ਪੜ੍ਹਾਈ ਦੀ ਟੈਨਸ਼ਨ ''ਚ ਕੁੜੀ ਨੇ ਲਗਾਇਆ ਫਾਹਾ

Tuesday, Jun 23, 2020 - 10:11 AM (IST)

ਪੜ੍ਹਾਈ ਦੀ ਟੈਨਸ਼ਨ ''ਚ ਕੁੜੀ ਨੇ ਲਗਾਇਆ ਫਾਹਾ

ਜਲੰਧਰ (ਸ਼ੋਰੀ): ਗੁਰੂ ਨਾਨਕ ਪੁਰਾ ਵੈਸਟ 'ਚ 19 ਸਾਲਾ ਕੁੜੀ ਨੇ ਸ਼ੱਕੀ ਹਾਲਾਤ 'ਚ ਪੱਖੇ ਦੇ ਨਾਲ ਫਾਹਾ ਲਗਾ ਲਿਆ। ਕੁੜੀ ਨੂੰ ਸਿਵਲ ਹਸਪਤਾਲ ਦਾਖਲ ਕਰਵਾ ਕੇ ਡਾਕਟਰਾਂ ਨੇ ਇਸ ਬਾਬਤ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਕੁੜੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੜ੍ਹਾਈ ਦੀ ਟੈਸ਼ਨ ਕਾਰਨ ਉਨਵਾਂ ਨੇ ਪੱਖੇ ਦੇ ਨਾਲ ਸਾੜੀ ਦਾ ਫਾਹਾ ਬਣ ਕੇ ਆਤਮ ਹੱਤਿਆ ਕਰਨੀ ਚਾਹੀ, ਉਥੇ ਥਾਣਾ ਰਾਮਾਮੰਡੀ ਦੇ ਐੱਸ.ਐੱਚ.ਓ. ਸੁਲਖਨ ਸਿੰਘ ਦਾ ਕਹਿਣਾ ਹੈ ਕਿ ਕੁੜੀ ਅਨਫਿਟ ਹੋਣ ਕਾਰਨ ਬਿਆਨ ਦਰਜ ਨਹੀਂ ਕਰਵਾ ਸਕੀ। ਉਨ੍ਹਾਂ ਦੇ ਹੋਸ਼ 'ਚ ਆਉਣ ਦੇ ਬਾਅਦ ਹੀ ਅਗਲੀ ਕਾਰਵਾਈ ਹੋਵੇਗੀ।


author

Shyna

Content Editor

Related News