ਡੇਹਲੋਂ ਵਿਖੇ ਝਾਕੀਆਂ ਰਹੀਆਂ ਖਿੱਚ ਦਾ ਕੇਂਦਰ
Saturday, Oct 20, 2018 - 04:29 PM (IST)

ਡੇਹਲੋਂ, (ਡਾ.ਪ੍ਰਦੀਪ) : ਡੇਹਲੋਂ ’ਚ ਦੁਸਹਿਰਾ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਸਵੇਰ ਤੋਂ ਹੀ ਲੋਕ ਦੁਸਹਿਰਾ ਗਰਾਊਂਡ ’ਚ ਪੁਜਣੇ ਸ਼ੁਰੂ ਹੋ ਗਏ ਸਨ ਅਤੇ ਸ਼ਾਮ ਤੱਕ ਵੱਡੀ ਗਿਣਤੀ ’ਚ ਲੋਕਾਂ ਨੇ ਸ਼੍ਰੀ ਰਾਮ ਚੰਦਰ, ਮਾਤਾ ਸੀਤਾ, ਲਕਸ਼ਮਣ ਤੇ ਵੀਰ ਹਨੂੰਮਾਨ ਦੇ ਸਰੂਪਾਂ ਨੂੰ ਸ਼ਰਧਾਪੂਰਵਕ ਮੱਥਾ ਟੇਕਿਆ। ਇਸ ਦੌਰਾਨ ਭਗਵਾਨ ਵਿਸ਼ਨੂੰ, ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਤੇ ਲਕਸ਼ਮਣ, ਭਗਵਾਨ ਸ਼੍ਰੀ ਕ੍ਰਿਸ਼ਨ, ਮੱਛੀ ਦੀ ਅੱਖ ਨੂੰ ਵਿੰਨ੍ਹਦੇ ਅਰਜੁਨ ਆਦਿ ਝਾਂਕੀਆਂ ਅਤੇ ਰਾਵਣ ਦਾ ਵੱਡਾ ਪੁਤਲਾ ਲੋਕਾਂ ਦੀ ਖਿੱਚ ਦਾ ਕੇਂਦਰ ਰਿਹਾ।
ਇਸ ਮੌਕੇ ਡੇਹਲੋਂ ਪੁਲਸ ਵਲੋਂ ਥਾਣਾ ਮੁਖੀ ਕੁਲਵੰਤ ਸਿੰਘ ਗਿੱਲ ਦੀ ਅਗਵਾਈ ’ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ। ਭਾਰੀ ਇਕੱਠ ਨੂੰ ਦੇਖਦਿਆਂ ਟ੍ਰੈਫਿਕ ਨੂੰ ਬਾਈਪਾਸ ਤੋਂ ਡਾਈਵਰਟ ਕੀਤਾ ਗਿਆ ਸੀ। ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਕਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਦੁਸਹਿਰਾ ਜਿੱਥੇ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ, ਉਥੇ ਭਾਈਚਾਰਕ ਸਾਂਝ ਵੀ ਮਜ਼ਬੂਤ ਕਰਦਾ ਹੈ। ਸੂਰਜ ਦੀ ਟਿੱਕੀ ਦੇ ਡੁੱਬਦਿਆਂ ਹੀ ਰਾਵਣ ਦੇ ਪੁਤਲੇ ਨੂੰ ਅਗਨ ਭੇਂਟ ਕਰ ਦਿੱਤਾ ਗਿਆ। ਰਾਵਣ ਦੇ ਪੁਤਲੇ ਨੂੰ ਅਗਨੀ ਪਰਮਾਤਮਾ ਸਿੰਘ ਨਿਊਜ਼ੀਲੈਂਡ ਵਾਲਿਆਂ ਨੇ ਦਿਖਾਈ।
ਇਸ ਮੌਕੇ ਪਰਮਿੰਦਰ ਸਿੰਘ ਰੰਗੀਆਂ ਸਾਬਕਾ ਉਪ ਚੇਅਰਮੈਨ ਜ਼ਿਲਾ ਪ੍ਰੀਸ਼ਦ, ਨਿਰਮਲ ਸਿੰਘ ਨਿੰਮਾ ਮੈਂਬਰ ਬਲਾਕ ਸੰਮਤੀ ਡੇਹਲੋਂ, ਜਗਦੀਪ ਸਿੰਘ ਬਿੱਟੂ ਡੇਹਲੋਂ, ਪਰਮਦੀਪ ਸਿੰਘ ਦੀਪਾ, ਕੁਲਦੀਪ ਸ਼ਰਮਾ ਪ੍ਰਧਾਨ ਸ਼ਿਵ ਮੰਦਰ ਡੇਹਲੋਂ, ਓਮ ਪ੍ਰਕਾਸ਼ ਕੌਸ਼ਲ, ਅਜਮੇਰ ਸਿੰਘ ਦਰਹੇਲੇ, ਹਰਚੰਦ ਸਿੰਘ, ਸੁਖਵਿੰਦਰ ਸਿੰਘ ਸੈਂਡੀ, ਮੋਹਣ ਸਿੰਘ ਵਿਰਕ, ਵਿਜੇ ਕੁਮਾਰ ਸ਼ਾਹੀ, ਸੰਤੋਖ ਸਿੰਘ ਗਿੱਲ, ਤਰਸੇਮ ਲਾਲ, ਜਗਦੀਸ਼ ਵਰਮਾ, ਮਨੋਜ ਕੁਮਾਰ ਸ਼ਾਹੀ, ਸੰਜੀਵ ਕੁਮਾਰ ਗੋਇਲ, ਡਾ. ਗਗਨਦੀਪ ਸ਼ਰਮਾ, ਡਾ. ਸੁਰਿੰਦਰ ਸਿੰਘ ਰੰਗੀ, ਮਾ. ਕੇਵਲ ਕ੍ਰਿਸ਼ਨ, ਅਸ਼ੋਕ ਗੋਇਲ, ਗੁਰਪ੍ਰੀਤ ਸਿੰਘ ਮਟਰੀ, ਰਾਮ ਗੋਪਾਲ ਵਡੈਹਰਾ, ਡਾ. ਪ੍ਰਸ਼ੋਤਮ ਸ਼ਰਮਾ, ਬਲਦੇਵ ਕ੍ਰਿਸ਼ਨ ਵਡੈਹਰਾ, ਧਰਮਪਾਲ ਅਰੋਡ਼ਾ, ਅਸ਼ੋਕ ਬਜਾਜ, ਕਮਲ ਗਿੱਲ, ਜਸਵਿੰਦਰ ਸਿੰਘ ਕਾਕਾ, ਮਿਸਤਰੀ ਗੁਰਮੇਲ ਸਿੰਘ ਆਦਿ ਹਾਜ਼ਰ ਸਨ। ਲਾਗਲੇ ਪਿੰਡ ਕਿਲਾ ਰਾਏਪੁਰ ਵਿਖੇ ਵੀ ਦਸਹਿਰਾ ਧੂਮਧਾਮ ਨਾਲ ਮਨਾਇਆ ਗਿਆ।