ਫੇਸਬੁੱਕ ’ਤੇ ਭੋਲ਼ੇ-ਭਾਲ਼ੇ ਲੋਕਾਂ ਨੂੰ ਸਰਗਰਮ ਗਿਰੋਹ ਬਣਾ ਰਿਹੈ ਆਪਣਾ ਸ਼ਿਕਾਰ, ਇੰਝ ਕਰੋ ਬਚਾਅ

Saturday, Dec 19, 2020 - 12:07 PM (IST)

ਜਲੰਧਰ (ਪੁਨੀਤ)— ਸੋਸ਼ਲ ਮੀਡੀਆ ਅੱਜ ਦੇ ਦੌਰ ਵਿਚ ਲਗਭਗ ਸਾਰੇ ਲੋਕ ਵਰਤ ਰਹੇ ਹਨ ਅਤੇ ਵੱਖ-ਵੱਖ ਸੋਸ਼ਲ ਨੈੱਟਵਰਕ ਸਾਈਟਾਂ ’ਤੇ ਆਪਣੀ ਆਈ. ਡੀ. ਬਣਾ ਲੈਂਦੇ ਹਨ। ਉਕਤ ਆਈ. ਡੀ. ਨਾਲ ਜਿੱਥੇ ਅਸੀਂ ਸਮਾਜ ਦੇ ਨਾਲ ਜੁੜਦੇ ਹਾਂ, ਉਥੇ ਹੀ ਕਈ ਵਾਰ ਇਹ ਆਈ. ਡੀ. ਪਰੇਸ਼ਾਨੀ ਦਾ ਸਬੱਬ ਵੀ ਬਣ ਜਾਂਦੀ ਹੈ।

ਇਨ੍ਹਾਂ ਸੋਸ਼ਲ ਸਾਈਟਾਂ ’ਤੇ ਬਣੀਆਂ ਹੋਈਆਂ ਆਈ. ਡੀਜ਼ ਨੂੰ ਹੈਕ ਕਰਨ ਵਾਲਾ ਇਕ ਗਿਰੋਹ ਬੇਹੱਦ ਸਰਗਰਮ ਹੈ, ਜੋ ਕਿ ਭੋਲੇ-ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲੈਂਦਾ ਹੈ। ਇਸ ਸੰਦਰਭ ’ਚ ਇਹ ਗਿਰੋਹ ਫੇਸਬੁੱਕ ਸਮੇਤ ਹੋਰ ਸਾਈਟਾਂ ’ਤੇ ਲੋਕਾਂ ਦੀ ਆਈ. ਡੀ. ਨੂੰ ਹੈਕ ਕਰਦਾ ਹੈ, ਜਿਸ ਤੋਂ ਬਾਅਦ ਪੈਸੇ ਠੱਗਣ ਦਾ ਕੰਮ ਸ਼ੁਰੂ ਹੁੰਦਾ ਹੈ।

ਇਹ ਵੀ ਪੜ੍ਹੋ: ਕਿਸਾਨੀ ਸੰਘਰਸ਼ ਲੇਖੇ ਲੱਗੀਆਂ 22 ਦਿਨਾਂ ’ਚ ਪੰਜਾਬ ਦੀਆਂ ਇਹ 22 ਅਨਮੋਲ ਜ਼ਿੰਦੜੀਆਂ

ਇੰਝ ਕਰ ਰਿਹੈ ਸਰਗਰਮ ਗਿਰੋਹ ਲੋਕਾਂ ਨਾਲ ਧੋਖਾਧੜੀ
ਇਹ ਸਰਗਰਮ ਗਿਰੋਹ ਜਿਸ ਵਿਅਕਤੀ ਦੀ ਆਈ. ਡੀ. ਨੂੰ ਹੈਕ ਕਰਦਾ ਹੈ, ਉਸ ਦੇ ਦੋਸਤਾਂ ਨੂੰ ਨਿੱਜੀ ਮੈਸੇਜ ਭੇਜ ਕੇ ਰੁਪਿਆਂ ਦੀ ਡਿਮਾਂਡ ਕਰਦਾ ਹੈ। ਪੈਸੇ ਮੰਗਦੇ ਸਮੇਂ ਮੁਸੀਬਤ ’ਚ ਹੋਣ ਦੀ ਗੱਲ ਕਹੀ ਜਾਂਦੀ ਹੈ ਤਾਂ ਕਿ ਦੂਜਾ ਵਿਅਕਤੀ ਜਜ਼ਬਾਤੀ ਹੋ ਕੇ ਰੁਪਏ ਟਰਾਂਸਫਰ ਕਰ ਦੇਵੇ। ਇਸ ਸੰਦਰਭ ’ਚ ਵਿਕਰਮਪੁਰਾ ਨਿਵਾਸੀ ਰਾਕੇਸ਼ ਮੱਲ੍ਹਣ ਦੀ ਆਈ. ਡੀ. ਨੂੰ ਕਿਸੇ ਨੇ ਹੈਕ ਕਰ ਲਿਆ। ਇਸ ਉਪਰੰਤ ਉਸ ਦੇ ਦੋਸਤਾਂ ਨੂੰ ਮੈਸੇਜ ਭੇਜੇ ਗਏ ਅਤੇ ਰੁਪਿਆਂ ਦੀ ਮੰਗ ਕੀਤੀ ਗਈ।

ਇਕ ਬੈਂਕ ’ਚ ਕੰਮ ਕਰਨ ਵਾਲੇ ਮੱਲ੍ਹਣ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਿਸੇ ਨੂੰ ਵੀ ਅਜਿਹਾ ਕੋਈ ਮੈਸੇਜ ਨਹੀਂ ਕੀਤਾ ਸਗੋਂ ਇਹ ਕਿਸੇ ਹੈਕਰ ਦਾ ਕੰਮ ਹੈ, ਜੋ ਕਿ ਉਸ ਦੀ ਆਈ. ਡੀ. ਦੀ ਵਰਤੋਂ ਕਰਕੇ ਲੋਕਾਂ ਤੋਂ ਪੈਸੇ ਠੱਗਣਾ ਚਾਹੁੰਦਾ ਹੈ। ਮੱਲ੍ਹਣ ਨੇ ਕਿਹਾ ਕਿ ਉਹ ਬਿਲਕੁਲ ਠੀਕ ਹੈ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਜਾਂ ਮੁਸੀਬਤ ਨਹੀਂ ਹੈ। ਇਸੇ ਸੰਦਰਭ ’ਚ ਜੇਕਰ ਉਨ੍ਹਾਂ ਦੇ ਕਿਸੇ ਵੀ ਦੋਸਤ ਜਾਂ ਪਰਿਵਾਰਕ ਮੈਂਬਰ ਨੂੰ ਉਨ੍ਹਾਂ ਦੀ ਆਈ. ਡੀ. ਤੋਂ ਕੋਈ ਪੈਸਿਆਂ ਦੀ ਮੰਗ ਕਰਦਾ ਹੈ ਤਾਂ ਉਹ ਉਸ ਆਈ. ਡੀ. ਨੂੰ ਬਲਾਕ ਕਰ ਦੇਵੇ।

ਇਹ ਵੀ ਪੜ੍ਹੋ: ਦੁੱਖਦਾਇਕ ਖ਼ਬਰ: ਕਿਸਾਨੀ ਸੰਘਰਸ਼ ’ਚ ਦਿੱਲੀ ਜਾ ਰਹੇ ਬਲਾਚੌਰ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ

PunjabKesari

ਫੇਕ ਆਈ. ਡੀ. ਬਣਾ ਕੇ ਵੀ ਰਚੀ ਜਾਂਦੀ ਹੈ ਸਾਜ਼ਿਸ਼
ਉਥੇ ਹੀ ਵੇਖਣ ’ਚ ਆਇਆ ਹੈ ਕਿ ਕਈ ਵਾਰ ਅਜਿਹੇ ਠੱਗ ਕਿਸਮ ਦੇ ਲੋਕ ਦੂਜੇ ਵਿਅਕਤੀ ਦੀ ਆਈ. ਡੀ. ਤੋਂ ਫੋਟੋ ਅਤੇ ਹੋਰ ਡਾਟਾ ਚੋਰੀ ਕਰ ਲੈਂਦੇ ਹਨ ਅਤੇ ਨਵੀਂ ਫੇਕ ਆਈ. ਡੀ. ਤਿਆਰ ਕਰ ਲੈਂਦੇ ਹਨ। ਨਵੀਂ ਆਈ. ਡੀ. ਤੋਂ ਲੋਕਾਂ ਨੂੰ ਰਿਕਵੈਸਟ ਭੇਜੀ ਜਾਂਦੀ ਹੈ ਅਤੇ ਫਿਰ ਉਨ੍ਹਾਂ ਕੋਲੋਂ ਪੈਸੇ ਮੰਗੇ ਜਾਂਦੇ ਹਨ। ਉਕਤ ਠੱਗ ਗਿਰੋਹ ਦੇ ਲੋਕ ਖਾਸ ਤੌਰ ’ਤੇ ਬਿਜ਼ਨੈੱਸਮੈਨ ਜਾਂ ਸਰਕਾਰੀ ਨੌਕਰੀ ਵਾਲੇ ਲੋਕਾਂ ਨੂੰ ਸ਼ਿਕਾਰ ਬਣਾਉਂਦੇ ਹਨ। ਇਸ ਲਈ ਜ਼ਰੂਰਤ ਹੈ ਕਿ ਕਿਸੇ ਵੀ ਵਿਅਕਤੀ ਵੱਲੋਂ ਸੋਸ਼ਲ ਸਾਈਟ ’ਤੇ ਪੈਸੇ ਮੰਗਣ ’ਤੇ ਉਹ ਉਸ ਨੂੰ ਚੈੱਕ ਕਰ ਲਵੇ ਤਾਂ ਕਿ ਗਲਤ ਵਿਅਕਤੀ ਨੂੰ ਪੈਸੇ ਭੇਜਣ ਤੋਂ ਬਚਿਆ ਜਾ ਸਕੇ।

ਇਹ ਵੀ ਪੜ੍ਹੋ: ਡਿੱਗਦੀ ਸਾਖ਼ ਨੂੰ ਬਚਾਉਣ ਲਈ ਸੁਖਬੀਰ ਘਟੀਆ ਤੇ ਬੇਤੁਕੀ ਬਿਆਨਬਾਜ਼ੀ ਕਰ ਰਹੇ: ਤਰੁਣ ਚੁੱਘ

ਆਈ. ਡੀ. ਹੈਕ ਕਰਨ ਵਾਲੇ ਦਾ ਪਤਾ ਲਾਉਣ ਲਈ ਕਰੋ ਸ਼ਿਕਾਇਤ
ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਕਿਸੇ ਦੀ ਆਈ. ਡੀ. ਨੂੰ ਹੈਕ ਕਰਦਾ ਹੈ ਤਾਂ ਉਸਦਾ ਪਤਾ ਲਾਉਣ ਲਈ ਸ਼ਿਕਾਇਤ ਕੀਤੀ ਜਾਵੇ ਤਾਂ ਜੋ ਸਾਈਟ ਨੂੰ ਚਲਾਉਣ ਬਾਰੇ ਆਈ. ਪੀ. ਅਤੇ ਇੰਟਰਨੈੱਟ ਰਾਹੀਂ ਪਤਾ ਲਾਇਆ ਜਾ ਸਕੇ। ਪਿਛਲੇ ਸਮੇਂ ਦੌਰਾਨ ਕਈ ਅਜਿਹੇ ਵੱਡੇ ਕੇਸ ਵੀ ਸਾਹਮਣੇ ਆਏ ਹਨ, ਜਿਸ ਦਾ ਬਾਅਦ ’ਚ ਪਤਾ ਲਾਇਆ ਗਿਆ। ਜ਼ਰੂਰਤ ਹੈ ਕਿ ਜੇਕਰ ਕਿਸੇ ਦੀ ਆਈ. ਡੀ. ਹੈਕ ਹੁੰਦੀ ਹੈ ਤਾਂ ਉਹ ਉਸ ਸਬੰਧ ਵਿਚ ਪੁਲਸ ਨੂੰ ਸ਼ਿਕਾਇਤ ਦੇਵੇ ਕਿਉਂਕਿ ਪੁਲਸ ਦਾ ਆਈ. ਟੀ. ਵਿਭਾਗ ਬੇਹੱਦ ਸਰਗਰਮ ਹੈ, ਜੋ ਅਜਿਹੇ ਲੋਕਾਂ ਦਾ ਪਤਾ ਲਾ ਸਕਦਾ ਹੈ।

ਏ. ਟੀ. ਐੱਮ. ਦੀ ਜਾਣਕਾਰੀ ਲੈ ਕੇ ਠੱਗੀ ਮਾਰਨ ਵਾਲਾ ਗਿਰੋਹ ਵੀ ਐਕਟਿਵ
ਪਿਛਲੇ ਸਮੇਂ ਦੌਰਾਨ ਏ. ਟੀ. ਐੱਮ. ਦੀ ਜਾਣਕਾਰੀ ਲੈ ਕੇ ਪੈਸੇ ਕਢਵਾਉਣ ਵਾਲੇ ਗਿਰੋਹ ਨੇ ਇਕ ਤੋਂ ਬਾਅਦ ਇਕ ਕਈ ਠੱਗੀਆਂ ਨੂੰ ਅੰਜਾਮ ਦਿੱਤਾ। ਲੋਕਾਂ ਤੱਕ ਇਸ ਜਾਣਕਾਰੀ ਦੇ ਪਹੁੰਚਾਉਣ ਤੋਂ ਬਾਅਦ ਇਨ੍ਹਾਂ ਲੋਕਾਂ ਦੀ ਠੱਗੀ ਘੱਟ ਤਾਂ ਹੋਈ ਪਰ ਅਜੇ ਵੀ ਇਹ ਗਿਰੋਹ ਸਰਗਰਮ ਹੈ। ਉਕਤ ਲੋਕ ਫੋਨ ਕਰਕੇ ਉਪਭੋਗਤਾ ਤੋਂ ਉਸਦਾ ਏ. ਟੀ. ਐੱਮ. ਪਿਨ ਨੰਬਰ ਲੈਂਦੇ ਹਨ ਅਤੇ ਏ. ਟੀ. ਐੱਮ. ਦੇ ਪਿੱਛੇ ਲਿਖਿਆ ਇਕ ਕੋਡ ਲੈ ਕੇ ਠੱਗੀ ਮਾਰਦੇ ਹਨ। ਬੈਂਕਾਂ ਦਾ ਕਹਿਣਾ ਹੈ ਕਿ ਉਹ ਕਿਸੇ ਨੂੰ ਫੋਨ ਕਰ ਕੇ ਏ. ਟੀ. ਐੱਮ. ਬਾਰੇ ਕੋਈ ਜਾਣਕਾਰੀ ਨਹੀਂ ਮੰਗਦੇ, ਇਸ ਲਈ ਫੋਨ ’ਤੇ ਆਪਣੇ ਬੈਂਕ ਅਕਾਊਂਟ ਅਤੇ ਏ. ਟੀ. ਐੱਮ. ਦੀ ਜਾਣਕਾਰੀ ਸਾਂਝੀ ਨਹੀਂ ਕਰਨੀ ਚਾਹੀਦੀ।

ਇਹ ਵੀ ਪੜ੍ਹੋ: ਸਹੁਰੇ ਨੇ ਨਹਾਉਂਦੀ ਨੂੰਹ ਦੀਆਂ ਅਸ਼ਲੀਲ ਤਸਵੀਰਾਂ ਖਿੱਚ ਕੀਤੀਆਂ ਵਾਇਰਲ, NRI ਪਤੀ ਨੇ ਵੀ ਕੀਤਾ ਰੂਹ ਕੰਬਾਊ ਕਾਂਡ

ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


shivani attri

Content Editor

Related News