ਅਧਿਆਪਕਾਂ ''ਤੇ ਵਿਦਿਆਰਥੀਆਂ ਨੂੰ ਨਕਲ ਕਰਵਾਉਣ ਦੇ ਲੱਗੇ ਦੋਸ਼

Friday, Mar 02, 2018 - 09:05 AM (IST)

ਅਧਿਆਪਕਾਂ ''ਤੇ ਵਿਦਿਆਰਥੀਆਂ ਨੂੰ ਨਕਲ ਕਰਵਾਉਣ ਦੇ ਲੱਗੇ ਦੋਸ਼

ਖਾਲੜਾ/ਭਿੱਖੀਵਿੰਡ (ਭਾਟੀਆ, ਬਖਤਾਵਰ, ਲਾਲੂ ਘੁੰਮਣ , ਰਾਜੀਵ, ਬੱਬੂ )-ਸਿੱਖਿਆ ਵਿਭਾਗ ਵੱਲੋਂ ਜਿਥੇ ਹਰ ਸਾਲ ਨਕਲ ਰੋਕਣ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਉਥੇ ਜ਼ਿਲਾ ਤਰਨਤਾਰਨ ਦੇ ਸਰਕਾਰੀ ਸੈਕੰਡਰੀ ਸਕੂਲ ਧੁੰਨ ਵਿਖੇ ਚੱਲ ਰਹੀ ਨਕਲ ਬਾਰੇ ਜਾਣਕਾਰੀ ਦਿੰਦਿਆਂ ਕਾਮਰੇਡ ਤੇਗਾ ਸਿੰਘ, ਹਰਮੀਤ ਸਿੰਘ ਤੇ ਹਰਪਾਲ ਸਿੰਘ ਨੇ ਦੱਸਿਆ ਕਿ ਸਰਕਾਰੀ ਸਕੂਲ ਧੁੰਨ ਵਿਖੇ ਐਵਰਗਰੀਨ ਅਤੇ ਰੈਡੀਸਨ ਸਕੂਲਾਂ ਦੇ ਕੁੱਲ 246 ਵਿਦਿਆਰਥੀ ਪ੍ਰੀਖਿਆ ਦੇ ਰਹੇ ਹਨ। ਇਨ੍ਹਾਂ ਨੂੰ ਸ਼ਰੇਆਮ ਸਕੂਲ ਅਧਿਆਪਕਾਂ ਵੱਲੋਂ ਨਕਲ ਕਰਵਾਈ ਜਾ ਰਹੀ ਹੈ। ਉਪਰੋਕਤ ਵਿਅਕਤੀਆਂ ਨੇ ਦੋਸ਼ ਲਾਇਆ ਕਿ ਸਕੂਲ ਦੇ ਪ੍ਰਿੰਸੀਪਲ ਵਰਿਆਮ ਸਿੰਘ ਨੇ ਪ੍ਰਤੀ ਵਿਦਿਆਰਥੀ 2 ਹਜ਼ਾਰ ਰੁਪਏ ਵਸੂਲੇ ਹਨ। ਉਨ੍ਹਾਂ ਦੱਸਿਆ ਕਿ ਸਾਡੇ ਦੁਆਰਾ ਨਕਲ ਰੋਕਣ ਦੀ ਕੋਸ਼ਿਸ਼ ਕਰਨ 'ਤੇ ਸਮੂਹ ਸਟਾਫ ਨੇ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਦੁਆਰਾ ਵਿਦਿਆਰਥੀਆਂ ਨੂੰ ਪਰਚੀਆਂ ਦੇਣ ਦੀ ਵੀਡੀਓ ਵੀ ਬਣਾਈ ਗਈ ਹੈ। ਇਸ ਨੂੰ ਸੋਸ਼ਲ ਸਾਈਟਾਂ 'ਤੇ ਪਾ ਰਹੇ ਹਾਂ। ਉਪਰੋਕਤ ਵਿਅਕਤੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਕਲ ਕਰਵਾਉਣੀ ਇਕ ਜੁਰਮ ਹੈ। ਇਸ ਤਹਿਤ ਪ੍ਰਿੰਸੀਪਲ 'ਤੇ ਕਾਰਵਾਈ ਕੀਤੀ ਜਾਵੇ।

ਕੀ ਕਹਿੰਦੇ ਹਨ ਪ੍ਰਿੰਸੀਪਲ?
ਇਸ ਸਬੰਧ 'ਚ ਪ੍ਰਿੰਸੀਪਲ ਵਰਿਆਮ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਸੈਂਟਰ ਵਿਚ ਵਿਦਿਆਰਥੀ ਅਨੁਸ਼ਾਸਨ ਨਾਲ ਪੇਪਰ ਦੇ ਰਹੇ ਹਨ। ਨਾ ਹੀ ਕਿਸੇ ਵਿਦਿਆਰਥੀ ਤੋਂ ਨਕਲ ਦੇ ਪੈਸੇ ਲਏ ਗਏ ਹਨ।
ਕੀ ਕਹਿੰਦੇ ਹਨ ਪ੍ਰਿੰਸੀਪਲ ਮੈਡਮ ਸਤਿੰਦਰ ਕੌਰ?
ਇਸ ਸਬੰਧੀ ਸੁਰਸਿੰਘ ਸਕੂਲ ਦੇ ਪ੍ਰਿੰਸੀਪਲ ਮੈਡਮ ਸਤਿੰਦਰ ਕੌਰ ਜੋ ਕਿ ਡੀ.ਓ. ਤਰਨਤਾਰਨ ਨਿਰਮਲ ਸਿੰਘ ਵੱਲੋਂ ਸਕੂਲ ਧੁੰਨ ਵਿਖੇ ਮੌਕੇ 'ਤੇ ਭੇਜੇ ਗਏ ਸਨ ਦਾ ਕਹਿਣਾ ਸੀ ਕਿ ਮੇਰੇ ਪੁੱਜਣ ਤੱਕ ਲਗਭਗ ਪੇਪਰ ਖਤਮ ਹੋ ਚੁੱਕਾ ਸੀ। ਕੁਝ ਬੱਚੇ ਇਮਤਿਹਾਨ ਦੇ ਰਹੇ ਸਨ ਜੋ ਠੀਕ-ਠਾਕ ਚੱਲ ਰਿਹਾ ਸੀ।


Related News