ਨਾਕਾ ਦੇਖ ਘਰਵਾਲੀ ਨੂੰ ਛੱਡ ਕੇ ਭੱਜ ਗਿਆ ਡਰਾਈਵਰ, ਪੁਲਸ ਨੇ ਔਰਤ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

Monday, Apr 08, 2024 - 11:44 AM (IST)

ਨਾਕਾ ਦੇਖ ਘਰਵਾਲੀ ਨੂੰ ਛੱਡ ਕੇ ਭੱਜ ਗਿਆ ਡਰਾਈਵਰ, ਪੁਲਸ ਨੇ ਔਰਤ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

ਖਰੜ (ਰਣਬੀਰ): ਨਾਕੇਬੰਦੀ ਦੌਰਾਨ ਸੰਨੀ ਇਨਕਲੇਵ ਪੁਲਸ ਨੇ ਟਰੱਕ ’ਚ ਸਵਾਰ ਔਰਤ ਨੂੰ 15 ਕਿੱਲੋ ਭੁੱਕੀ ਸਣੇ ਗ੍ਰਿਫ਼ਤਾਰ ਕੀਤਾ ਹੈ ਜਦਕਿ ਟਰੱਕ ਚਾਲਕ ਉਸ ਦਾ ਘਰਵਾਲਾ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਸ ਨੇ ਕਾਬੂ ਔਰਤ ਸਣੇ ਉਸ ਦੇ ਫ਼ਰਾਰ ਘਰਵਾਲੇ ਖ਼ਿਲਾਫ਼ ਐੱਨ.ਡੀ.ਪੀ.ਐੱਸ. ਤਹਿਤ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ: 'ਆਪ' ਵੱਲੋਂ ਜਲੰਧਰ ਤੇ ਲੁਧਿਆਣਾ ਸੀਟ ਲਈ ਉਮੀਦਵਾਰ ਹੋਏ ਫ਼ਾਈਨਲ! ਜਲਦ ਹੋਵੇਗਾ ਐਲਾਨ

ਚੌਂਕੀ ਇੰਚਾਰਜ ਐੱਸ. ਆਈ. ਚਰਨ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਖਰੜ-ਚੰਡੀਗੜ੍ਹ ਹਾਈਵੇ ਮੁੰਡੀ ਖਰੜ ਗਊਸ਼ਾਲਾ ਨੇੜੇ ਨਾਕਾਬੰਦੀ ਕਰ ਕੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ ਕਿ ਇਸੇ ਦੌਰਾਨ ਟਰੱਕ ਨੰਬਰ ਪੀ.ਬੀ. 11 ਸੀ. ਵਾਈ. 1389 ਆਉਂਦਾ ਦਿਖਾਈ ਦਿੱਤਾ। ਪੁਲਸ ਨੇ ਟਰੱਕ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਟਰੱਕ ਡਰਾਈਵਰ ਕੁਝ ਦੂਰੀ 'ਤੇ ਪਹਿਲਾਂ ਹੀ ਰੁਕ ਗਿਆ ਅਤੇ ਉਸ ਨੇ ਟਰੱਕ ਨੂੰ ਵਾਪਸ ਮੋੜਨ ਦੀ ਕੋਸ਼ਿਸ਼ ਕੀਤੀ। ਪੁਲਸ ਪਾਰਟੀ ਨੇ ਜਦੋਂ ਉਸ ਵੱਲ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਟਰੱਕ ਚਾਲਕ ਟਰੱਕ ’ਚੋਂ ਉੱਤਰ ਕੇ ਟ੍ਰੈਫਿਕ ਦਾ ਫ਼ਾਇਦਾ ਚੁੱਕ ਕੇ ਉੱਥੇ ਹਾਈਵੇ ਤੋਂ ਫ਼ਰਾਰ ਹੋ ਗਿਆ। 

ਇਹ ਖ਼ਬਰ ਵੀ ਪੜ੍ਹੋ - ਮਾਸੂਮ ਬੱਚਿਆਂ ਲਈ 'ਕਾਲ' ਬਣਿਆ ਪਾਣੀ! ਤਬੀਅਤ ਵਿਗੜਣ ਮਗਰੋਂ 5 ਬੱਚਿਆਂ ਦੀ ਹੋਈ ਮੌਤ

ਪੁਲਸ ਨੇ ਟਰੱਕ ਕੋਲ ਪੁੱਜ ਕੇ ਉਸ ਦੀ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੰਡਕਟਰ ਸਾਈਡ ’ਤੇ ਬੈਠੀ ਇਕ ਔਰਤ ਨੇ ਵੀ ਥੱਲੇ ਉੱਤਰ ਕੇ ਖਿਸਕਣ ਦੀ ਕੋਸ਼ਿਸ਼ ਕੀਤੀ ਸੀ। ਪੁਲਸ ਨੇ ਉਸ ਕੋਲੋਂ ਉਸ ਦੀ ਪਛਾਣ ਜਾਣਨੀ ਚਾਹੀ ਤਾਂ ਉਸ ਨੇ ਆਪਣਾ ਨਾਂ ਅਮਨਦੀਪ ਕੌਰ ਦੱਸਿਆ ਤੇ ਆਪਣੇ ਪਤੀ ਟਰੱਕ ਚਾਲਕ ਦਾ ਨਾਂ ਗੁਰਪ੍ਰੀਤ ਸਿੰਘ ਦੱਸਿਆ। ਟਰੱਕ ਦੀ ਤਲਾਸ਼ੀ ਲੈਣ ’ਤੇ ਡਰਾਈਵਰ ਸੀਟ ਥੱਲਿਓਂ ਲੁਕੋ ਕੇ ਰੱਖੀ ਗਈ 15 ਕਿੱਲੋ ਭੁੱਕੀ ਬਰਾਮਦ ਕਰ ਲਈ ਗਈ। ਪੁਲਸ ਨੇ ਉਕਤ ਔਰਤ ਸਣੇ ਉਸ ਦੇ ਫ਼ਰਾਰ ਘਰਵਾਲੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News