ਕਰਤਾਰਪੁਰ ਦੇ ਵੱਖ-ਵੱਖ ਇਲਾਕਿਆਂ ''ਚ ਅੱਜ ਬਿਜਲੀ ਬੰਦ ਰਹੇਗੀ
Friday, Jan 09, 2026 - 11:24 PM (IST)
ਕਰਤਾਰਪੁਰ (ਸਾਹਨੀ) - ਪਾਵਰਕਾਮ ਸਹਾਇਕ ਇੰਜਿਨਿਅਰ ਸੰਚਾਲਨ ਉਪ ਮੰਡਲ ਕਰਤਾਰਪੁਰ ਨੰ:1 ਵਲੋੰ ਜਾਰੀ ਪ੍ਰੈਸ ਨੋਟ ਰਾਹੀਂ ਸਮੂਹ ਬਿਜਲੀ ਖਪਤਕਾਰਾਂ ਨੂੰ ਸੂਚਿਤ ਕੀਤਾ ਜਾਦਾ ਹੈ ਕਿ 10 ਜਨਵਰੀ ਦਿਨ ਸ਼ਨੀਵਾਰ ਨੂੰ 11 ਕੇ ਵੀ ਆਰੀਆ ਨਗਰ ਕਰਤਾਰਪੁਰ ਫੀਡਰ ਅਤੇ ਫਤਿਹ ਜਲਾਲ 24 ਘੰਟੇ ਫੀਡਰ ਤੇ ਜਰੂਰੀ ਕੰਮ ਕਰਨ ਅਤੇ ਲਾਈਨਾਂ ਦੀ ਜਰੂਰੀ ਮੁਰੰਮਤ ਕਰਨ ਵਾਸਤੇ ਇਸ ਲਾਈਨ ਤੋਂ ਚੱਲਣ ਵਾਲੇ ਏਰੀਏ ਜੀ ਟੀ ਰੋਡ, ਮੁਹੱਲਾ ਆਰੀਆ ਨਗਰ, ਖੂਹ ਸ਼ੇਖਵਾਂ, ਕਪੂਰਥਲਾ ਰੋਡ, ਟਾਹਲੀ ਸਾਹਿਬ ਰੋਡ, ਮੁਹੱਲਾ ਚੰਦਨ ਨਗਰ, ਪਿੰਡ ਟਾਹਲੀ ਸਾਹਿਬ, ਖੁਸਰੋਪੁਰ, ਪਾਹੜਾ, ਨਾਹਰਪੁਰ, ਨੰਗਲ ਮਨੋਹਰ, ਸਰਾਏ ਖਾਸ, ਬੱਖੂ ਨੰਗਲ, ਦਿੱਤੂਨੰਗਲ ਅਤੇ ਪਿੰਡ ਫਤਿਹ ਜਲਾਲ ਆਦਿ ਦੀ ਬਿਜਲੀ ਸਪਲਾਈ ਸਵੇਰੇ 10-00 ਤੋਂ ਲੈ ਕੇ ਦੁਪਿਹਰ 04-00 ਵਜੇ ਤੱਕ ਬੰਦ ਰਹੇਗੀ ।
