ਨਸ਼ੇ ਕਾਰਨ ਉਜੜਿਆ ਪਰਿਵਾਰ, ਮਾਹਿਲਪੁਰ ਵਿਖੇ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਲਾਸ਼ ਕੋਲੋਂ ਮਿਲੀ ਸਰਿੰਜ

03/12/2023 2:26:32 PM

ਮਾਹਿਲਪੁਰ (ਜਸਵੀਰ)-ਮਾਹਿਲਪੁਰ ਦੇ ਵਾਰਡ ਨੰਬਰ ਗਿਆਰਾਂ ਮੁਹੱਲਾ ਸੈਂਹਸੀਆਂ ਕੋਲ ਬੀਤੇ ਦਿਨ ਉਦੋਂ ਡਰ ਦਾ ਮਾਹੌਲ ਬਣ ਗਿਆ, ਜਦੋਂ ਇਥੋਂ ਲੰਘਦੇ ਰਾਹਗੀਰਾਂ ਨੇ ਇਕ ਨੌਜਵਾਨ ਦੀ ਲਾਸ਼ ਵੇਖੀ। ਇਸ ਪਿੱਛੋਂ ਸਥਾਨਕ ਲੋਕਾਂ ਵੱਲੋਂ ਮਾਹਿਲਪੁਰ ਪੁਲਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਸ ਅਧਿਕਾਰੀਆਂ ਨੇ ਲਾਸ਼ ਨੂੰ ਖੇਤਾਂ ਵਿਚੋਂ ਬਰਾਮਦ ਕਰਕੇ ਮੁੱਢਲੀ ਜਾਂਚ ਸ਼ੁਰੂ ਕੀਤੀ।

ਇਸ ਮੌਕੇ ਮਾਹਿਲਪੁਰ ਥਾਣਾ ਦੇ ਮੁਖੀ ਜਸਵੰਤ ਸਿੰਘ ਪੁਲਸ ਪਾਰਟੀ ਨਾਲ ਮੌਕੇ ’ਤੇ ਪੁੱਜੇ ਅਤੇ ਨੌਜਵਾਨ ਦੇ ਵਾਰਿਸਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਨੌਜਵਾਨ ਦੀ ਪਛਾਣ ਅਬਦੁੱਲ ਖ਼ਾਨ (32) ਪੁੱਤਰ ਫਰਿਆਦ ਮੁਹੰਮਦ ਵਾਸੀ ਪਿੰਡ ਬਜਰੌਰ ਥਾਣਾ ਚੱਬੇਵਾਲ (ਹੁਸ਼ਿਆਰਪੁਰ) ਵੱਜੋਂ ਹੋਈ ਹੈ। ਮੌਕੇ ’ਤੇ ਪਹੁੰਚੇ ਮਾਪਿਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਨਸ਼ੇ ਕਰਨ ਦਾ ਆਦੀ ਸੀ ਅਤੇ ਨੌਜਵਾਨ ਦੀ ਲਾਸ਼ ਕੋਲ ਸਰਿੰਜ ਅਤੇ ਨਸ਼ੇ ਵਾਲੀਆਂ ਗੋਲੀਆਂ ਵੀ ਬਰਾਮਦ ਹੋਈਆਂ ਹਨ।

ਇਹ ਵੀ ਪੜ੍ਹੋ : ਸ੍ਰੀ ਅਨੰਦਪੁਰ ਸਾਹਿਬ ਤੋਂ ਮੱਥਾ ਟੇਕ ਕੇ ਘਰ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, ਔਰਤ ਸਣੇ ਦੋ ਦੀ ਮੌਤ

ਉਨ੍ਹਾਂ ਦੱਸਿਆ ਕਿ ਬੀਤੇ ਦਿਨ ਸਵੇਰੇ ਮਾਹਿਲਪੁਰ ਵਿਖੇ ਚਲ ਰਹੇ ਓ. ਐੱਸ. ਟੀ. ਸੈਂਟਰ ਤੋਂ ਦਵਾਈ ਲੈਣ ਆਇਆ ਸੀ ਪਰ ਪਤਾ ਨਹੀਂ ਉਹ ਉਕਤ ਸਥਾਨ ’ਤੇ ਕਿਵੇਂ ਪਹੁੰਚ ਗਿਆ। ਪੁਲਸ ਅਨੁਸਾਰ ਨੌਜਵਾਨ ਦੇ ਵਾਰਿਸਾਂ ਨੂੰ ਸੂਚਨਾ ਦੇ ਕੇ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਗੜ੍ਹਸ਼ੰਕਰ ਪਹੁੰਚਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ :ਪੰਜਾਬ ਦੇ ਨੇਤਾਵਾਂ ਦੀ ਸੁਰੱਖਿਆ ਨੂੰ ਲੈ ਕੇ ਐਸਟੀਮੇਟ ਕਮੇਟੀ ਦੀ ਰਿਪੋਰਟ ਵਿੱਚ ਹੋਇਆ ਵੱਡਾ ਖ਼ੁਲਾਸਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News