ਕਰ ਲਓ ਤਿਆਰੀ, ਪੰਜਾਬ ਦੇ ਇਨ੍ਹਾਂ ਇਲਾਕਿਆਂ ''ਚ ਭਲਕੇ ਬਿਜਲੀ ਰਹੇਗੀ ਬੰਦ
Friday, Jan 09, 2026 - 08:50 PM (IST)
ਟਾਂਡਾ ਉੜਮੁੜ (ਪੰਡਿਤ, ਮੋਮੀ) : ਪੰਜਾਬ ਪਾਵਰਕਾਮ ਅਧੀਨ ਚੱਲਦੇ 132 ਕੇ. ਵੀ. ਸਬ-ਸਟੇਸ਼ਨ ਟਾਂਡਾ ਤੋਂ ਚੱਲਦੇ 11 ਕੇ. ਵੀ. ਉੜਮੁੜ ਅਰਬਨ ਫੀਡਰ ਦੀ ਜ਼ਰੂਰੀ ਮੁਰੰਮਤ ਕਰਨ ਲਈ 10 ਜਨਵਰੀ ਨੂੰ ਟਾਂਡਾ ਉੜਮੁੜ ਦੇ ਵੱਖ-ਵੱਖ ਇਲਾਕਿਆਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਸਹਾਇਕ ਕਾਰਜਕਾਰੀ ਇੰਜੀਨੀਅਰ ਸਿਟੀ ਟਾਂਡਾ ਇੰਦਰਪਾਲ ਸਿੰਘ ਨੇ ਦੱਸਿਆ ਕਿ ਜ਼ਰੂਰੀ ਮੁਰੰਮਤ ਕਾਰਨ ਇਸ ਦਿਨ ਉੜਮੁੜ ਮੇਨ ਬਾਜ਼ਾਰ, ਅਹੀਆਪੁਰ, ਸਰਕਾਰੀ ਹਸਪਤਾਲ ਚੌਕ, ਗੜੀ ਮਹੁੱਲਾ, ਬਸਤੀ ਬਾਜੀਗਰ ਆਦਿ ਇਲਾਕੇ ਦੀ ਸਪਲਾਈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਐੱਸ. ਡੀ.ਓ. ਨੇ ਟਾਂਡਾ ਸ਼ਹਿਰ ਦੇ ਖਪਤਕਾਰਾ ਤੋਂ ਇਸ ਦੌਰਾਨ ਸਹਿਯੋਗ ਦੀ ਅਪੀਲ ਕੀਤੀ ਹੈ।
ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਸਾਹਿਬ ਤੇ ਹੇਡੋਂ ਬੇਟ 66 ਕੇ.ਵੀ. ਗਰਿੱਡ ਤੋਂ ਬਿਜਲੀ ਸਪਲਾਈ 10 ਜਨਵਰੀ ਦਿਨ ਸ਼ਨੀਵਾਰ ਨੂੰ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਡੀ.ਓ. ਅਮਰਜੀਤ ਸਿੰਘ ਨੇ ਦੱਸਿਆ ਕਿ 66 ਕੇ.ਵੀ. ਡਬਲ ਲਾਈਨ ਸਰਕਟ ਕਾਰਨ ਇਹ ਪਾਵਰਕੱਟ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਰੱਖੀ ਜਾਵੇਗੀ।
ਸ੍ਰੀ ਗੋਇੰਦਵਾਲ ਸਾਹਿਬ (ਪੰਛੀ) : ਖਡੂਰ ਸਾਹਿਬ ਦੇ ਉੱਪ ਮੰਡਲ ਅਫਸਰ ਕੁਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਜ 10 ਜਨਵਰੀ ਦਿਨ ਸ਼ਨੀਵਾਰ ਨੂੰ ਫਤਿਆਬਾਦ 66 ਕੇ.ਵੀ ਸਬ ਸਟੇਸ਼ਨ ’ਤੇ ਡਿਸਕਾਂ ’ਤੇ ਬਰਡ ਗਾਡ ਲਗਾਉਣ ਲਈ ਸ਼ੱਟ ਡਾਊਨ ਲਈ ਗਈ ਹੈ, ਜਿਸ ਕਾਰਨ ਗੋਇੰਦਵਾਲ ਸਾਹਿਬ 66 ਕੇ.ਵੀ ਸਬ ਸਟੇਸ਼ਨ ਤੋਂ ਚੱਲਦੇ ਸਾਰੇ ਫੀਡਰ ਬੰਦ ਰਹਿਣਗੇ, ਜਿਸ ਨਾਲ ਏ.ਡੀ.ਐਮ, ਨੈਰੋਲੈਕ, ਬਾਵਾ ਸ਼ੂਅ, ਇੰਡੀਅਨ ਆਇਲ, ਕੇਂਦਰੀ ਸੁਧਾਰ ਘਰ, ਧੂੰਦਾ, ਝੰਡੇਰ ਮਹਾਂਪੁਰਖਾਂ, ਗੋਇੰਦਵਾਲ ਸਾਹਿਬ, ਹੰਸਾਂਵਾਲਾ, ਪਿੰਡੀਆ ਅਤੇ ਹੋਠੀਆਂ ਤੋਂ ਸਾਰੇ ਰੂਲਰ ਪਿੰਡਾਂ ਦੀ ਬਿਜਲੀ ਸਪਲਾਈ ਸਵੇਰੇ 9.30 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ ।
ਕੋਟ ਫਤੂਹੀ (ਬਹਾਦਰ ਖਾਨ) : ਉਪ-ਮੰਡਲ ਅਫਸਰ (ਪਾਲਦੀ) ਕੋਟ ਫਤੂਹੀ ਸੁਖਵਿੰਦਰ ਕੁਮਾਰ ਨੇ ਦੱਸਿਆ ਕਿ 66 ਕੇ. ਵੀ. ਸਬ-ਸਟੇਸ਼ਨ ਕੋਟ ਫਤੂਹੀ ਤੋਂ ਚੱਲਦੇ 11 ਕੇ. ਵੀ. ਖੁਸ਼ਹਾਲਪੁਰ ਫੀਡਰ ਦੀ ਜ਼ਰੂਰੀ ਮੁਰੰਮਤ ਕਰਨ ਕਰ ਕੇ ਪਿੰਡ ਖੁਸ਼ਹਾਲਪੁਰ, ਅੱਛਰਵਾਲ, ਖੈਰੜ, ਭਗਤੂਪੁਰ, ਪਚਨੰਗਲ, ਬੀਕਾਪੁਰ, ਰਾਜਪੁਰ, ਨਗਦੀਪੁਰ, ਈਸਪੁਰ, ਮਖਸੂਸਪੁਰ, ਦਾਤਾ, ਚੇਲਾ, ਚੱਕ ਮੂਸਾ, ਕਾਲੂਪੁਰ, ਪੰਜੌੜ ਅਤੇ ਪੰਡੋਰੀ ਗੰਗਾ ਸਿੰਘ ਆਦਿ ਪਿੰਡਾਂ ਦੀ ਬਿਜਲੀ ਦੀ ਸਪਲਾਈ ਅੱਜ 10 ਜਨਵਰੀ ਨੂੰ ਸਵੇਰੇ 10 ਤੋਂ ਸ਼ਾਮ 3 ਵਜੇ ਤੱਕ ਪ੍ਰਭਾਵਿਤ ਰਹੇਗੀ।
11 ਜਨਵਰੀ ਨੂੰ ਬਿਜਲੀ ਬੰਦ
ਮਾਨਸਾ (ਮਨਜੀਤ ਕੌਰ) : ਜ਼ਰੂਰੀ ਮੁਰੰਮਤ ਕਾਰਨ ਕੁੱਝ ਫੀਡਰਾਂ ਦੀ ਬਿਜਲੀ ਸਪਲਾਈ 11 ਜਨਵਰੀ ਨੂੰ ਸਵੇਰੇ 10 ਤੋਂ 5 ਵਜੇ ਤਕ ਬੰਦ ਰਹੇਗੀ। ਇਹ ਜਾਣਕਾਰੀ ਦਿੰਦੇ ਇੰਜ. ਅੰਮ੍ਰਿਤਪਾਲ ਗੋਇਲ ਸਹਾਇਕ ਕਾਰਜਕਾਰੀ ਇੰਜੀਨੀਅਰ ਅਤੇ ਇੰਜ. ਮਨਜੀਤ ਸਿੰਘ ਜੇ. ਈ. ਵੰਡ ਉਪ ਮੰਡਲ ਅਰਧ ਸ਼ਹਿਰੀ ਮਾਨਸਾ ਨੇ ਦੱਸਿਆ ਕਿ ਕਾਲਜ ਰੋਡ ਫੀਡਰ ਤੋਂ ਚੱਲਦੇ ਏਰੀਆ ਕਾਲਜ ਰੋਡ, ਆਟੋ ਮਾਰਕੀਟ, ਨਹਿਰੂ ਕਾਲਜ, ਨਿਧਾਨ ਨਗਰ, ਕੁਝ ਏਰੀਆ ਕੇਸਰ ਵਕੀਲ ਵਾਲੀ ਗਲੀ, ਬਰਨਾਲਾ ਰੋਡ ਫੀਡਰ ਤੋਂ ਚੱਲਦੇ ਏਰੀਆ ਠੂਠਿਆਂਵਾਲੀ ਰੋਡ, ਅਰਵਿੰਦ ਨਗਰ, ਜੰਨਤ ਐਨਕਲੇਵ, ਸਿੱਧੂ ਹਸਪਤਾਲ ਦੀ ਬੈਂਕ ਸਾਈਡ, ਕੋਟਲੱਲੂ ਏ.ਪੀ. ਫੀਡਰ ਤੋਂ ਚੱਲਦੇ ਏਰੀਆ ਕੋਟਲੱਲੂ ਅਤੇ ਲੱਲੂਆਣਾ ਰੋਡ ਦੀ ਮੋਟਰਾਂ ਵਾਲੀ ਸਪਲਾਈ, ਕੋਟ ਦਾ ਟਿੱਬਾ ਫੀਡਰ ਤੋਂ ਚੱਲਦੇ ਏਰੀਆ ਆਰੀਆ ਸਕੂਲ ਵਾਲਾ ਏਰੀਆ, ਬਾਲ ਭਵਨ ਦੀ ਬੈਕ ਸਾਈਡ, ਕੋਟ ਦਾ ਟਿੱਬਾ, ਸੈਸ਼ਨ ਕੋਰਟ ਫੀਡਰ ਤੋਂ ਚੱਲਦੇ ਏਰੀਆ ਕੋਰਟ ਕੰਪਲੈਕਸ, ਡੀ. ਸੀ. ਕੰਪਲੈਕਸ ਸਮੇਤ ਕੋਰਟ ਦੇ ਅੰਦਰ ਵਾਲੀ ਬਿਜਲੀ ਦਾ ਏਰੀਆ ਏ. ਪੀ. ਡੀ. ਆਰ. ਪੀ. ਵੱਲੋਂ ਨਵੇਂ ਫੀਡਰ ਦੀ ਕੇਬਲ ਪਾਉਣ ਕਾਰਨ ਬਿਜਲੀ ਸਪਲਾਈ ਤੋਂ ਪ੍ਰਭਾਵਿਤ ਰਹੇਗਾ।
10, 12, 15, 17 ਨੂੰ ਬਿਜਲੀ ਬੰਦ
ਤਰਨਤਾਰਨ (ਰਮਨ,ਆਹਲੂਵਾਲੀਆ) : 132 ਕੇ.ਵੀ.ਏ. ਤਰਨਤਾਰਨ ਤੋਂ ਚਲਦੇ 11 ਕੇ.ਵੀ. ਸਿਟੀ 1 ਸਿਟੀ 4 ਅਤੇ 6 ਤਰਨਤਾਰਨ ਦੀ ਬਿਜਲੀ ਸਪਲਾਈ ਸ਼ਹਿਰੀ ਫੀਡਰਾਂ ਨੂੰ ਬਾਈਫਰਕੇਟ ਕਰਨ ਕਰਕੇ ਮਿਤੀ 10.01.2026 ਸ਼ਨੀਵਾਰ 12, 01.2026 ਸੋਮਵਾਰ, 15.01.2026 ਵੀਰਵਾਰ ਅਤੇ 17.01.2026 ਸ਼ਨੀਵਾਰ ਨੂੰ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਨ੍ਹਾਂ ਤੋਂ ਚੱਲਦੇ ਇਲਾਕੇ ਕਾਜੀਕੋਟ ਰੋਡ, ਚੰਦਰ ਕਾਲੋਨੀ, ਸਰਹਾਲੀ ਰੋਡ ਸੱਜਾ ਪਾਸਾ, ਗਲੀ ਜਾਮਾਰਾਏ ਵਾਲੀ, ਮੁਹੱਲਾ ਭਾਗ ਸ਼ਾਹ, ਤਹਿਸੀਲ ਬਾਜ਼ਾਰ, ਨੂਰਦੀ ਰੋਡ, ਪਾਰਕ ਐਵੀਨਿਊ, ਗੁਰੂ ਅਰਜਨ ਦੇਵ ਕਾਲੋਨੀ, ਸਰਦਾਰ ਇਨਕਲੇਵ, ਗੁਰਬਖਸ਼ ਕਾਲੋਨੀ, ਛੋਟਾ ਕਾਜੀਕੋਟ, ਪੱਡਾ ਕਾਲੋਨੀ, ਕੋਹੜ ਅਹਾਤਾ, ਗਰੀਨ ਸਿਟੀ, ਹੋਲੀ ਸਿਟੀ, ਮੁਹੱਲਾ ਜਸਵੰਤ ਸਿੰਘ, ਨੂਰਦੀ ਰੋਡ, ਪਲਾਸੌਰ ਰੋਡ, ਸ੍ਰੀ ਗੁਰੂ ਅਰਜਨ ਦੇਵ ਕਾਲੋਨੀ, ਜੈ ਦੀਪ ਕਾਲੋਨੀ, ਦੀਪ ਐਵੀਨਿਊ, ਫਤਿਹ ਚੱਕ, ਗੁਰੂ ਤੇਗ ਬਹਾਦਰ ਨਗਰ, ਸ੍ਰੀ ਗੁਰੂ ਤੇਗ ਬਹਾਦਰ ਨਗਰ ਫੇਜ਼ 2 ਅਤੇ ਨਿਊ ਦੀਪ ਐਵੀਨਿਊ ਤਰਨਤਾਰਨ ਆਦਿ ਏਰੀਏ ਬੰਦ ਰਹਿਣਗੇ। ਇਹ ਸੂਚਨਾ ਇੰਜੀ. ਨਰਿੰਦਰ ਸਿੰਘ ਉੱਪ ਮੰਡਲ ਅਫ਼ਸਰ ਸ਼ਹਿਰੀ ਤਰਨਤਾਰਨ, ਇੰਜੀ. ਗੁਰਭੇਜ ਸਿੰਘ ਢਿੱਲੋਂ ਜੇ.ਈ ਅਤੇ ਇੰਜੀ. ਮਨਜੀਤ ਸਿੰਘ ਜੇ.ਈ ਨੇ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
