ਪੰਜਾਬ ''ਚ ਜਾਅਲੀ ਡਿਗਰੀਆਂ ਬਣਾਉਣ ਵਾਲੇ ਰੈਕੇਟ ਦਾ ਪਰਦਾਫ਼ਾਸ਼, ਫਰਜ਼ੀ ਡਿਗਰੀਆਂ ਸਣੇ 2 ਗ੍ਰਿਫ਼ਤਾਰ

Sunday, Sep 29, 2024 - 07:27 PM (IST)

ਪੰਜਾਬ ''ਚ ਜਾਅਲੀ ਡਿਗਰੀਆਂ ਬਣਾਉਣ ਵਾਲੇ ਰੈਕੇਟ ਦਾ ਪਰਦਾਫ਼ਾਸ਼, ਫਰਜ਼ੀ ਡਿਗਰੀਆਂ ਸਣੇ 2 ਗ੍ਰਿਫ਼ਤਾਰ

ਜਲੰਧਰ (ਸੁਧੀਰ)- ਜਲੰਧਰ ਸਿਟੀ ਪੁਲਸ ਨੇ ਫਰਜ਼ੀ ਡਿਗਰੀ ਬਣਾਉਣ ਵਾਲੇ ਗਿਰੋਹ ਦਾ ਪਰਾਫ਼ਾਸ਼ ਕੀਤਾ ਹੈ। ਪੁਲਸ ਨੇ ਇਸ ਮਾਮਲੇ ਵਿਚ ਮਾਸਟਰਮਾਈਂਡ ਅਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀਆਂ ਕੋਲੋਂ ਪੁਲਸ ਨੇ 196 ਫਰਜ਼ੀ ਡਿਗਰੀ, 53 ਸਟਾਂਪ, 6 ਲੈਪਟਾਪ, 3 ਪ੍ਰਿੰਟਰ, ਇਕ ਸਟਾਂਪ ਮਸ਼ੀਨ ਅਤੇ 8 ਮੋਬਾਇਲ ਫੋਨ ਬਰਾਮਕ ਕੀਤੇ ਗਏ ਹਨ।  ਦੋਸ਼ੀਆਂ ਨੂੰ ਜਲਦੀ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਦੋਸ਼ੀਆਂ ਗ੍ਰਿਫ਼ਤਾਰੀ ਥਾਣਾ ਸਦਰ ਦੀ ਚੌਂਕੀ ਜਲੰਧਰ ਹਾਈਟਸ ਦੀ ਪੁਲਸ ਵੱਲੋਂ ਕੀਤੀ ਗਈ ਹੈ। 

ਜਾਣਕਾਰੀ ਮੁਤਾਬਕ ਸ਼ਨੀਵਾਰ ਦੇਰ ਰਾਤ ਚੌਂਕੀ ਜਲੰਧਰ ਹਾਈਟਸ ਦੇ ਇੰਚਾਰਜ ਗੁਰਵਿੰਦਰ ਸਿੰਘ ਵਿਰਕ ਨੂੰ ਸੂਚਨਾ ਮਿਲੀ ਸੀ ਕਿ ਦੋਵੇਂ ਦੋਸ਼ੀ ਉਨ੍ਹਾਂ ਦੇ ਇਲਾਕੇ 'ਚ ਹਨ ਅਤੇ ਜਾਅਲੀ ਡਿਗਰੀਆਂ ਬਣਾਉਣ ਦਾ ਧੰਦਾ ਕਰ ਰਹੇ ਹਨ। ਵਿਰਕ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਤੁਰੰਤ ਆਪਣੀ ਟੀਮ ਨਾਲ ਛਾਪੇਮਾਰੀ ਕਰਕੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਜਦੋਂ ਮੁਲਜ਼ਮਾਂ ਨੂੰ ਥਾਣੇ ਲਿਆ ਕੇ ਪੁੱਛਗਿੱਛ ਸ਼ੁਰੂ ਕੀਤੀ ਗਈ ਤਾਂ ਮੁਲਜ਼ਮਾਂ ਕੋਲੋਂ 196 ਜਾਅਲੀ ਡਿਗਰੀਆਂ ਬਰਾਮਦ ਹੋਈਆਂ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ਦੇ ਸਕੂਲਾਂ ਦਾ ਬਦਲਿਆ ਸਮਾਂ, ਪਹਿਲੀ ਅਕਤੂਬਰ ਤੋਂ ਇੰਨੇ ਵਜੇ ਲੱਗਣਗੇ ਸਕੂਲ

ਮੁਲਜ਼ਮ ਨੇ ਮੰਨਿਆ ਕਿ ਉਹ ਇੰਜਨੀਅਰਿੰਗ, ਮੈਡੀਕਲ ਅਤੇ ਮੈਨੇਜਮੈਂਟ ਸਮੇਤ ਕਈ ਕੋਰਸਾਂ ਲਈ ਫਰਜ਼ੀ ਡਿਗਰੀਆਂ ਤਿਆਰ ਕਰਦਾ ਸੀ। ਇਹ ਘੋਟਾਲਾ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਯੂ. ਪੀ. ਸਮੇਤ ਕਈ ਰਾਜਾਂ ਵਿੱਚ ਚਲਾਇਆ ਗਿਆ। ਪੁਲਸ ਜਾਂਚ ਨੇ ਜਾਅਲੀ ਡਿਗਰੀ ਸਪਲਾਇਰਾਂ ਦੇ ਦੇਸ਼ ਵਿਆਪੀ ਨੈੱਟਵਰਕ ਦਾ ਖ਼ੁਲਾਸਾ ਕੀਤਾ। 

ਇਹ ਵੀ ਪੜ੍ਹੋ- ਪੰਜਾਬ 'ਚ ਰੂਹ ਕੰਬਾਊ ਘਟਨਾ, ਕਲਯੁਗੀ ਪਿਓ ਨੇ ਗਲ਼ਾ ਘੁੱਟ ਕੇ ਮਾਰ ਦਿੱਤੀ 9 ਸਾਲ ਦੀ ਧੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News