‘ਕਾਸੋ’ ਆਪ੍ਰੇਸ਼ਨ ਤਹਿਤ ਰੇਲਵੇ ਸਟੇਸ਼ਨ ਦੀ ਅਚਨਚੇਤ ਚੈਕਿੰਗ

Wednesday, Jan 14, 2026 - 06:16 PM (IST)

‘ਕਾਸੋ’ ਆਪ੍ਰੇਸ਼ਨ ਤਹਿਤ ਰੇਲਵੇ ਸਟੇਸ਼ਨ ਦੀ ਅਚਨਚੇਤ ਚੈਕਿੰਗ

ਮਾਨਸਾ  (ਸੰਦੀਪ ਮਿੱਤਲ) - ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਵਿੱਢੀ ਮੁਹਿੰਮ ਤਹਿਤ ਐੱਸ.ਐੱਸ.ਪੀ. ਮਾਨਸਾ ਭਾਗੀਰਥ ਸਿੰਘ ਮੀਨਾ ਦੀ ਅਗਵਾਈ ਹੇਠ ‘ਕਾਸੋ’ ਆਪ੍ਰੇਸ਼ਨ ਅਧੀਨ ਮਾਨਸਾ ਦੇ ਰੇਲਵੇ ਸਟੇਸ਼ਨ ਵਿਖੇ ਸਿਟੀ-1, ਸਿਟੀ-2 ਦੀ ਪੁਲਸ ਨੇ ਚੈਕਿੰਗ ਕੀਤੀ ਅਤੇ ਯਾਤਰੀਆਂ ਦੀ ਵੀ ਚੈਕਿੰਗ ਕੀਤੀ ਤਾਂ ਜੋ ਕੋਈ ਮਾੜਾ ਅਨਸਰ ਸ਼ਰਾਰਤ ਨਾ ਕਰ ਸਕੇ।

ਪੁਲਸ ਦਾ ਕਹਿਣਾ ਹੈ ਕਿ ਅਜਿਹੀਆਂ ਚੈਕਿੰਗਾਂ ਅਚਨਚੇਤ ਜਾਰੀ ਰਹਿਣਗੀਆਂ ਜੋ ਲੋਕਾਂ ਦੀ ਸੁਰੱਖਿਆ ਲਈ ਹਨ। ਐੱਸ. ਐੱਸ. ਪੀ. ਮਾਨਸਾ ਭਾਗੀਰਥ ਸਿੰਘ ਮੀਨਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਅਤੇ ਡੀ.ਜੀ.ਪੀ. ਦੇ ਹੁਕਮਾਂ ਤਹਿਤ ਸਮੇਂ-ਸਮੇਂ ’ਤੇ ਚੈਕਿੰਗਾਂ ਜਾਰੀ ਰਹਿਣਗੀਆਂ। ਮਾੜੇ ਅਨਸਰਾਂ ਖਿਲਾਫ ਕਾਰਵਾਈ ਵਿੱਢੀ ਹੋਈ ਹੈ, ਜਿਸ ਦੇ ਸਾਰਥਕ ਨਤੀਜੇ ਮਿਲ ਰਹੇ ਹਨ। 

ਇਸ ਮੌਕੇ ਡੀ. ਐੱਸ. ਪੀ. ਬੂਟਾ ਸਿੰਘ ਗਿੱਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਾੜੇ ਅਨਸਰਾਂ ਅਤੇ ਨਸ਼ਾ ਸਮੱਗਲਰਾਂ ਖਿਲਾਫ ਪੁਲਸ ਨੂੰ ਕਦੋਂ ਵੀ ਗੁਪਤ ਇਲਤਾਹ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਵੀ ਆਪਣੇ ਬੱਚਿਆਂ ’ਤੇ ਬਾਜ਼ ਅੱਖ ਰੱਖਣੀ ਚਾਹੀਦੀ ਹੈ ਤਾਂ ਹੀ ਨਸ਼ਿਆਂ ਨੂੰ ਜੜ੍ਹੋਂ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੁਲਸ ਦਾ ਮਕਸਦ ਹੈ ਕਿ ਆਮ ਲੋਕ ਚੰਗੀ ਜ਼ਿੰਦਗੀ ਜਿਊਣ। ਇਸ ਮੌਕੇ ਥਾਣਾ ਸਿਟੀ-2 ਦੇ ਮੁਖੀ ਗੁਰਤੇਜ ਸਿੰਘ ਵੀ ਮੌਜੂਦ ਸਨ। ਇਸ ਤੋਂ ਇਲਾਵਾ ਥਾਣਾ ਸਿਟੀ-1 ਦੇ ਮੁਖੀ ਸੁਖਜੀਤ ਸਿੰਘ ਦੀ ਅਗਵਾਈ ਹੇਠ ਪੁਲਸ ਟੀਮਾਂ ਵੱਲੋਂ ਚੈਕਿੰਗ ਅਤੇ ਗਸ਼ਤ ਕੀਤੀ ਗਈ।


author

Inder Prajapati

Content Editor

Related News