ਸ਼ਰਮਨਾਕ: ਨਾਬਾਲਗ ਕੁੜੀ ਨੂੰ ਪਿਆਰ ਦੇ ਜਾਲ 'ਚ ਫ਼ਸਾ ਨੌਜਵਾਨ ਨੇ ਕੀਤੀ ਹੈਵਾਨੀਅਤ

Friday, Oct 09, 2020 - 08:46 AM (IST)

ਸ਼ਰਮਨਾਕ: ਨਾਬਾਲਗ ਕੁੜੀ ਨੂੰ ਪਿਆਰ ਦੇ ਜਾਲ 'ਚ ਫ਼ਸਾ ਨੌਜਵਾਨ ਨੇ ਕੀਤੀ ਹੈਵਾਨੀਅਤ

ਦਿੜ੍ਹਬਾ ਮੰਡੀ (ਅਜੈ) : ਥਾਣਾ ਛਾਜਲੀ ਅਧੀਨ ਪੈਂਦੀ ਪੁਲਸ ਚੌਕੀ ਮਹਿਲਾ ਦੀ ਪੁਲਸ ਨੇ ਦੀ ਇਕ ਨਾਬਾਲਗ ਕੁੜੀ ਨਾਲ ਵਿਆਹ ਦਾ ਝਾਂਸਾ ਦੇ ਕੇ ਜਬਰ-ਜ਼ਨਾਹ ਕਰਨ ਦੇ ਦੋਸ਼ 'ਚ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਪੁਲਸ ਚੌਕੀ ਮਹਿਲਾਂ ਦੇ ਇੰਚਾਰਜ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਪੀੜਤਾ ਨੇ ਪੁਲਸ ਕੋਲ ਦਰਜ ਕਰਵਾਏ ਆਪਣੇ ਬਿਆਨ 'ਚ ਦੱਸਿਆ ਕਿ ਉਸਦੀ ਗੁਰਜੋਤ ਸਿੰਘ ਵਾਸੀ ਮੁੱਲਾਂਪੁਰ ਦਾਤੇਵਾਸ ਜੋ ਹੁਣ ਮੌਜੂਦਾ ਸਮੇਂ ਪਿੰਡ ਝਨੇੜੀ ਵਿਖੇ ਆਪਣੇ ਰਿਸ਼ਤੇਦਾਰਾਂ ਕੋਲ ਰਹਿ ਰਿਹਾ ਹੈ ਨਾਲ ਦੋਸਤੀ ਸੀ ਜੋ ਕਿ ਮੈਨੂੰ ਮੇਰੇ ਪਿੰਡੋਂ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਆਪਣੇ ਨਾਲ ਲੈ ਗਿਆ ਅਤੇ ਮੇਰੇ ਨਾਲ ਜਬਰ-ਜ਼ਿਨਾਹ ਕਰਨ ਤੋਂ ਬਾਅਦ ਮੈਨੂੰ ਵਾਪਸ ਮੇਰੇ ਪਿੰਡ ਛੱਡ ਗਿਆ। ਹੁਣ ਉਹ ਮੇਰੇ ਨਾਲ ਵਿਆਹ ਕਰਵਾਉਣ ਤੋਂ ਲਗਾਤਾਰ ਟਾਲਮਟੋਲ ਕਰਦਾ ਆ ਰਿਹਾ ਹੈ ਅਤੇ ਨਾਲ ਹੀ ਮੈਨੂੰ ਪ੍ਰੇਸ਼ਾਨ ਵੀ ਕਰਦਾ ਆ ਰਿਹਾ ਹੈ।

ਇਹ ਵੀ ਪੜ੍ਹੋ : ਖੇਤੀ ਬਿੱਲਾਂ ਖ਼ਿਲਾਫ ਅੱਜ ਪੰਜਾਬ ਬੰਦ , ਰੇਲਾਂ ਦੇ ਨਾਲ-ਨਾਲ ਸੜਕੀ ਅਵਾਜਾਈ ਵੀ ਰਹੇਗੀ ਠੱਪ

ਚੌਕੀ ਇੰਚਾਰਜ ਨੇ ਦੱਸਿਆ ਕਿ ਪੀੜਤ ਕੁੜੀ ਦਾ ਮੈਡੀਕਲ ਕਰਵਾ ਲਿਆ ਹੈ। ਦੋਸ਼ੀ ਗੁਰਜੋਤ ਸਿੰਘ ਫਰਾਰ ਹੋ ਗਿਆ ਹੈ, ਜਿਸਦੀ ਪੁਲਸ ਸਰਗਰਮੀ ਨਾਲ ਭਾਲ ਕਰ ਰਹੀ ਹੈ। ਪੁਲਸ ਨੇ ਇਸ ਸਬੰਧੀ ਥਾਣਾ ਛਾਜਲੀ ਵਿਖੇ ਮਾਮਲਾ ਦਰਜ ਕਰ ਲਿਆ ਹੈ। ਇਸ ਕੇਸ ਦੀ ਤਫਤੀਸ਼ ਸਬ ਇੰਸਪੈਕਟਰ ਰੇਣੂ ਬਾਲਾ ਵੱਲੋਂ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹ : ਵੱਡੀ ਵਾਰਦਾਤ : ਘਰ 'ਚ ਇਕੱਲੇ ਰਹਿੰਦੇ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ


author

Baljeet Kaur

Content Editor

Related News