ਮਾਨਸਾ ''ਚ ਜਾਅਲੀ ਨੋਟ ਛਾਪਣ ਵਾਲਾ ਕਾਬੂ, ਮਿਲੇ 20 ਹਜ਼ਾਰ ਦੇ ਨਕਲੀ ਨੋਟ

Saturday, Aug 05, 2017 - 03:27 PM (IST)

ਮਾਨਸਾ— ਲੰਬੇਂ ਸਮੇਂ ਤੋਂ ਕੰਪਿਊਟਰ ਅਤੇ ਸਕੈਨਰ ਦੀ ਮਦਦ ਨਾਲ ਜਾਅਲੀ ਕਰੰਸੀ ਛਾਪ ਕੇ ਅੱਗੇ ਵੇਚਣ ਵਾਲੇ ਇਕ ਵਿਅਕਤੀ ਨੂੰ ਝੁਨੀਰ ਪੁਲਸ ਨੇ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਸ ਨੇ ਉਸ ਵੱਲੋਂ ਤਿਆਰ ਕੀਤੇ ਜਾਅਲੀ ਨੋਟ ਅਤੇ ਕੰਪਿਊਟਰ ਸਕੈਨਰ ਵੀ ਬਰਾਮਦ ਕੀਤਾ ਹੈ। ਗੁਪਤ ਸੂਚਨਾ ਮਿਲਣ 'ਤੇ ਕਾਰਵਾਈ ਕਰਦਿਆਂ ਥਾਣਾ ਝੁਨੀਰ ਪੁਲਸ ਨੇ ਹਰਿਆਣਾ ਰਾਜ ਦੇ ਕਸਬਾ ਕਾਲਿਆਂਵਲੀ ਨਿਵਾਸੀ ਬਿੱਕਰ ਸਿੰਘ ਨੂੰ ਜਾਅਲੀ ਕਰੰਸੀ ਤਿਆਰ ਕਰਕੇ ਪੰਜਾਬ ਵਿਚ ਵੇਚਣ ਦੇ ਦੋਸ਼ ਤਹਿਤ ਕਾਬੂ ਕੀਤਾ ਹੈ। ਬਿੱਕਰ ਸਿੰਘ ਲੰਬੇਂ ਸਮੇਂ ਤੋਂ ਜਾਅਲੀ ਕਰੰਸੀ ਤਿਆਰ ਕਰਕੇ ਵੇਚਦਾ ਰਿਹਾ ਹੈ। ਪੁਲਸ ਨੇ ਉਸ ਵੱਲੋਂ ਤਿਆਰ ਕੀਤੇ 20 ਹਜ਼ਾਰ ਦੇ ਦੇ ਦੋ-ਦੋ ਹਜ਼ਾਰ ਅਤੇ ਪੰਜ-ਪੰਜ ਸੌ ਦੇ ਜਾਅਲੀ ਨੋਟਾਂ ਸਮੇਤ ਕੰਪਿਊਟਰ ਸਕੈਨਰ ਵੀ ਬਰਾਮਦ ਕੀਤਾ ਹੈ। ਪੁਲਸ ਉਸ ਤੋਂ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਇਹ ਜਾਅਲੀ ਨੋਟ ਕਿਸ-ਕਿਸ ਨੂੰ ਤਿਆਰ ਕਰਕੇ ਵੇਚਦਾ ਸੀ। ਉਨ੍ਹਾਂ ਦੱਸਿਆ ਕਿ ਬਿੱਕਰ ਸਿੰਘ ਦੇ ਖਿਲਾਫ ਹਰਿਆਣਾ ਰਾਜ ਵਿਚ ਵੀ ਜਾਅਲੀ ਕਰੰਸੀ ਬਣਾਉਣ ਅਤੇ ਵੇਚਣ ਦਾ ਮਾਮਲਾ ਦਰਜ ਹੈ।


Related News