Punjab ਦੇ ਇਨ੍ਹਾਂ ਇਲਾਕਿਆਂ ''ਚ ਭਲਕੇ ਬਿਜਲੀ ਰਹੇਗੀ ਬੰਦ, ਹੁਣੇ ਕਰ ਲਓ ਤਿਆਰੀ
Thursday, Jan 15, 2026 - 08:21 PM (IST)
ਧਰਮਕੋਟ (ਸਤੀਸ਼) : 66 ਕੇ. ਵੀ. ਸਬ ਸਟੇਸ਼ਨ ਕੋਟ ਮੁਹੰਮਦ ਖਾਂ ਅਤੇ 66 ਕੇ. ਵੀ. ਸਬ ਸਟੇਸ਼ਨ ਅਮੀਵਾਲਾ ਤੋਂ ਚਲਦੇ ਸਾਰੇ 11 ਕੇ. ਵੀ. ਫੀਡਰ ਏ. ਪੀ. ਖੇਤੀਬਾੜੀ ਅਰਬਨ ਅਤੇ ਯੂ. ਪੀ. ਐੱਸ. ਫੀਡਰ ਮਿਤੀ 16 ਜਨਵਰੀ ਨੂੰ ਸਮਾਂ ਸਵੇਰੇ 10:30 ਤੋਂ ਦੁਪਿਹਰ 2.30 ਵਜੇ ਤੱਕ ਅਤੇ 1 ਤੋਂ 4.30 ਵਜੇ ਤੱਕ ਸਾਲਾਨਾ ਜ਼ਰੂਰੀ ਮੈਂਟੀਨੈਸ ਕਰਨ ਕਰ ਕੇ ਬਿਜਲੀ ਸਪਲਾਈ ਬੰਦ ਰਹੇਗੀ, ਇਹ ਜਾਣਕਾਰੀ ਇੰਜੀਨੀਅਰ ਸੁਖਚੈਨ ਸਿੰਘ ਐੱਸ. ਡੀ. ਓ. ਪੀ. ਐੱਸ. ਪੀ. ਸੀ. ਐੱਲ. ਧਰਮਕੋਟ ਵਲੋਂ ਦਿੱਤੀ ਗਈ।
ਨੂਰਪੁਰਬੇਦੀ (ਸੰਜੀਵ ਭੰਡਾਰੀ)-ਐੱਸ.ਡੀ.ਓ. ਪੰਜਾਬ ਰਾਜ ਪਾਵਰਕਾਮ ਲਿਮਿਟਡ ਉਪ ਸੰਚਾਲਨ ਮੰਡਲ ਦਫਤਰ ਸਿੰਘਪੁਰ (ਨੂਰਪੁਰਬੇਦੀ) ਇੰਜੀਨੀਅਰ ਅਖਿਲੇਸ਼ ਕੁਮਾਰ ਦੇ ਹਵਾਲੇ ਨਾਲ ਜਾਰੀ ਕੀਤੇ ਗਏ ਇਕ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਪਾਵਰਕਾਮ ਦੇ ਜੇ.ਈ. ਰੋਹਿਤ ਕੁਮਾਰ ਨੇ ਦੱਸਿਆ ਕਿ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕੀਤੇ ਜਾਣ ਦੇ ਚਲਦਿਆਂ ਹਾਸਲ ਹੋਏ ਪਰਮਿਟ ਦੇ ਤਹਿਤ 11 ਕੇ.ਵੀ. ਨੂਰਪੁਰਬੇਦੀ ਫੀਡਰ ਅਧੀਨ ਪੈਂਦੇ ਸੈਣੀਮਾਜਰਾ, ਜੇਤੇਵਾਲ (ਸਿੰਬਲ ਮਾਜਰਾ) ਅਤੇ ਨੂਰਪੁਰਬੇਦੀ ਆਦਿ ਪਿੰਡਾਂ ਦੀ 16 ਜਨਵਰੀ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ। ਚਲਦੇ ਕੰਮ ਕਾਰਨ ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ ਜਿਸ ਕਰ ਕੇ ਖਪਤਕਾਰ ਬਿਜਲੀ ਦਾ ਬਦਲਵਾਂ ਪ੍ਰਬੰਧ ਕਰ ਕੇ ਰੱਖਣ।
ਟਾਂਡਾ ਉੜਮੁੜ (ਮੋਮੀ)- ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਅਧੀਨ ਚਲਦੇ 132 ਕੇ. ਵੀ. ਬਿਜਲੀ ਘਰ ਟਾਂਡਾ ਤੇ 11 ਕੇ.ਵੀ. ਹਰਸੀ ਪਿੰਡ ਫੀਡਰ ਦੀ ਬਿਜਲੀ ਸਪਲਾਈ 16 ਜਨਵਰੀ ਨੂੰ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਕਾਰਜਕਾਰੀ ਇੰਜੀਨੀਅਰ ਸਬ ਅਰਬਨ ਟਾਂਡਾ ਸੁਖਵੰਤ ਸਿੰਘ ਨੇ ਦੱਸਿਆ ਕਿ ਜ਼ਰੂਰੀ ਮੁਰੰਮਤ ਕਾਰਨ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਹਰਸੀ ਪਿੰਡ ਫੀਡਰ ਦੀ ਬਿਜਲੀ ਬੰਦ ਰਹੇਗੀ। ਜਿਸ ਕਾਰਨ ਪਿੰਡ ਰਸੂਲਪੁਰ, ਜੌਹਲਾਂ, ਹਰਸੀ ਪਿੰਡ ਅਤੇ ਨੰਗਲ ਖੁੰਗਾ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਉਨ੍ਹਾਂ ਬਿਜਲੀ ਬੰਦ ਦੌਰਾਨ ਖਪਤਕਾਰਾਂ ਕੋਲੋਂ ਸਹਿਯੋਗ ਦੀ ਮੰਗ ਕੀਤੀ ਹੈ।
ਭਲਕੇ ਬਿਜਲੀ ਬੰਦ ਰਹੇਗੀ
ਕੋਟਕਪੂਰਾ (ਨਰਿੰਦਰ)-ਇੰਜੀਨੀਅਰ ਚੁਨੀਸ਼ ਜੈਨ ਐੱਸ. ਡੀ. ਓ. ਸਿਟੀ ਸਬ-ਡਵੀਜ਼ਨ ਪੀ. ਐੱਸ. ਪੀ. ਸੀ. ਐੱਲ. ਕੋਟਕਪੂਰਾ ਤੋਂ ਮਿਲੀ ਜਾਣਕਾਰੀ ਮੁਤਾਬਕ 132 ਕੇ. ਵੀ. ਗਰਿੱਡ ਕੋਟਕਪੂਰਾ-1 ਤੋਂ ਚਲਦੇ 11 ਕੇ. ਵੀ. ਫੈਕਟਰੀ ਰੋਡ ਫੀਡਰ ਅਤੇ ਗੋਬਿੰਦ ਇਸਟੇਟ ਫੀਡਰ ਜ਼ਰੂਰੀ ਮੁਰੰਮਤ ਕਾਰਨ 17 ਜਨਵਰੀ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹਿਣਗੇ। ਇਸ ਨਾਲ ਮੁਕਤਸਰ ਰੋਡ, ਫੈਕਟਰੀ ਰੋਡ, ਮੁਹੱਲਾ ਨਿਰਮਨਪੁਰਾ, ਗੋਬਿੰਦਪੁਰੀ, ਚੋਪੜਾ ਬਾਗ਼, ਹਰੀਨੌ ਰੋਡ, ਮਾਲ ਗੋਦਾਮ ਰੋਡ ਤੇ ਫ਼ੌਜੀ ਰੋਡ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।
16 ਤੋਂ 21 ਜਨਵਰੀ ਤੱਕ ਬਿਜਲੀ ਬੰਦ ਰਹੇਗੀ
ਦੇਵੀਗੜ੍ਹ (ਨੌਗਾਵਾਂ)- ਪੀ. ਐੱਸ. ਪੀ. ਸੀ. ਐੱਲ. ਉੱਪ ਮੰਡਲ ਦਫਤਰ ਦੇਵੀਗੜ੍ਹ ਦੇ ਸਹਾਇਕ ਇੰਜੀਨੀਅਰ ਸੰਚਾਲਣ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 66 ਕੇ. ਵੀ. ਗਰਿੱਡ ਭੁੰਨਰਹੇੜੀ ਤੇ 66 ਕੇ. ਵੀ. ਲਾਈਨ ਦਾ ਜ਼ਰੂਰੀ ਕੰਮ ਕਰਨ ਲਈ ਉਕਤ ਗਰਿੱਡ ਤੋਂ ਚਲਦੇ ਸਾਰੇ ਫੀਡਰਾਂ ਦੀ ਸਪਲਾਈ ਮਿਤੀ 16 ਜਨਵਰੀ 2026 ਤੋਂ 21 ਜਨਵਰੀ 2026 ਤੱਕ ਸਵੇਰੇ 9.00 ਤੋਂ ਸ਼ਾਮ 5.00 ਵਜੇ ਤੱਕ ਬੰਦ ਰਿਹਾ ਕਰੇਗੀ। ਖੇਤਾਂ ਵਾਲੇ ਫੀਡਰਾਂ ਦੀ ਸਪਲਾਈ ਦਿਨ ਦੀ ਬਿਜਾਏ ਰਾਤ ਨੂੰ ਮਿਲਿਆ ਕਰੇਗੀ। ਆਮ ਪਬਲਿਕ ਤੋਂ ਬਿਜਲੀ ਬੰਦ ਰਹਿਣ ਕਾਰਨ ਹੋਣ ਵਾਲੀ ਅਸੁਵਿਧਾ ਲਈ ਸਹਿਯੋਗ ਦੀ ਮੰਗ ਕੀਤੀ ਜਾਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
