ਹਾਏ ਓ ਰੱਬਾ! ਪੰਜਾਬ 'ਚ 'ਓਵਰਡੋਜ਼' ਨਾਲ ਮਰ ਗਿਆ ਨੌਜਵਾਨ! ਲਾਸ਼ ਨੂੰ ਨੋਚ-ਨੋਚ ਖਾ ਗਏ ਕੁੱਤੇ
Monday, Nov 17, 2025 - 05:39 PM (IST)
ਜਗਰਾਓਂ (ਮਾਲਵਾ)-ਜਗਰਾਓਂ ਵਿਚ ਡਿਸਪੋਜ਼ਲ ਰੋਡ ’ਤੇ ਕੂੜੇ ਦੇ ਢੇਰ ਦੇ ਨੇੜੇ ਇਕ ਨੌਜਵਾਨ ਦੀ ਲਾਸ਼ ਮਿਲਣ ਨਾਲ ਹੜਕੰਪ ਮਚ ਗਿਆ। ਲਾਸ਼ ਨੂੰ ਜਾਨਵਰਾਂ ਨੇ ਨੋਚਿਆ ਹੋਇਆ ਸੀ ਤੇ ਉਸ ਦੇ ਹੱਥ ਵਿਚ ਸਰਿੰਜ ਲੱਗੀ ਸੀ, ਜਿਸਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਣ ਦਾ ਸ਼ੱਕ ਹੈ।
ਇਹ ਖ਼ਬਰ ਵੀ ਪੜ੍ਹੋ - 'ਜੁਗਾੜ' ਲਾ ਕੇ ਪੰਜਾਬ ਤੋਂ 12,170 KM ਦੂਰ ਸਪਲਾਈ ਕਰਨ ਲੱਗੇ ਸੀ ਨਸ਼ਾ! ਤਰੀਕਾ ਜਾਣ ਰਹਿ ਜਾਓਗੇ ਹੱਕੇ-ਬੱਕੇ
ਲਾਸ਼ ਬਦਬੂ ਮਾਰ ਰਹੀ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਦੀ ਮੌਤ ਦੋ-ਤਿੰਨ ਦਿਨ ਪਹਿਲਾਂ ਹੋਈ ਹੋ ਸਕਦੀ ਹੈ। ਜਾਣਕਾਰੀ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਹਸਪਤਾਲ ਭੇਜ ਦਿੱਤਾ। ਮ੍ਰਿਤਕ ਦੀ ਪਛਾਣ ਯੁਵਰਾਜ ਵਰਮਾ ਵਜੋਂ ਹੋਈ ਹੈ, ਜੋ ਤਿੰਨ ਦਿਨਾਂ ਤੋਂ ਲਾਪਤਾ ਸੀ।
ਇਹ ਖ਼ਬਰ ਵੀ ਪੜ੍ਹੋ - Punjab: ਕਿਸੇ ਦੀ 'ਨਿੱਕੀ' ਜਿਹੀ ਗਲਤੀ ਨੇ ਉਜਾੜ'ਤੀ 3 ਕੁੜੀਆਂ ਦੀ ਦੁਨੀਆ! ਕੈਮਰੇ 'ਚ ਕੈਦ ਹੋਇਆ 'ਮੌਤ ਦਾ ਮੰਜ਼ਰ'
ਸੂਤਰਾਂ ਅਨੁਸਾਰ ਮ੍ਰਿਤਕ ਦਾ ਪਿਤਾ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਮਾਮਲੇ ਵਿਚ ਡੇਢ ਸਾਲ ਤੋਂ ਜੇਲ ਵਿਚ ਹੈ। ਇਕ ਸਮਾਜ ਸੇਵੀ ਨੇ ਦੱਸਿਆ ਕਿ ਜਦੋਂ ਲਾਸ਼ ਮਿਲੀ ਤਾਂ ਜਾਨਵਰਾਂ ਨੇ ਇਸਨੂੰ ਖਾਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਲਾਸ਼ ਨੂੰ ਲੈ ਕੇ ਜਾਣ ਲਈ ਪ੍ਰਸ਼ਾਸਨ ’ਤੇ ਐਂਬੂਲੈਂਸ ਨਾ ਦੇਣ ਦਾ ਵੀ ਦੋਸ਼ ਲਾਇਆ। ਪੁਲਸ ਲਾਸ਼ ਨੂੰ ਇਕ ਅਣਜਾਣ ਵਾਹਨ ਵਿਚ ਹਸਪਤਾਲ ਲੈ ਗਈ। ਥਾਣਾ ਸਿਟੀ ਦੀ ਪੁਲਸ ਇਸ ਮਾਮਲੇ ’ਤੇ ਅਜੇ ਤਕ ਕੋਈ ਸਪੱਸ਼ਟ ਬਿਆਨ ਜਾਰੀ ਨਹੀਂ ਕਰ ਸਕੀ।
