ਜਲੰਧਰ: ਆਰਕੇ ਢਾਬਾ ਨੇੜੇ ਕਬਾੜ ਦੀ ਦੁਕਾਨ ਨੂੰ ਅੱਗ, ਰੰਜਿਸ਼ ਤਹਿਤ ਅੱਗ ਲਗਾਉਣ ਦਾ ਸ਼ੱਕ
Saturday, Jan 10, 2026 - 09:42 PM (IST)
ਜਲੰਧਰ (ਕੁੰਦਨ ਪੰਕਜ) - ਜਲੰਧਰ ਦੇ ਆਰਕੇ ਢਾਬਾ ਨੇੜੇ ਕਬਾੜ ਦੀ ਇਕ ਦੁਕਾਨ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ, ਦੁਕਾਨ ਦੇ ਮਾਲਕ ਉੱਪਰਲੀ ਮੰਜ਼ਿਲ ’ਤੇ ਰਹਿੰਦੇ ਹਨ। ਦੁਕਾਨ ਮਾਲਕ ਨੇ ਦੱਸਿਆ ਕਿ ਨੇੜੇ ਰਹਿਣ ਵਾਲੇ ਇਕ ਨੌਜਵਾਨ ਨਾਲ ਉਸ ਦੀ ਕਿਸੇ ਗੱਲ ’ਤੇ ਤਕਰਾਰ ਹੋਈ ਸੀ। ਤਕਰਾਰ ਤੋਂ ਬਾਅਦ ਜਦੋਂ ਉਹ ਅੱਗੇ ਚਲੇ ਗਏ ਤਾਂ ਪਿੱਛੋਂ ਕਿਸੇ ਨੇ ਆ ਕੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਨੂੰ ਅੱਗ ਲੱਗ ਗਈ ਹੈ। ਦੁਕਾਨ ਮਾਲਕ ਦਾ ਦੋਸ਼ ਹੈ ਕਿ ਉਸ ਨੌਜਵਾਨ ਨੇ ਹੀ ਰੰਜਿਸ਼ ਦੇ ਚੱਲਦਿਆਂ ਦੁਕਾਨ ਨੂੰ ਅੱਗ ਲਗਾਈ ਹੋ ਸਕਦੀ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
