ਸਿਹਤ ਵਿਭਾਗ ਵੱਲੋਂ ਹੋਸਟਲਾਂ ’ਚ ਕੀਤਾ ਡੇਂਗੂ ਸਰਵੇ
Thursday, Sep 12, 2024 - 10:37 AM (IST)

ਭੁੱਚੋ ਮੰਡੀ (ਨਾਗਪਾਲ) : ਸਿਵਲ ਸਰਜਨ ਬਠਿੰਡਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਨਥਾਣਾ ਵੱਲੋਂ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ’ਤੇ ਸਿਹਤ ਵਿਭਾਗ ਵੱਲੋਂ ਹੋਸਟਲਾਂ ’ਚ ਡੇਂਗੂ ਸਰਵੇ ਕੀਤਾ ਗਿਆ। ਸਿਹਤ ਕਰਮਚਾਰੀ ਰਾਜਵਿੰਦਰ ਸਿੰਘ ਰੰਗੀਲਾ ਨੇ ਦੱਸਿਆ ਸਥਾਨਕ ਗੁਰੂ ਨਾਨਕ ਨਰਸਿੰਗ ਕਾਲਜ ਵਿਚ ਦੌਰਾ ਕੀਤਾ ਅਤੇ ਡੇਂਗੂ ਮੱਛਰ ਸਬੰਧੀ ਵਿਦਿਆਰਥਣਾਂ ਨੂੰ ਜਾਣਕਾਰੀ ਦਿੱਤੀ ਗਈ।
ਟੀਮ ਵੱਲੋਂ ਕਾਲਜ ਕੈਂਪਸ ਸਮੇਤ ਹੋਸਟਲ ਵਿਚ ਡੇਂਗੂ ਸਰਵੇ ਕੀਤਾ। ਜਾਂਚ ਦੌਰਾਨ ਕਿਸੇ ਵੀ ਥਾਂ ਲਾਰਵਾ ਨਹੀਂ ਪਾਇਆ ਗਿਆ। ਇਸ ਮੌਕੇ ਕਾਲਜ ਦੇ ਚੇਅਰਪਰਸਨ ਮੈਡਮ ਰੇਨੂੰ ਸ਼ਰਮਾ, ਪ੍ਰਿੰਸੀਪਲ ਮੈਡਮ ਸਿਮਰਜੀਤ ਕੌਰ, ਵਾਈਸ ਪ੍ਰਿੰਸੀਪਲ ਮੈਡਮ ਜਸਪ੍ਰੀਤ ਕੌਰ ਨੇ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕੀਤਾ।