ਸ਼ਿਵ ਮੰਦਰ ''ਚ ਹੋਈ ਬੇਅਦਬੀ ਤੇ ਲੱਖਾਂ ਦੀ ਚੋਰੀ, ਚੋਰਾਂ ਨੇ ਉਖਾੜ ਸੁੱਟਿਆ ''ਸ਼ਿਵਲਿੰਗ'', ਹਿੰਦੂ ਸੰਗਠਨਾਂ ਨੇ ਦਿੱਤਾ ਧਰਨਾ
Saturday, Aug 17, 2024 - 05:07 AM (IST)
ਖੰਨਾ (ਸੁਖਵਿੰਦਰ ਕੌਰ, ਸ਼ਾਹੀ)- ਖੰਨਾ ਦੇ ਸ਼ਿਵ ਮੰਦਿਰ 'ਚ ਬੁੱਧਵਾਰ ਦੀ ਰਾਤ ਨੂੰ ਲਗਭਗ 20 ਲੱਖ ਰੁਪਏ ਦੇ ਗਹਿਣਿਆਂ ਤੇ ਨਗਦੀ ਸਮੇਤ ਸ਼ਿਵਲਿੰਗ ਖੰਡਤ ਕਰਨ ਦੀ ਬੇਅਦਬੀ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਮਾਮਲੇ ਨੂੰ ਲੈ ਕੇ ਹਿੰਦੂ ਸੰਗਠਨਾਂ ਨੇ ਜੀ.ਟੀ. ਰੋਡ ’ਤੇ 6 ਘੰਟੇ ਜਾਮ ਲਗਾ ਕੇ ਧਰਨਾ ਦੇ ਦਿੱਤਾ।
ਮਾਮਲਾ ਇੰਨਾ ਗੰਭੀਰ ਹੋ ਗਿਆ ਕਿ ਪੰਜਾਬ ਕਾਂਗਰਸ ਪ੍ਰਧਾਨ ਅਤੇ ਐੱਮ.ਪੀ. ਅਮਰਿੰਦਰ ਸਿੰਘ ਰਾਜਾ ਵੜਿੰਗ, ਐੱਮ.ਪੀ. ਡਾ. ਅਮਰ ਸਿੰਘ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਅਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਤੱਕ ਨੇ ਸ਼ਿਰਕਤ ਕੀਤੀ।
ਸਵੇਰੇ 11 ਵਜੇ ਧਰਨਾ ਲਗਾਇਆ ਗਿਆ ਅਤੇ ਸ਼ਾਮ 5 ਵਜੇ ਡੀ.ਆਈ.ਜੀ. ਲੁਧਿਆਣਾ ਧਨਪ੍ਰੀਤ ਕੌਰ ਵਲੋਂ ਦੋਸ਼ੀਆਂ ਨੂੰ ਐਤਵਾਰ ਤੱਕ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿਵਾਉਣ ਅਤੇ ਇਲਾਕੇ ਦੇ ਐੱਸ.ਐੱਚ.ਓ. ਨੂੰ ਮੁਅੱਤਲ ਕਰਨ ਦੇ ਨਾਲ ਸਮਾਪਤ ਹੋਇਆ।
ਧਰਨੇ ਦੇ ਨਾਲ ਹੀ ਹਿੰਦੂ ਸੰਗਠਨਾਂ ਨੇ ਪੂਰੇ ਖੰਨਾ ਸ਼ਹਿਰ ਦੀਆਂ ਦੁਕਾਨਾਂ ਅਤੇ ਸ਼ੋਅਰੂਮ ਬੰਦ ਕਰਵਾ ਦਿੱਤੇ ਸਨ। ਸ਼ਿਵਲਿੰਗ ਦੇ ਆਲੇ-ਦੁਆਲੇ ਲੱਗੀ ਚਾਂਦੀ ਨੂੰ ਚੋਰੀ ਕਰਨ ਲਈ ਚੋਰਾਂ ਨੇ ਪੂਰੇ ਸ਼ਿਵਲਿੰਗ ਨੂੰ ਹੀ ਉਖਾੜ ਕੇ ਸੁੱਟ ਦਿੱਤਾ ਸੀ, ਜਿਸਨੂੰ ਲੈ ਕੇ ਹਿੰਦੂ ਸੰਗਠਨ ਭੜਕ ਉੱਠੇ।
ਇਹ ਵੀ ਪੜ੍ਹੋ- ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਗਈ ਪੁਲਸ ਪਾਰਟੀ 'ਤੇ ਹਮਲਾ, ਪਾੜ'ਤੀ ਵਰਦੀ, ਵਰ੍ਹਾਏ ਇੱਟਾਂ-ਰੋੜੇ, ਮੁਲਜ਼ਮ ਵੀ ਭਜਾ'ਤਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e