ਨੌਜਵਾਨ ਦੀ ਹੋਈ ਅਚਾਨਕ ਮੌਤ ਕਾਰਨ ਟੁੱਟਿਆ ਪਰਿਵਾਰ, 15 ਨਵੰਬਰ ਨੂੰ ਮਿੱਥਿਆ ਸੀ ਵਿਆਹ

10/30/2020 2:39:20 PM

ਗੁਰਦਾਸਪੁਰ (ਵਿਨੋਦ) : ਪੁਰਾਣਾ ਸ਼ਾਲਾ ਦੇ ਅਧੀਨ ਪੈਦੇ ਪਿੰਡ ਗੁਰੀਆ ਦੇ ਇਕ ਨੌਜਵਾਨ ਦੀ ਹੋਈ ਅਚਾਨਕ ਮੌਤ ਦੇ ਕਾਰਨ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦਾ 15 ਨਵੰਬਰ ਨੂੰ ਵਿਆਹ ਮਿੱਥਿਆ ਹੋਇਆ ਸੀ ਅਤੇ ਉਸ ਨੇ ਵਿਆਹ ਕਰਵਾ ਕੇ ਸਪਾਊਸ ਵੀਜ਼ੇ 'ਤੇ ਵਿਦੇਸ਼ ਵੀ ਜਾਣਾ ਸੀ। ਇਸ ਸਬੰਧੀ ਪੀੜਤ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ 22 ਸਾਲਾ ਅਰਸ਼ਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਗੁਰੀਆ ਨੂੰ ਟਾਈਫਾਈਡ ਬੁਖ਼ਾਰ ਹੋ ਗਿਆ ਅਤੇ ਸਰੀਰ 'ਚ ਇਨਫੈਕਸ਼ਨ ਵੱਧ ਜਾਣ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸਾਰਾ ਪਰਿਵਾਰ ਤਾਂ ਉਸ ਦੇ ਸੁਨਹਿਰੀ ਭਵਿੱਖ ਦੀਆਂ ਉਮੀਦਾਂ ਲਗਾ ਕੇ ਬੈਠਾ ਸੀ, ਇਸ ਕਰਕੇ ਆਈਲੈਟਸ ਪਾਸ ਕੁੜੀ ਨਾਲ ਵਿਆਹ ਕਰਵਾ ਕੇ ਕੈਨੇਡਾ ਭੇਜਣ ਦੀਆਂ ਤਿਆਰੀਆਂ ਕਰ ਰਹੇ ਸਨ ਅਤੇ ਆਉਂਦੀ 15 ਨਵੰਬਰ ਵਾਲੇ ਦਿਨ ਵਿਆਹ ਮਿੱਥਿਆ ਹੋਇਆ ਸੀ।

ਇਹ ਵੀ ਪੜ੍ਹੋ : ਮੋਗਾ: ਬਿਜਲੀ ਘਰ 'ਚ 25 ਫੁੱਟ ਉੱਪਰ ਲਟਕਦੀ ਲਾਸ਼ ਨੂੰ ਵੇਖ ਲੋਕਾਂ ਦੇ ਉੱਡੇ ਹੋਸ਼

PunjabKesari

ਅਚਾਨਕ ਉਨ੍ਹਾਂ ਦੇ ਪੁੱਤਰ ਦੀ ਮੌਤ ਦੇ ਕਾਰਨ ਉਨ੍ਹਾਂ ਨੂੰ ਭਾਰੀ ਸਦਮਾ ਪਹੁੰਚਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਸਪਾਊਸ ਵੀਜ਼ੇ ਲਈ ਕੁੜੀ ਦੇ ਪਰਿਵਾਰ ਵੱਲੋਂ ਲੱਖਾਂ ਰੁਪਏ ਫੀਸ ਲਈ ਜਮਾਂ ਕਰਵਾ ਕੇ ਕਨੈਡਾ ਜਾਣ ਲਈ ਏਜੰਟ ਕੋਲ ਫਾਈਲ ਵੀ ਲਗਾਈ ਹੋਈ ਸੀ ਅਤੇ ਜਿਸ ਦਾ ਉਨ੍ਹਾਂ ਨੂੰ ਆਫਰ ਲੈਟਰ ਵੀ ਮਿੱਲ ਚੁੱਕਾ ਸੀ ਪਰ ਰੱਬ ਨੂੰ ਕੁਝ ਹੋਰ ਹੀ ਮਨਜੂਰ ਸੀ। 

ਇਹ ਵੀ ਪੜ੍ਹੋ : ਸ਼ਹਿਰ ਦੇ ਤਿੰਨ ਵੱਡੇ ਹਸਪਤਾਲਾਂ ਦੀ ਲਾਪਰਵਾਹੀ ਕਾਰਨ ਲੜਕੀ ਦੀ ਮੌਤ


Anuradha

Content Editor

Related News