ਬਿਜਲੀ ਕਰਮਚਾਰੀਆਂ ਨੇ ਪਾਵਰਕਾਮ ਮੈਨੇਜਮੈਂਟ ਖਿਲਾਫ ਕੱਢੀ ਭੜਾਸ
Saturday, Dec 09, 2017 - 07:12 AM (IST)
ਗੁਰਦਾਸਪੁਰ, (ਵਿਨੋਦ, ਦੀਪਕ)- ਸਬ-ਡਵੀਜ਼ਨ ਜੌੜਾ ਛਿੱਤਰਾਂ 'ਚ ਟੈਕਨੀਕਲ ਸਰਵਿਸਿਜ਼ ਯੂਨੀਅਨ ਭੰਗਲ ਤੇ ਸੋਢੀ ਗਰੁੱਪ ਵੱਲੋਂ ਸਾਂਝੇ ਤੌਰ 'ਤੇ ਰੈਲੀ ਭੁਪਿੰਦਰ ਸਿੰਘ, ਦਲਜੀਤ ਸਿੰਘ ਸਬ-ਡਵੀਜ਼ਨ ਪ੍ਰਧਾਨ ਦੀ ਅਗਵਾਈ 'ਚ ਕੀਤੀ ਗਈ।
ਕੀ ਕਿਹਾ ਨੇਤਾਵਾਂ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਨੇਤਾਵਾਂ ਨੇ ਦੱਸਿਆ ਕਿ ਪਾਵਰਕਾਮ ਮੈਨੇਜਮੈਂਟ ਵੱਲੋਂ ਕਰਮਚਾਰੀਆਂ ਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ, ਥਰਮਲ ਪਲਾਂਟ ਨੂੰ ਬੰਦ ਕੀਤਾ ਜਾ ਰਿਹਾ ਹੈ, ਵਰਕਸ਼ਾਪ ਨੂੰ ਤੋੜਿਆ ਜਾ ਰਿਹਾ ਹੈ ਅਤੇ ਬਿਜਲੀ ਕਰਮਚਾਰੀਆਂ ਨੂੰ ਕੰਮ ਤੋਂ ਬੇਕਾਰ ਕੀਤਾ ਜਾ ਰਿਹਾ ਹੈ, ਪੇ-ਬੈਂਡ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ, ਵਿਕਟੇਮਾਈਜ਼ੇਸ਼ਨ ਹੱਲ ਨਹੀਂ ਕੀਤਾ ਜਾ ਰਿਹਾ। ਅਜਿਹੇ ਸਾਰੇ ਮਾਮਲਿਆਂ ਦਾ ਹੱਲ ਨਹੀਂ ਕੀਤਾ ਜਾ ਰਿਹਾ। ਨੇਤਾਵਾਂ ਨੇ ਕਿਹਾ ਕਿ 14 ਦਸੰਬਰ ਨੂੰ ਕੀਤੀ ਜਾ ਰਹੀ ਹੜਤਾਲ ਦਾ ਵਧ-ਚੜ੍ਹ ਕੇ ਸਮਰਥਨ ਕੀਤਾ ਜਾਵੇਗਾ। ਰੈਲੀ ਉਪਰੰਤ ਟੀ.ਐੱਸ.ਯੂ. ਭੰਗਲ ਵਲੋਂ ਪਾਵਰਕਾਮ ਮੈਨੇਜਮੈਂਟ ਦੀ ਅਰਥੀ ਸਾੜ ਕੇ ਨਾਅਰੇਬਾਜ਼ੀ ਕੀਤੀ ਗਈ।
ਕੌਣ ਸਨ ਹਾਜ਼ਰ
ਰੈਲੀ 'ਚ ਸਾਥੀ ਗੁਰਨਾਮ ਸਿੰਘ ਖੈਰਾ ਮੰਡਲ ਸਕੱਤਰ, ਓਮ ਪ੍ਰਕਾਸ਼ ਮੰਡਲ ਪ੍ਰਧਾਨ, ਸਵਿੰਦਰ ਸਿੰਘ ਮੰਡਲ ਖਜ਼ਾਨਚੀ, ਸਵਿੰਦਰ ਸਿੰਘ ਉਪ ਪ੍ਰਧਾਨ ਮੰਡਲ, ਕੁਲਵੰਤ ਸਿੰਘ ਸਕੱਤਰ ਸਬ-ਡਵੀਜ਼ਨ ਭੰਗਲ, ਮੇਜਰ ਸਿੰਘ ਉਪ ਪ੍ਰਧਾਨ ਸਰਕਲ, ਗੁਰਪਾਲ ਸਿੰਘ ਸਬ- ਡਵੀਜ਼ਨ ਸਕੱਤਰ, ਹਰਦੇਵ ਸਿੰਘ ਵੀ ਹਾਜ਼ਰ ਸੀ।
ਟੀ. ਐੱਸ. ਯੂ. ਵੱਲੋਂ ਅਰਥੀ ਫੂਕ ਪ੍ਰਦਰਸ਼ਨ ਬਟਾਲਾ, (ਬੇਰੀ, ਵਿਪਨ, ਅਸ਼ਵਨੀ, ਯੋਗੀ, ਰਾਘਵ)-ਅੱਜ ਟੀ. ਐੱਸ. ਯੂ. ਵੱਲੋਂ ਏ. ਓ. ਟੀ. ਐੱਲ. ਵਿਖੇ ਪਾਰਵਕਾਮ ਮੈਨੇਜਮੈਂਟ ਦੀ ਵਾਅਦਾ-ਖਿਲਾਫੀ ਵਿਰੁੱਧ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਰਣਧੀਰ ਕੁਮਾਰ ਜੇ. ਈ. ਨੇ ਕੀਤੀ। ਰਣਧੀਰ ਕੁਮਾਰ ਨੇ ਕਿਹਾ ਕਿ ਮੈਨੇਜਮੈਂਟ ਨੇ ਧਰਨਾ ਚੁੱਕਣ ਲਈ ਵਾਅਦਾ ਕੀਤਾ ਕਿ ਡਿਸਮਿਸ ਸਾਥੀ ਬਹਾਲ ਕਰ ਦਿੱਤੇ ਜਾਣਗੇ ਪਰ ਬੋਰਡ ਦੀ ਮੀਟਿੰਗ 'ਚ ਇਹ ਏਜੰਡਾ ਵਿਚਾਰਿਆ ਨਹੀਂ ਗਿਆ, ਜਿਸ ਦੌਰਾਨ ਉਨ੍ਹਾਂ ਨੂੰ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ ਹੈ। ਇਸ ਮੌਕੇ ਗੁਲਜ਼ਾਰ ਸਿੰਘ, ਰਣਧੀਰ ਸਿੰਘ, ਜੋਗਾ ਸਿੰਘ, ਸਤਨਾਮ ਸਿੰਘ, ਬਲਦੇਵ ਰਾਜ, ਪ੍ਰਮੋਦ ਕੁਮਾਰ, ਪਰਮਿੰਦਰ ਸਿੰਘ, ਕੇਵਲ ਸਿੰਘ ਤੇ ਹਰਬੰਸ ਸਿੰਘ ਆਦਿ ਮੌਜੂਦ ਸਨ।
