ਮਹਿਲਾ ਚੋਰ ਗਿਰੋਹ ਨੇ ਬਾਜ਼ਾਰਾਂ ''ਚ ਮਚਾਈ ਦਹਿਸ਼ਤ, ਦੋ ਜ਼ਿਲ੍ਹਿਆਂ ਦੀ ਪੁਲਸ ਅਲਰਟ
Wednesday, Nov 19, 2025 - 11:33 PM (IST)
ਖੰਨਾ- ਖੰਨਾ ਅਤੇ ਦੋਰਾਹਾ ਇਲਾਕਿਆਂ ਵਿੱਚ ਔਰਤਾਂ ਦਾ ਇੱਕ ਚੋਰ ਗਿਰੋਹ ਤੇਜ਼ੀ ਨਾਲ ਸਰਗਰਮ ਹੋ ਗਿਆ ਹੈ। ਇਹ ਗਿਰੋਹ ਬਾਜ਼ਾਰਾਂ, ਦੁਕਾਨਾਂ, ਆਟੋ ਅਤੇ ਬੱਸਾਂ ਵਿੱਚ ਔਰਤਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਹਾਲ ਹੀ ਵਿੱਚ ਇਸ ਗਿਰੋਹ ਦੀਆਂ ਦੋ ਵਾਰਦਾਤਾਂ ਦੀਆਂ ਵੀਡੀਓਜ਼ ਸਾਹਮਣੇ ਆਈਆਂ ਹਨ- ਇੱਕ ਖੰਨਾ ਤੋਂ ਅਤੇ ਦੂਜੀ ਦੋਰਾਹਾ ਤੋਂ।
ਖੰਨਾ ਦੀ ਦੁਕਾਨ ’ਚੋਂ ਪਰਸ ਚੋਰੀ
ਖੰਨਾ ਦੀ ਗੁਰੂ ਅਮਰਦਾਸ ਮਾਰਕੀਟ ਵਿੱਚ ਇੱਕ ਦੁਕਾਨ ਤੋਂ ਦੋ ਔਰਤਾਂ ਨੇ ਚਾਲਾਕੀ ਨਾਲ ਪਰਸ ਚੋਰੀ ਕਰ ਲਿਆ। ਦੁਕਾਨਦਾਰ ਨੇ ਦੱਸਿਆ ਕਿ ਉਸ ਦੀ ਦੁਕਾਨ ’ਤੇ ਦੋ ਔਰਤਾਂ ਸਮਾਨ ਖਰੀਦਣ ਆਈਆਂ ਸਨ ਅਤੇ ਉਨ੍ਹਾਂ ਦੇ ਪਿੱਛੇ ਹੀ ਦੋ ਹੋਰ ਔਰਤਾਂ ਦਾਖ਼ਲ ਹੋਈਆਂ ਜੋ ਕਿ ਚੋਰ ਨਿਕਲੀਆਂ। ਪਹਿਲਾਂ ਉਨ੍ਹਾਂ ਨੇ ਲਿਫਾਫਾ ਕੱਟਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਪੱਤਰ ਬਾਹਰ ਨਾ ਨਿਕਲਿਆ ਤਾਂ ਉਪਰੋਂ ਹੱਥ ਪਾ ਕੇ ਪੁਰਸ ਕੱਢ ਲਿਆ। ਪੁਰਸ ਵਿੱਚ ਮੋਬਾਈਲ ਤੇ ਲਗਭਗ 3 ਹਜ਼ਾਰ ਰੁਪਏ ਸਨ। ਚੋਰ ਔਰਤਾਂ ਪੁਰਸ ਨੂੰ ਮਾਰਕੀਟ ਵਿੱਚ ਹੀ ਸੁੱਟ ਗਈਆਂ, ਜੋ ਬਾਅਦ ਵਿੱਚ ਮਿਲ ਗਿਆ।
ਦੋਰਾਹਾ ਵਿੱਚ ਬੁਜ਼ੁਰਗ ਮਹਿਲਾ ਨੂੰ ਬਣਾਇਆ ਨਿਸ਼ਾਨਾ
ਦੋਰਾਹਾ ਵਿੱਚ ਸਾਹਮਣੇ ਆਈ ਵੀਡੀਓ ਵਿੱਚ ਦਿਖਾਇਆ ਗਿਆ ਕਿ ਇੱਕ ਬੁਜ਼ੁਰਗ ਔਰਤ ਜਿਵੇਂ ਹੀ ਆਟੋ ਵਿੱਚ ਬੈਠੀ, ਦੋ ਔਰਤਾਂ ਨੇ ਉਸਦਾ ਪੁਰਸ ਖੋਲ੍ਹ ਕੇ ਰੁਪਏ ਕੱਢ ਲਏ ਅਤੇ ਮੌਕੇ ਤੋਂ ਫਰਾਰ ਹੋ ਗਈਆਂ। ਇਹ ਦੋਨੋਂ ਔਰਤਾਂ ਉਹੀ ਹਨ, ਜੋ ਖੰਨਾ ਦੀ ਵਾਰਦਾਤ ਵਿੱਚ ਵੀ ਸ਼ਾਮਲ ਸੀ। ਜਾਣਕਾਰੀ ਮੁਤਾਬਕ, ਇਹ ਗਿਰੋਹ ਕਈ ਥਾਵਾਂ ’ਤੇ ਵਾਰਦਾਤਾਂ ਕਰ ਚੁੱਕਾ ਹੈ।
ਪੁਲਸ ਨੇ ਸ਼ੁਰੂ ਕੀਤੀ ਭਾਲ
ਖੰਨਾ ਅਤੇ ਦੋਰਾਹਾ ਪੁਲਸ ਨੇ CCTV ਫੁੱਟੇਜ ਦੇ ਆਧਾਰ ’ਤੇ ਮਹਿਲਾ ਚੋਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਗਿਰਫ਼ਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਲੋਕਾਂ ਨੂੰ ਵੀ ਸਚੇਤ ਰਹਿਣ ਦੀ ਅਪੀਲ ਕੀਤੀ ਹੈ।
