ਜਨਰੇਟਰ ਬੰਦ ਕਰਨ ਨੂੰ ਲੈ ਕੇ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, ਮਜ਼ਦੂਰ ਦਾ ਬੇਰਹਿਮੀ ਨਾਲ ਕੀਤਾ ਕਤਲ

Friday, Aug 18, 2023 - 03:48 AM (IST)

ਜਨਰੇਟਰ ਬੰਦ ਕਰਨ ਨੂੰ ਲੈ ਕੇ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, ਮਜ਼ਦੂਰ ਦਾ ਬੇਰਹਿਮੀ ਨਾਲ ਕੀਤਾ ਕਤਲ

ਮੁੱਲਾਂਪੁਰ ਦਾਖਾ (ਕਾਲੀਆ)-ਨਵੇਂ ਬਣ ਰਹੇ ਜੰਮੂ-ਕਟੜਾ ਨੈਸ਼ਨਲ ਹਾਈਵੇਅ ਉਪਰ ਬਲੀਪੁਰ ਪਿੰਡ ਨਜ਼ਦੀਕ ਦੋ ਧਿਰਾਂ ’ਚ ਜਰਨੇਟਰ ਬੰਦ ਕਰਨ ਨੂੰ ਲੈ ਕੇ ਝਗੜਾ ਹੋ ਗਿਆ, ਜੋ ਖੂਨੀ ਰੂਪ ਧਾਰ ਗਿਆ। ਇਕ ਧਿਰ ਦੇ 5 ਵਿਅਕਤੀਆਂ ਨੇ ਦੂਜੀ ਧਿਰ ਦੇ ਮਜ਼ਦੂਰ ਮਹੇਸ਼ ਮਹਿਤੋਂ ਵਾਸੀ ਬਿਹਾਰ ਦੇ ਸਿਰ ’ਚ ਸਰੀਏ ਮਾਰ-ਮਾਰ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ, ਦੇ ਕਾਤਲਾਂ ਨੂੰ ਥਾਣਾ ਦਾਖਾ ਦੀ ਪੁਲਸ ਨੇ ਉਦੋਂ ਧਰ ਦਬੋਚ ਲਿਆ, ਜਦੋਂ ਉਹ ਬੰਗਾਲ ਭੱਜਣ ਦੀ ਫਿਰਾਕ ’ਚ ਸਨ।

ਇਹ ਖ਼ਬਰ ਵੀ ਪੜ੍ਹੋ : ਮਾਮੂਲੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਆਟੋ ਚਾਲਕ ਨੂੰ ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟ

ਡੀ. ਐੱਸ. ਪੀ. ਅਮਨਦੀਪ ਸਿੰਘ ਨੇ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਵਲੀਪੁਰ ਕਲਾਂ ਕੋਲ ਬਣ ਰਹੇ ਜੰਮੂ-ਕਟੜਾ ਐਕਸਪ੍ਰੈੱਸ ਵੇਅ ’ਤੇ ਦੋ ਮਜ਼ਦੂਰ ਧਿਰਾਂ ਵਿਚ 13 ਅਗਸਤ ਨੂੰ ਰਾਤੀਂ 9 ਵਜੇ ਜਨਰੇਟਰ ਚਲਾਉਣ ਅਤੇ ਬੰਦ ਕਰਨ ਵਿਚ ਆਪਸੀ ਝਗੜਾ ਹੋ ਗਿਆ, ਜਿਸ ਵਿਚ ਬੰਗਾਲ ਦੇ ਰਹਿਣ ਵਾਲੇ ਮੁਬਾਰਕ ਹੁਸੈਨ ਪੁੱਤਰ ਮੰਜੂ ਅਲੀ, ਮਹਿਬੂਬ ਹੱਕ ਪੁੱਤਰ ਅਨਵਰ ਅਲੀ, ਅਨਵਰ ਅਲੀ ਪੁੱਤਰ ਅਬਦੁਲ ਰਸੀਲ, ਮੋਹੇਦੂਰ ਪੁੱਤਰ ਨਾਇਸੂਦੀਨ ਅਤੇ ਅਨਵਰ ਹੁਸੈਨ ਪੁੱਤਰ ਮੋਟੋ ਸ਼ੇਖ ਵਾਸੀਆਨ ਪੱਛਮੀ ਬੰਗਾਲ ਨੇ ਦੂਜੀ ਧਿਰ ਦੇ ਮਜ਼ਦੂਰ ਮੁਹੇਸ਼ ਮਹਿਤੋਂ ਪੁੱਤਰ ਰਾਮ ਜੀ ਮਹਿਤੋਂ (35) ਵਾਸੀ ਬਿਹਾਰ ਨੂੰ ਸਰੀਏ ਮਾਰ-ਮਾਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਸੀ, ਜੋ ਲੁਧਿਆਣਾ ਹਸਪਤਾਲ ’ਚ ਦਮ ਤੋੜ ਗਿਆ।

ਇਹ ਖ਼ਬਰ ਵੀ ਪੜ੍ਹੋ  : ਅਮਰੀਕਾ ’ਚ ਬੱਚਿਆਂ ਦੀ ਤਸਕਰੀ ਦੇ ਸ਼ੱਕ ’ਚ 23 ਗ੍ਰਿਫ਼ਤਾਰ, ਪੰਜਾਬੀਆਂ ਦੇ ਨਾਂ ਵੀ ਆਏ ਸਾਹਮਣੇ

ਉਕਤਾਨ 5 ਕਾਤਲਾਂ ਮੁਬਾਰਕ ਹੁਸੈਨ, ਮਹਿਬੂਬ ਹੱਕ, ਅਨਵਰ ਅਲੀ, ਮੋਹੇਦਰੂ ਅਤੇ ਅਨਵਰ ਹੁਸੈਨ ਵਿਰੁੱਧ ਭੁਪਿੰਦਰ ਪਾਲ ਸਿੰਘ ਚਾਵਲਾ ਪੁੱਤਰ ਰਣਜੀਤ ਸਿੰਘ ਚਾਵਲਾ ਵਾਸੀ ਵਲੀਪੁਰ ਕਲਾਂ ਦੇ ਬਿਆਨਾਂ ’ਤੇ ਜ਼ੇਰੇ ਧਾਰਾ 302, 148, 149 ਆਈ. ਪੀ. ਸੀ. ਅਧੀਨ ਕੇਸ ਦਰਜ ਕੀਤਾ ਸੀ। ਥਾਣਾ ਦਾਖਾ ਦੇ ਮੁਖੀ ਦੀਪ ਕਰਨ ਸਿੰਘ ਤੂਰ ਨੇ ਇਨ੍ਹਾਂ ਪੰਜਾਂ ਕਾਤਲਾਂ ਨੂੰ ਵਲੀਪੁਰ ਕਲਾਂ ਤੋਂ ਉਦੋਂ ਗ੍ਰਿਫ਼ਤਾਰ ਕਰ ਲਿਆ ਸੀ, ਜਦੋਂ ਇਹ ਪੱਛਮੀ ਬੰਗਾਲ ਭੱਜਣ ਦੀ ਫਿਰਾਕ ਵਿਚ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਾਤਲਾਂ ਕੋਲੋਂ ਦੋ ਸਰੀਏ ਵੀ ਬਰਾਮਦ ਕਰ ਲਏ ਗਏ ਹਨ, ਜਿਨ੍ਹਾਂ ਨਾਲ ਇਨ੍ਹਾਂ ਨੇ ਬੜੀ ਬੇਰਹਿਮੀ ਨਾਲ ਕਤਲ ਕੀਤਾ ਸੀ। ਡੀ. ਐੱਸ. ਪੀ. ਅਮਨਦੀਪ ਸਿੰਘ ਨੇ ਦੱਸਿਆ ਕਿ ਉਕਤਾਨ ਪੰਜੇ ਕਾਤਲਾਂ ਨੂੰ ਮਾਣਯੋਗ ਵਿਨੋਦ ਕੁਮਾਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਜੱਜ ਨੇ 3 ਦਿਨ ਦਾ ਪੁਲਸ ਰਿਮਾਂਡ ਦਿੱਤਾ ਹੈ। ਇਸ ਮੌਕੇ ਉਨ੍ਹਾਂ ਨਾਲ ਐੱਸ. ਐੱਚ. ਓ. ਦੀਪ ਕਰਨ ਸਿੰਘ ਤੂਰ, ਏ. ਐੱਸ. ਆਈ. ਆਤਮਾ ਸਿੰਘ ਆਦਿ ਹਾਜ਼ਰ ਸਨ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਹੜ੍ਹ ਦੇ ਮੱਦੇਨਜ਼ਰ ਇਸ ਜ਼ਿਲ੍ਹੇ ਦੇ ਸਕੂਲ ਅਗਲੇ ਹੁਕਮਾਂ ਤਕ ਰਹਿਣਗੇ ਬੰਦ

 


author

Manoj

Content Editor

Related News