''ਲਵ ਮੈਰਿਜ'' ਕਰਵਾਉਣ ਵਾਲਿਆਂ ''ਚ ਵੱਧ ਰਹੇ ਨੇ ਤਲਾਕ ਦੇ ਜ਼ਿਆਦਾ ਕੇਸ
Thursday, Nov 14, 2019 - 02:38 PM (IST)
ਚੰਡੀਗੜ੍ਹ— ਪੜ੍ਹੇ-ਲਿਖੇ ਅਤੇ 'ਲਵ ਮੈਰਿਜ' ਕਰਵਾਉਣ ਵਾਲਿਆਂ 'ਚ ਤਲਾਕ ਦੇ ਮਾਮਲੇ ਲਗਾਤਾਰ ਤੇਜ਼ੀ ਨਾਲ ਵਧਦੇ ਜਾ ਰਹੇ ਹਨ। ਇਸ ਲਾਈਨ 'ਚ ਉਹ ਵੀ ਹਨ, ਜਿਨ੍ਹਾਂ ਦੇ ਕੋਲ ਉੱਚੀਆਂ ਡਿਗਰੀਅÎਾਂ ਅਤੇ ਮੋਟੀ ਤਨਖਾਹ ਹੈ। ਇਹ ਰਿਸ਼ਤਿਆਂ ਨੂੰ ਲੈ ਕੇ ਸੈਂਸੇਟਿਵ ਨਹੀਂ ਹਨ। ਇਨ੍ਹਾਂ 'ਚੋਂ 70 ਫੀਸਦੀ ਮਾਮਲੇ 'ਲਵ ਮੈਰਿਜ' ਵਾਲੇ ਕਪਲਸ ਦੇ ਹਨ। ਇਹ ਗੱਲ ਇਕ ਸਰਵੇ 'ਚੋਂ ਨਿਕਲ ਕੇ ਸਾਹਮਣੇ ਆਈ ਹੈ। ਬੈਂਗਲੁਰੂ 'ਚ ਤਲਾਕ ਦੇ 400 ਫੀਸਦੀ ਤੱਕ ਮਾਮਲੇ ਵੱਧਣ ਤੋਂ ਬਾਅਦ ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋ (ਨਿਮਹਾਂਸ) ਬੈਂਗਲੁਰੂ ਨੇ ਇਕ ਸਰਵੇ ਕੀਤਾ ਸੀ। ਰਿਸਰਚ ਨੂੰ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਸਥਿਤ ਯੂਨੀਵਰਸਿਟੀ ਇੰਸਟੀਚਿਊਟ ਆਫ ਫਾਰਮਾਸਿਊਟਿਕਲ ਸਾਇੰਸਜ ( ਯੂ. ਪੀ. ਆਈ. ਐੱਸ) 'ਚ ਚੱਲ ਰਹੇ ਚੌਥੇ ਇੰਬਰੋ ਸਕੂਲ ਦੌਰਾਨ ਸਾਂਝਾ ਕੀਤਾ।
ਡਾ. ਰਾਓ ਨੇ ਦੱਸਿਆ ਕਿ ਪੜ੍ਹੇ-ਲਿਖੇ ਲੋਕ ਆਪਣੇ ਸੋਸ਼ਲ ਰਿਸ਼ਤਿਆਂ ਨੂੰ ਸੰਭਾਲਣ 'ਚ ਕਾਮਯਾਬ ਨਹੀਂ ਹਨ। ਤਲਾਕ ਪਿੱਛੇ ਜੋ ਸਭ ਤੋਂ ਵੱਡਾ ਕਾਰਨ ਸਾਹਮਣੇ ਆਇਆ ਹੈ, ਉਹ ਪੈਸਿਆਂ ਨੂੰ ਲੈ ਕੇ ਅਣਬਣ ਸੀ। ਜੋ ਜ਼ਿਆਦਾ ਕਮਾ ਰਿਹਾ ਹੈ, ਉਸ ਦੀ ਦੂਜੇ ਵਿਅਕਤੀ ਲਈ ਇਹ ਭਾਵਨਾ ਹੈ ਕਿ ਇਹ ਮੈਨੂੰ ਕਿਵੇਂ ਆਦੇਸ਼ ਦੇ ਰਿਹਾ ਹੈ। ਇਸੇ ਕਾਰਨ ਤਲਾਕ ਵੱਧ ਰਹੇ ਹਨ। ਦੂਜੀ ਸਮੱਸਿਆ ਇਹ ਹੈ ਕਿ 'ਲਵ ਮੈਰਿਜ' ਵਾਲੇ ਮਾਮਲਿਆਂ 'ਚ ਪਤੀ-ਪਤਨੀ ਆਪਣੇ ਪਰਿਵਾਰ ਨਾਲ ਵੀ ਗੱਲ ਨਹੀਂ ਕਰ ਪਾਂਦੇ ਕਿਉਂਕਿ ਇਹ ਵਿਆਹ ਉਨ੍ਹਾਂ ਦਾ ਆਪਣਾ ਫੈਸਲਾ ਹੁੰਦਾ ਹੈ। ਝਗੜੇ ਹੋਣ 'ਤੇ ਸਮਝੌਤਾ ਕਰਵਾਉਣ ਵਾਲਾ ਕੋਈ ਨਹੀਂ ਹੁੰਦਾ।
ਉਨ੍ਹਾਂ ਦੱਸਿਆ ਕਿ ਨਿਮਹਾਂਸ ਕਾਰਪੋਰੇਟ ਦੇ ਬੌਸ ਅਤੇ ਸਕਿਓਰਿਟੀ ਫੋਰਸਿਜ ਨੂੰ ਤਣਾਅ ਮੁਕਤ ਰਹਿਣ ਦੀ ਟ੍ਰੇਨਿੰਗ ਦੇ ਰਿਹਾ ਹੈ। ਇਸੇ ਇੰਸਟੀਚਿਊਟ ਦੀ ਸਿਫਾਰਿਸ਼ 'ਤੇ ਹਾਲ ਹੀ 'ਚ ਈ. ਐੱਸ. ਆਈ. ਹਸਪਤਾਲਾਂ 'ਚ ਨਰਸਿਜ ਦਾ ਡਿਊਟੀ ਸ਼ੈਡਿਊਲ ਬਦਲਿਆ ਗਿਆ ਹੈ। ਇਸ ਦੇ ਨਾਲ ਹੀ ਮਹਿਲਾਵਾਂ ਲਈ ਮੈਟਰਨਿਟੀ ਲੀਵ ਅਤੇ ਚਾਈਲਡ ਕੇਅਰ ਲੀਵ ਦਾ ਸਮਾਂ ਵੀ ਬਦਲਿਆ ਗਿਆ ਹੈ। ਉਨ੍ਹਾਂ ਦੇ ਕਾਰਪੋਰੇਟ ਸੈਕਟਰ ਲਈ ਸਿਫਾਰਿਸ਼ਾਂ ਬਣਾਈਆਂ ਗਈਆਂ ਹਨ, ਟ੍ਰੇਨਿੰਗ ਵੀ ਦਿੰਦੇ ਹਨ, ਕਮੇਟੀਆਂ ਵੀ ਬਣੀਆਂ ਹਨ ਪਰ ਉਨ੍ਹਾਂ ਨੂੰ ਫਾਲੋ ਨਹੀਂ ਕੀਤਾ ਜਾਂਦਾ। ਇਹ ਤਾਮਿਲਨਾਡੂ ਪੁਲਸ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਟ੍ਰੇਨਿੰਗ ਦੇ ਚੁੱਕੇ ਹਨ ਅਤੇ ਹੁਣ ਬੀ. ਐੱਸ. ਐੱਫ. ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਤਣਾਅ ਨਾਲ ਨਜਿੱਠਣ ਲਈ ਦੀ ਟ੍ਰੇਨਿੰਗ ਦੇਣਗੇ। ਸਾਬਕਾ ਹੋਮ ਸੈਕਰੇਟਰੀ ਰਾਜਨਾਥ ਸਿੰਘ ਦੇ ਕਾਰਜਕਾਲ 'ਚ ਇਹ ਫੈਸਲਾ ਹੋਇਆ ਸੀ। ਤਣਾਅ ਨਾਲ ਨਜਿੱਠਣ ਲਈ ਸਿਰਫ ਸਟਰੈੱਸ ਪੀੜਤ ਹੀ ਨਹੀਂ, ਸਗੋਂ ਵਰਕਿੰਗ ਏਰੀਆ ਅਤੇ ਪਰਿਵਾਰ ਵਾਲਿਆਂ ਦੀ ਟ੍ਰੇਨਿੰਗ ਵੀ ਜ਼ਰੂਰੀ ਹੈ। ਡਾ. ਰਾਓ ਨੇ ਦੱਸਿਆ ਕਿ ਨਿਊਰੋਲਾਜੀਕਲ ਡਿਸਆਰਡਰ ਦੇ ਮਾਮਲੇ 'ਚ ਮਾਤਾ-ਪਿਤਾ ਨੂੰ ਦੋਸ਼ ਨਾ ਦਿੱਤਾ ਜਾਵੇ ਕਿਉਂਕਿ ਰਿਸਰਚ ਦੱਸਦੀ ਹੈ ਕਿ ਦੋ ਤੋਂ ਲੈ ਕੇ 5 ਫੀਸਦੀ ਤੱਕ ਨਿਊਰੋਲਾਜੀਕਲ ਡਿਸਆਰਡਰ ਜੀਨ ਦੇ ਕਾਰਨ ਹਨ, ਬਾਕੀਆਂ ਦਾ ਸਟਰੈੱਸ ਹੈ।