ਸ਼ਮਸ਼ਾਨਘਾਟ ਦੀ ਕੰਧ ''ਤੇ ਚਿੱਟੇ ਦਾ ਸੇਵਨ ਕਰਦਾ ਮੁੰਡਾ ਕਾਬੂ
Friday, Feb 20, 2026 - 12:15 PM (IST)
ਲੁਧਿਆਣਾ (ਤਰੁਣ): ਚਿੱਟੇ ਦਾ ਸੇਵਨ ਕਰਦੇ ਇਕ ਨਸ਼ੇੜੀ ਨੂੰ ਥਾਣਾ ਡਵੀਜ਼ਨ ਨੰਬਰ 3 ਦੀ ਪੁਲਸ ਨੇ ਕਾਬੂ ਕੀਤਾ ਹੈ। ਨਸ਼ੇੜੀ ਦੀ ਪਛਾਣ ਨੀਰਜ ਕੁਮਾਰ ਨਿਵਾਸੀ ਬਾਬ ਥਾਨ ਸਿੰਘ ਚੌਂਕ ਦੇ ਰੂਪ ਵਿਚ ਹੋਈ ਹੈ। ਜ਼ਿਕਰਯੋਗ ਹੈ ਕਿ ਗਊਸ਼ਾਲਾ ਰੋਡ, ਸ਼ਮਸ਼ਾਨ ਘਾਟ ਦੀ ਕੰਧ ਨਸ਼ਾ ਕਰਨ ਵਾਲੇ ਨਸ਼ੇੜੀਆਂ ਦਾ ਅੱਡਾ ਬਣ ਚੁੱਕੀ ਹੈ।
ਥਾਣਾ ਡਵੀਜ਼ਨ ਨੰਬਰ 3 ਦੇ ਇਲਾਕੇ ਵਿਚ ਨਸ਼ਾ ਕਰਨ ਵਾਲੇ ਜ਼ਿਆਦਾਤਰ ਨਸ਼ੇੜੀ ਇਸੇ ਸਥਾਨ ਦਾ ਇਸਤੇਮਾਲ ਕਰਦੇ ਹਨ। ਫਿਲਹਾਲ ਪੁਲਸ ਨੇ ਨਸ਼ੇੜੀ ਨੀਰਜ ਨੂੰ ਕਾਬੂ ਕਰਕੇ ਉਸ ਤੋਂ ਇਕ ਲਾਈਟਰ, ਸਿਲਵਰ ਪੇਪਰ ਅਤੇ 10 ਰੁਪਏ ਦਾ ਮੁੜਿਆ ਹੋਇਆ ਨੋਟ ਬਰਾਮਦ ਕਰਕੇ ਐੱਨ.ਡੀ.ਪੀ.ਐੱਸ. ਐਕਟ ਦੇ ਅਧੀਨ ਕੇਸ ਦਰਜ ਕਰ ਲਿਆ ਹੈ।
