ਝੋਕ ਹਰੀ ਹਰ ਵਿਖੇ 21 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ

Saturday, Nov 13, 2021 - 06:00 PM (IST)

ਝੋਕ ਹਰੀ ਹਰ ਵਿਖੇ 21 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ

 ਝੋਕ ਹਰੀ ਹਰ/ਫਿਰੋਜ਼ਪੁਰ (ਹਰਚਰਨ ਸਿੰਘ ਸ਼ਾਮਾ, ਬਿੱਟੂ): ਹਲਕਾ ਫਿਰੋਜ਼ਪੁਰ ਦਿਹਾਤੀ ਦੇ ਥਾਣਾ ਕੁਲਗੜ੍ਹੀ ਦੇ ਅਧੀਨ ਆਉਂਦੇ ਪਿੰਡ ਝੋਕ ਹਰੀ ਹਰ ਵਿਖੇ  ਅਜੇ (21) ਪੁੱਤਰ ਬਿੱਟੂ ਜੋ ਨਸ਼ੇ ਦਾ ਆਦੀ ਸੀ ਦੀ ਕੱਲ ਨਸ਼ੇ ਦੀ ਓਵਰਡੋਜ਼ ਲਗਾਉਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਅਜੇ ਜੋ ਪਿਛਲੇ 2 ਸਾਲਾਂ ਤੋਂ ਨਸ਼ਾ ਕਰ ਰਿਹਾ ਸੀ ਪਰਿਵਾਰ ਵੱਲੋਂ ਇਸ ਨੂੰ ਨਸ਼ਾ ਛਡਾਊ ਕੇਂਦਰ ਵਿਚ ਵੀ ਭਰਤੀ ਕਰਵਾਇਆ ਪਰ ਉਕਤ ਵਿਅਕਤੀ ਨਸ਼ੇ ਦੀ ਦਲਦਲ ’ਚੋਂ ਬਾਹਰ ਨਹੀ ਨਿਕਲ ਸਕਿਆ। ਜਿਸ ਦੌਰਾਨ ਬੀਤੀ ਕੱਲ੍ਹ ਇਸ ਦੀ ਮੌਤ ਹੋ ਗਈ। ਇਸ ਦੇ ਪਿਤਾ ਬਿੱਟੂ ਯੂ.ਪੀ. ਵਿਖੇ ਕੰਬਾਇਨ ਤੇ ਡਰਾਇਵਰੀ ਕਰਦਾ ਹੈ ਜਦੋਂ ਇਸ ਸਬੰਧੀ ਉਨ੍ਹਾਂ ਨੂੰ ਪਤਾ ਲੱਗਾ ਤੇ ਅੱਜ ਆਪਣੇ ਪਿੰਡ ਝੋਕ ਹਰੀ ਹਰ ਵਿਖੇ ਪੁੱਜੇ।

ਇੇਥੇ ਦੱਸਣਯੋਗ ਹੈ ਕਿ ਚਿੱਟਾ ਅਤੇ ਕੈਮੀਕਲ ਤੋਂ ਬਣੀ ਸ਼ਰਾਬ ਝੋਕ ਰਹੀ ਹਰ ਦੇ ਲੋਕਾਂ ਲਈ ਕਹਿਰ ਬਣਦੀ ਜਾ ਰਹੀ ਹੈ ਅਤੇ ਨਸ਼ੇ ਦਾ ਧੰਦਾ ਕਰਨ ਵਾਲੇ ਬਿਨਾਂ ਕਿਸੇ ਖੌਫ਼ ਤੇ ਨਸ਼ਾ ਵੇਚ ਹਨ। ਅਤੇ ਨੌਜਵਾਨ ਪੀੜੀ ਆਪਣੇ ਨਸ਼ੇ ਦੀ ਪੂਰਤੀ ਲਈ ਚੋਰੀਆਂ ਡਾਕੇ ਅਤੇ ਚਿੱਟਾ ਦਾ ਨਾਲ ਵਪਾਰ ਕਰਦੀ ਹੈ। ਜਿਨ੍ਹਾਂ ’ਚ ਕੁਝ ਆਪ ਨਸ਼ਾ ਕਰਦੇ ਹਨ ਅਤੇ ਬਚੇ ਹੋਏ ਨਸ਼ੇ ਨੂੰ ਅੱਗੇ ਮਹਿੰਗੇ ਭਾਅ ’ਤੇ ਵੇਚ ਦਿੰਦੇ ਹਨ।ਸਰਵੇ ਕਰਨ ਮੁਤਾਬਕ ਇਲਾਕੇ ਵਿਚ ਕੋਈ ਅਜਿਹਾ ਪਿੰਡ ਹੋਵਗਾ ਜੋ ਨਸ਼ੇ ਦੀ ਦਲਦਲ ਵਿਚ ਬਚਿਆ ਹੋਵੇ। ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਨਸ਼ੇ ਦੇ ਕਾਰੋਬਾਰੀ ਨਾਲ ਸਖ਼ਤੀ ਨਾਲ ਨਜਿਠਆ ਜਾਵੇ ਤਾਂ ਤੋਂ ਪੰਜਾਬ ਦੀ ਜਵਾਨੀ ਬਚ ਸਕੇ।


author

Shyna

Content Editor

Related News