ਕੱਲ੍ਹ ਪੰਜਾਬ ਦੇ ਇਨ੍ਹਾਂ ਇਲਾਕਿਆਂ ''ਚ ਲੱਗੇਗਾ ਲੰਬਾ Power Cut! ਇੰਨੇ ਘੰਟੇ ਬੱਤੀ ਰਹੇਗੀ ਬੰਦ
Friday, Jan 16, 2026 - 06:16 PM (IST)
ਜਲੰਧਰ- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਗਰਮੀ ਦੇ ਸੀਜ਼ਨ ਦੇ ਮੱਦੇਨਜ਼ਰ ਜ਼ਰੂਰੀ ਮੁਰੰਮਤ ਅਤੇ ਮੇਨਟੀਨੈਂਸ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ। ਇਸ ਸਬੰਧੀ ਵਿਭਾਗ ਵੱਲੋਂ ਵੱਖ-ਵੱਖ ਸ਼ਹਿਰਾਂ ਬਾਰੇ ਦਿੱਤੇ ਗਏ ਵੇਰਵੇ ਹੇਠਾਂ ਮੁਤਾਬਕ ਹਨ-
ਇਹ ਵੀ ਪੜ੍ਹੋ- 'ਅਸੀਂ ਦਰਦ ਦੱਸਣ ਆਏ ਹਾਂ, ਜੇਕਰ ਤੁਸੀਂ ਨਹੀਂ ਸੁਣਦੇ ਤਾਂ 2027 'ਚ ਲੋਕ ਸੁਣਾਉਣ ਲਈ ਤਿਆਰ': ਰਵਨੀਤ ਬਿੱਟੂ
ਨੂਰਪੁਰਬੇਦੀ (ਸੰਜੀਵ ਭੰਡਾਰੀ)-ਐੱਸ.ਡੀ.ਓ. ਪੰਜਾਬ ਰਾਜ ਪਾਵਰਕਾਮ ਲਿਮਟਿਡ ਉਪ ਸੰਚਾਲਨ ਮੰਡਲ ਦਫਤਰ ਸਿੰਘਪੁਰ (ਨੂਰਪੁਰਬੇਦੀ) ਇੰਜ. ਅਖਿਲੇਸ਼ ਕੁਮਾਰ ਦੇ ਹਵਾਲੇ ਨਾਲ ਜਾਰੀ ਕੀਤੇ ਗਏ ਇਕ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਪਾਵਰਕਾਮ ਦੇ ਜੇ.ਈ. ਰੋਹਿਤ ਕੁਮਾਰ ਨੇ ਦੱਸਿਆ ਕਿ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕੀਤੇ ਜਾਣ ਦੇ ਚੱਲਦਿਆਂ ਹਾਸਲ ਹੋਏ ਪਰਮਿਟ ਦੇ ਤਹਿਤ ਪਿੰਡ ਬਸੀ ਦੇ 11 ਕੇ.ਵੀ. ਫੀਡਰ ਅਧੀਨ ਪੈਂਦੇ ਚੈਹਿੜਮਜਾਰਾ, ਬਸੀ, ਚਨੌਲੀ, ਸ਼ਾਹਪੁਰ, ਸਸਕੌਰ, ਖੇੜੀ, ਰੌਲੀ, ਝਿੰਜੜੀ, ਲਾਲਪੁਰ, ਬੜਵਾ ਤੇ ਲਖਣੋਂ ਸਮੇਤ ਹੋਰਨਾਂ ਪਿੰਡਾਂ ਦੀਆਂ ਖੇਤੀਬਾੜੀ ਮੋਟਰਾਂ ਦੀ ਬਿਜਲੀ ਸਪਲਾਈ 17 ਜਨਵਰੀ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬੰਦ ਰੱਖੀ ਜਾਵੇਗੀ ਜਦਕਿ ਉਕਤ ਪਿੰਡਾਂ ਦੀ ਘਰੇਲੂ ਬਿਜਲੀ ਸਪਲਾਈ ਨਿਰਵਿਘਨ ਜਾਰੀ ਰਹੇਗੀ। ਚੱਲਦੇ ਕੰਮ ਕਾਰਨ ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਜਾਂ ਵਧ ਵੀ ਹੋ ਸਕਦਾ ਹੈ ਜਿਸ ਕਰ ਕੇ ਖਪਤਕਾਰ ਜ਼ਰੂਰਤ ਪੈਣ ’ਤੇ ਬਿਜਲੀ ਦਾ ਬਦਲਵਾਂ ਪ੍ਰਬੰਧ ਕਰ ਕੇ ਰੱਖਣ।
ਇਹ ਵੀ ਪੜ੍ਹੋ- Big Breaking: ਪੰਜਾਬ ਦੇ DC ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਨਵਾਂਸ਼ਹਿਰ(ਤ੍ਰਿਪਾਠੀ) - ਸ਼ਹਿਰੀ ਸਬ-ਡਵੀਜ਼ਨ ਨਵਾਂਸ਼ਹਿਰ ਦੇ ਸਹਾਇਕ ਇੰਜੀਨੀਅਰ ਨੇ ਇਕ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ 66 ਕੇ.ਵੀ. ਸਬ-ਸਟੇਸ਼ਨ ਨਵਾਂਸ਼ਹਿਰ ਤੋਂ ਚੱਲਦੇ ਸਿਟੀ-3 ਫੀਡਰ ਤੋਂ ਬਿਜਲੀ ਸਪਲਾਈ ਜ਼ਰੂਰੀ ਮੈਨੀਟਿਨੈਂਸ ਲਈ ਬਿਜਲੀ ਸਪਲਾਈ 17 ਜਨਵਰੀ, 2026, ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬੰਦ ਰਹੇਗੀ। ਨਤੀਜੇ ਵਜੋਂ ਹੇਠ ਲਿਖੇ ਖੇਤਰਾਂ ਵਿਚ ਬਿਜਲੀ ਬੰਦ ਰਹੇਗੀ। ਭੱਟੀ ਕਾਲੋਨੀ, ਵਿਕਾਸ ਨਗਰ, ਪ੍ਰਿੰਸ ਐਨਕਲੇਵ, ਗਰਚਾ ਐਨਕਲੇਵ, ਸਲੋਹ ਰੋਡ, ਗੁਰੂ ਅੰਗਦ ਨਗਰ, ਬੈਕ ਸਾਇਡ ਸਤਸੰਗ ਘਰ (ਸਲੋਹ ਰੋਡ), ਰੋਟਰੀ ਭਵਨ ਅਤੇ ਇਸ ਫੀਡਰ ਤੋਂ ਚਲਦੇ ਹੋਰ ਇਲਾਕੇ ਆਦਿ ਬੰਦ ਰਹਿਣਗੇ।
ਇਹ ਵੀ ਪੜ੍ਹੋ- VVIP ਮੂਵਮੈਂਟ ਨੇ ਜਾਮ ਕਰ'ਤਾ ਅੰਮ੍ਰਿਤਸਰ, ਐਂਬੂਲੈਂਸਾਂ ਵੀ ਫਸੀਆਂ
ਟਾਂਡਾ ਉੜਮੁੜ (ਮੋਮੀ)-ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਅਧੀਨ ਚੱਲਦੇ 132 ਕੇ.ਵੀ. ਸ/ਸ ਟਾਂਡਾ ਵਿਚ 2 ਨੰਬਰ ਨਵੇਂ ਬਰੇਕਰ ਲਾਉਣ ਲਈ ਸ/ਸ ਤੋਂ ਚੱਲਦੇ 11 ਕੇ.ਵੀ.ਸੱਲਾ ਯੂ.ਪੀ.ਐੱਸ. ਫੀਡਰ, 11 ਕੇ.ਵੀ.ਮਾਡਲ ਟਾਊਨ ਯੂ.ਪੀ.ਐੱਸ. ਫੀਡਰ, 11 ਕੇ.ਵੀ. ਝਾਂਵਾ ਏ.ਪੀ.,11 ਕੇ.ਵੀ.ਮਸੀਤਪਾਲਕੋਟ ਏ.ਪੀ. ਫੀਡਰਾਂ ਦੀ ਬਿਜਲੀ ਸਲਪਾਈ 17 ਜਨਵਰੀ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਕਾਰਜਕਾਰੀ ਇੰਜੀਨੀਅਰ ਸਬ-ਡਵੀਜ਼ਨ ਟਾਂਡਾ ਇੰਦਰਪਾਲ ਸਿੰਘ ਨੇ ਦੱਸਿਆ ਕਿ ਬੰਦ ਦੌਰਾਨ ਸੱਲਾ,ਪ੍ਰੇਮਪੁਰ, ਠਾਕਰੀ, ਡੱਡੀਆਂ, ਮੀਰਾਪੁਰ, ਮਾਡਲ ਟਾਊਨ, ਕਦਾਰੀ ਚੱਕ, ਸਾਹਿਬਾਜਪੁਰ, ਕੋਟਲੀ, ਮਾਨਪੁਰ, ਪਸਵਾਲ, ਮੂਨਕਾ, ਬੋਲੇਵਾਲ, ਪੱਲਾ ਚੱਕ, ਕੁਰਾਲਾ ਆਦਿ ਪਿੰਡਾਂ ਦੀ ਸਪਲਾਈ ਬੰਦ ਰਹੇਗੀ।
ਇਹ ਵੀ ਪੜ੍ਹੋ- ਤਰਨਤਾਰਨ 'ਚ ਤੜਕਸਾਰ ਵੱਡੀ ਵਾਰਦਾਤ, ਗੁਰਦੁਆਰਾ ਸਾਹਿਬ ਜਾ ਰਹੀ ਔਰਤ ਦਾ ਕਤਲ
ਮਾਹਿਲਪੁਰ (ਜਸਵੀਰ)- ਉਪ-ਮੰਡਲ ਅਫਸਰ ਪਾਲਦੀ (ਕੋਟ ਫਤੂਹੀ) ਵੱਲੋਂ ਦਿੱਤੀ ਗਈ ਸੂਚਨਾ ਅਨੁਸਾਰ 17 ਜਨਵਰੀ ਨੂੰ 220 ਕੇ.ਵੀ. ਸਬ-ਸਟੇਸ਼ਨ ਕੋਟ ਫਤੂਹੀ ਤੋਂ ਚੱਲਦੇ 11 ਕੇ.ਵੀ. ਖੜੌਦੀ ਫੀਡਰ ਦੀ ਜ਼ਰੂਰੀ ਮੁਰੰਮਤ ਲਈ ਬਿਜਲੀ ਸਪਲਾਈ ਸਵੇਰੇ 10 ਤੋਂ ਸ਼ਾਮ 3.00 ਵਜੇ ਤੱਕ ਬੰਦ ਰਹੇਗੀ। ਇਸ ਨਾਲ ਪਿੰਡ ਹਕੂਮਤਪੁਰ, ਪਾਲਦੀ, ਖੜੌਦੀ, ਖੇੜਾ, ਨੰਗਲ ਕਲਾਂ ਆਦਿ ਪਿੰਡਾਂ ਦੀ ਬਿਜਲੀ ਪ੍ਰਭਾਵਿਤ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
