ਦਾਜ ਲਈ ਤੰਗ-ਪ੍ਰੇਸ਼ਾਨ ਕਰਨ ''ਤੇ ਪਤੀ, ਸਹੁਰੇ ਅਤੇ ਸੱਸ ਵਿਰੁੱਧ ਮਾਮਲਾ ਦਰਜ

Saturday, Jan 20, 2018 - 07:39 AM (IST)

ਦਾਜ ਲਈ ਤੰਗ-ਪ੍ਰੇਸ਼ਾਨ ਕਰਨ ''ਤੇ ਪਤੀ, ਸਹੁਰੇ ਅਤੇ ਸੱਸ ਵਿਰੁੱਧ ਮਾਮਲਾ ਦਰਜ

ਸੰਗਰੂਰ(ਵਿਵੇਕ ਸਿੰਧਵਾਨੀ, ਰਵੀ)-ਵਿਆਹੁਤਾ ਨੂੰ ਹੋਰ ਦਾਜ ਲਿਆਉਣ ਦੀ ਮੰਗ ਕਰ ਕੇ ਤੰਗ-ਪ੍ਰੇਸ਼ਾਨ ਕਰਨ 'ਤੇ ਸਹੁਰਾ ਪਰਿਵਾਰ ਵਿਰੁੱਧ ਥਾਣਾ ਮੂਣਕ 'ਚ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਮਹਿਪਾਲ ਸਿੰਘ ਨੇ ਦੱਸਿਆ ਕਿ ਪੀੜਤ ਕਰਮਜੀਤ ਕੌਰ ਪਤਨੀ ਜੋਨੀ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਹਾਲ ਆਬਾਦ ਪੁੱਤਰੀ ਓਮ ਪ੍ਰਕਾਸ਼ ਪੁੱਤਰ ਜਗਰੂਪ ਸਿੰਘ ਵਾਸੀ ਮਕੋਰਡ ਸਾਹਿਬ ਨੇ ਇਕ ਦਰਖਾਸਤ ਪੁਲਸ ਦੇ ਉਚ ਅਧਿਕਾਰੀਆਂ ਨੂੰ ਦਿੱਤੀ ਕਿ ਮੇਰੇ ਘਰਦਿਆਂ ਨੇ ਵਿਆਹ ਸਮੇਂ ਘਰੇਲੂ ਵਰਤੋਂ ਦਾ ਸਾਰਾ ਸਾਮਾਨ ਮੇਰੇ ਸਹੁਰਾ ਪਰਿਵਾਰ ਨੂੰ ਦਿੱਤਾ ਸੀ ਪਰ ਵਿਆਹ ਦੇ ਕੁਝ ਸਮੇਂ ਬਾਅਦ ਹੀ ਸਹੁਰਾ ਪਰਿਵਾਰ ਉਸ ਨੂੰ ਹੋਰ ਦਾਜ ਲਿਆਉਣ ਲਈ ਤੰਗ-ਪ੍ਰੇਸ਼ਾਨ ਕਰਨ ਲੱਗਾ। ਫੈਮਿਲੀ ਵੈੱਲਫੇਅਰ ਕਮੇਟੀ–1 ਸੰਗਰੂਰ ਨੇ ਮੁਦਈ ਦੀ ਦਰਖਾਸਤ 'ਤੇ ਪੜਤਾਲ ਕਰਨ ਉਪਰੰਤ ਜੋਨੀ ਪੁੱਤਰ ਸਤਪਾਲ ਸਿੰਘ, ਸਤਪਾਲ ਸਿੰਘ ਉਰਫ ਗੋਲੀ ਪੁੱਤਰ ਗੁਰਦਿਆਲ ਸਿੰਘ ਅਤੇ ਕ੍ਰਿਸ਼ਨਾ ਦੇਵੀ ਪਤਨੀ ਸਤਪਾਲ ਸਿੰਘ ਵਾਸੀਆਨ ਜਮਾਲਪੁਰ ਸੇਖਾ ਵਿਰੁੱਧ ਮੁਕੱਦਮਾ ਦਰਜ ਕਰਵਾਇਆ।


Related News