵਰਕਰਾਂ ਨੂੰ ਵੀ ਜੋੜ ਕੇ ਰੱਖਣਾ ਹੈ।


Related News