ਨਸ਼ੇ ਕਾਰਨ ਮਰਿਆ ਪੁੱਤ ਤਾਂ ਲਾਸ਼ ਘਰ ਛੱਡ ਕੇ ਪਿਓ..., ਦਿਲ ਪਸੀਜ ਦੇਵੇਗੀ ਮਾਛੀਵਾੜਾ ਦੀ ਇਹ ਘਟਨਾ

Saturday, Feb 14, 2026 - 12:42 PM (IST)

ਨਸ਼ੇ ਕਾਰਨ ਮਰਿਆ ਪੁੱਤ ਤਾਂ ਲਾਸ਼ ਘਰ ਛੱਡ ਕੇ ਪਿਓ..., ਦਿਲ ਪਸੀਜ ਦੇਵੇਗੀ ਮਾਛੀਵਾੜਾ ਦੀ ਇਹ ਘਟਨਾ

ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ ਸਰਕਾਰ ਵੱਲੋਂ ਆਪਰੇਸ਼ਨ ਪਰਹਾਰ-2 ਚਲਾ ਕੇ ਦਾਅਵੇ ਕੀਤੇ ਜਾ ਰਹੇ ਹਨ ਕਿ ਅਸੀਂ ਨਸ਼ਿਆਂ ਦੇ ਤਸਕਰ ਹਜ਼ਾਰਾਂ ਦੀ ਗਿਣਤੀ 'ਚ ਜੇਲ੍ਹਾਂ ਅੰਦਰ ਡੱਕ ਦਿੱਤੇ ਹਨ ਪਰ ਦੂਜੇ ਪਾਸੇ ਅੱਜ ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਰਾਏਪੁਰ ਬੇਟਵਾਂ ਵਿਖੇ ਇੱਕ ਗਰੀਬ ਪਰਿਵਾਰ ਦਾ ਨੌਜਵਾਨ ਨਸ਼ੇ ਦੀ ਭੇਂਟ ਚੜ੍ਹ ਗਿਆ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਸ ਦਾ ਵੱਡਾ ਭਰਾ ਵੀ ਪਹਿਲਾਂ ਨਸ਼ਿਆਂ ਕਾਰਨ ਮਰ ਚੁੱਕਾ ਹੈ ਅਤੇ ਇਹ ਘਰ 'ਚ ਦੂਜੀ ਮੌਤ ਹੈ।

ਇਹ ਵੀ ਪੜ੍ਹੋ : 'ਮੀਟ' ਦੀ ਵਿਕਰੀ 'ਤੇ ਮੁਕੰਮਲ ਪਾਬੰਦੀ! ਨਗਰ ਨਿਗਮ ਦਾ ਵੱਡਾ ਫ਼ੈਸਲਾ, ਚੰਡੀਗੜ੍ਹ 'ਚ 15 ਫਰਵਰੀ ਨੂੰ...

ਅੱਜ ਸਵੇਰੇ ਜਦੋਂ ਉਸਦੇ ਪਿਤਾ ਨੇ ਦੇਖਿਆ ਉਸਦਾ ਪੁੱਤ ਉੱਠਿਆ ਨਹੀਂ ਤਾਂ ਉਸ ਨੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਮਰ ਚੁੱਕਾ ਸੀ। ਉਸ ਦੇ ਕੋਲ ਹੀ ਨਸ਼ੇ ਲਈ ਵਰਤੀ ਜਾਂਦੀ ਪੰਨੀ ਪਈ ਗਈ। ਪਿਓ ਨੇ ਜਾ ਕੇ ਪਿੰਡ ਵਾਸੀਆਂ ਨੂੰ ਦੱਸਿਆ ਕਿ ਉਸਦਾ ਨੌਜਵਾਨ ਪੁੱਤ ਮਰ ਗਿਆ ਹੈ। ਪਿਓ ਵੀ ਸ਼ਰਾਬ ਪੀਣ ਦੀ ਆਦੀ ਸੀ ਅਤੇ ਉਹ ਪੁੱਤ ਦੀ ਲਾਸ਼ ਨੂੰ ਸੰਭਾਲਣ ਦੀ ਬਜਾਏ ਖ਼ੁਦ 200 ਰੁਪਏ ਲੈ ਕੇ ਸ਼ਰਾਬ ਦੇ ਠੇਕੇ 'ਤੇ ਸ਼ਰੀਬ ਪੀਣ ਚਲਾ ਗਿਆ। ਫਿਲਹਾਲ ਮਰਨ ਵਾਲੇ ਦੀ ਪਛਾਣ ਜਸਵੀਰ ਸਿੰਘ ਨੀਲਾ ਵਜੋਂ ਹੋਈ ਹੈ, ਜੋ ਮਿਸਤਰੀ-ਮਜ਼ਦੂਰੀ ਕਰਦਾ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਸਰਕਾਰੀ ਬੱਸਾਂ ਦੇ ਸਫ਼ਰ ਨੂੰ ਲੈ ਕੇ ਵੱਡੀ ਖ਼ਬਰ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਜ਼ਰੂਰੀ ਅਪਡੇਟ

ਜਦੋਂ ਜਸਵੀਰ ਦੀ ਮੌਤ ਬਾਰੇ ਥਾਣਾ ਕੂੰਮਕਲਾਂ ਦੇ ਮੁਖੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਅਤੇ ਜਿਸ ਨੌਜਵਾਨ ਦੀ ਮੌਤ ਹੋਈ ਹੈ, ਇਸ ਸਬੰਧੀ ਜਾਂਚ ਕੀਤੀ ਜਾਵੇਗੀ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਸਾਡੇ ਪਿੰਡ 'ਚ ਨਸ਼ੇ ਨਾਲ ਪਹਿਲਾਂ ਵੀ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਅਤੇ ਅੱਜ ਫਿਰ ਇਕ ਨੌਜਵਾਨ ਮਰ ਗਿਆ। ਇਹ ਸਾਰਾ ਨਸ਼ਾ ਨਾਲ ਲੱਗਦੇ ਪਿੰਡ ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਚੌਂਤਾ ਤੋਂ ਆ ਰਿਹਾ ਹੈ, ਜਿਸ ਨੂੰ ਨੱਥ ਪਾਉਣ ਦੀ ਬਹੁਤ ਸਖ਼ਤ ਲੋੜ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News