ਕਰਜ਼ਾ ਮੁਆਫੀ ਦਾ ਫਾਰਮ ਭਰ ਗਏ ਕਿਸਾਨ ਦੀ ਹਾਰਟ ਅਟੈਕ ਨਾਲ ਮੌਤ
Wednesday, Jan 03, 2018 - 04:19 PM (IST)
ਝਬਾਲ (ਨਰਿੰਦਰ) - ਪਿੰਡ ਸੋਹਲ ਦੇ ਕਰਜ਼ੇ ਥੱਲੇ ਦੱਬੇ ਕਿਸਾਨ ਦੀ ਉਸ ਸਮੇਂ ਹਾਰਟ ਅਟੈਕ ਕਾਰਨ ਮੌਤ ਹੋ ਗਈ ਜਦੋ ਉਹ ਪਿੰਡ ਦੀ ਕੋਅਪ੍ਰੇਟਿਵ ਸੋਸਾਇਟੀ 'ਚ ਆਪਣੇ ਸਿਰ ਚੜ੍ਹੇ ਕਰਜ਼ੇ ਦੀ ਮੁਆਫੀ ਲਈ ਫਾਰਨ ਭਰਨ ਆਇਆ ਸੀ ।
ਇਸ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਕਿਸਾਨ ਜਸਵੰਤ ਸਿੰਘ ਵਾਸੀ ਸੋਹਲ ਦੇ ਪੁੱਤਰ ਭਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਿਰਫ 2 ਏਕੜ ਜ਼ਮੀਨ ਹੈ। ਜਿਸ ਨਾਲ ਬੜੀ ਮੁਸ਼ਕਲ ਨਾਲ ਉਨ੍ਹਾਂ ਦਾ ਗੁਜਾਰਾ ਚੱਲ ਰਿਹਾ ਹੈ । ਉਸ ਦੇ ਪਿਤਾ ਨੇ ਥੋੜਾ ਜਿਹਾ ਕਰਜ਼ਾ ਕੋਅਪ੍ਰੇਟਿਵ ਸੋਸਾਇਟੀ ਕੋਲਂੋ ਲਿਆ ਸੀ ਤੇ ਸਰਕਾਰ ਵੱਲੋ ਆਏ ਹੁਕਮਾਂ ਅਨੁਸਾਰ ਬੁੱਧਵਾਰ ਉਸ ਦਾ ਪਿਤਾ ਪਿੰਡ ਦੀ ਕੋਅਪ੍ਰੋਟਿਵ ਸੋਸਾਇਟੀ 'ਚ ਕਰਜ਼ੇ ਮੁਆਫੀ ਲਈ ਫਾਰਮ ਭਰਨ ਲਈ ਆਇਆ ਸੀ ਕਿ ਅਚਾਨਕ ਹੀ ਹਾਰਟ ਅਟੈਕ ਹੋ ਗਿਆਂ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
