ਬੱਸ ਨਾਲ ਸਿੱਧੀ ਟੱਕਰ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ

Thursday, Jul 26, 2018 - 06:27 AM (IST)

ਬੱਸ ਨਾਲ ਸਿੱਧੀ ਟੱਕਰ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ

ਕਿਸ਼ਨਗੜ੍ਹ/ਜਲੰਧਰ, (ਬੈਂਸ, ਰਮਨ, ਮਾਹੀ)— ਰਾਏਪੁਰ ਬੱਲਾਂ ਲਿੰਕ ਸੜਕ ’ਤੇ ਇਕ ਮੋਟਰਸਾਈਕਲ ਤੇ  ਬੱਸ ਦੀ ਸਿੱਧੀ ਟੱਕਰ ਹੋਣ ਕਾਰਨ ਮੋਟਰਸਾਈਕਲ ਚਾਲਕ ਬੱਲਾਂ ਪਿੰਡ ਦੇ ਨੌਜਵਾਨ ਦੀ ਮੌਤ ਹੋ ਗਈ। ਬੱਲਾਂ ਪਿੰਡ  ਦੇ ਨੌਜਵਾਨਾਂ ਨੇ ਦੱਸਿਆ ਕਿ ਸਾਗਰ  ਵਿਰਦੀ  ਉਰਫ  ਸੋਨੀ ਪੁੱਤਰ ਚਮਨ ਲਾਲ ਜੋ ਕਿ ਪਲੰਬਰ ਦਾ ਕੰਮ ਕਰਦਾ ਸੀ, ਰਾਏਪੁਰ ਬੱਲਾਂ ਲਿੰਕ ਸੜਕ ’ਤੇ ਮੋਟਰਸਾਈਕਲ ’ਤੇ ਘਰ ਨੂੰ ਆ ਰਿਹਾ ਸੀ, ਇਸ ਦੌਰਾਨ ਰਾਏਪੁਰ ਪਿੰਡ ਬੱਲ ਨੂੰ ਜਾ ਰਹੀ ਇਕ ਨਿੱਜੀ ਕੰਪਨੀ ਦੀ ਮਿੰਨੀ ਬੱਸ ਨਾਲ  ਟੱਕਰ ਹੋ ਗਈ  ਤੇ ਸਾਗਰ ਗੰਭੀਰ ਜ਼ਖਮੀ ਹੋ ਗਿਆ। ਮਿੰਨੀ ਬੱਸ ’ਚ ਹੀ ਸਵਾਰ ਬੱਲਾਂ ਪਿੰਡ ਦੇ ਕੁਝ  ਨੌਜਵਾਨਾਂ  ਨੇ ਤੁਰੰਤ ਸਾਗਰ ਵਿਰਦੀ  ਨੂੰ ਜ਼ਖਮੀ ਹਾਲਤ ’ਚ ਉਸੇ ਮਿੰਨੀ ਬੱਸ ਰਾਹੀਂ ਜਲੰਧਰ ਦੇ ਨਿੱਜੀ ਹਸਪਤਾਲ ’ਚ  ਲਿਆਂਦਾ । ਜਿਥੇ ਸਬੰਧਤ ਡਾਕਟਰਾਂ  ਨੇ ਉਸ ਨੂੰ  ਮ੍ਰਿਤਕ ਐਲਾਨ  ਕਰ  ਦਿੱਤਾ। ਸੂਚਨਾ ਮਿਲਣ ’ਤੇ ਥਾਣਾ ਮਕਸੂਦਾਂ ਤੋਂ ਏ.  ਐੱਸ. ਆਈ. ਕੁਲਬੀਰ ਸਿੰਘ ਅਤੇ ਏ. ਐੱਸ. ਆਈ. ਗੁਰਮੇਜ ਸਿੰਘ ਪੁਲਸ ਪਾਰਟੀ ਸਮੇਤ  ਪਹੁੰਚੇ  ਤੇ  ਲਾਸ਼ ਨੂੰ ਕਬਜ਼ੇ ’ਚ ਲੈਣ ਉਪਰੰਤ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਜਲੰਧਰ ਭੇਜਿਆ। ਮਕਸੂਦਾਂ ਪੁਲਸ ਪਾਰਟੀ ਵੱਲੋਂ  ਉਕਤ ਮਿੰਨੀ ਬੱਸ ਦੇ ਡਰਾਈਵਰ ਜਸਵਿੰਦਰ ਸਿੰਘ ਪੁੱਤਰ ਚਰਨ ਸਿੰਘ ਰੰਧਾਵਾ ਮਸੰਦਾਂ ਨੂੰ  ਮੌਕੇ ’ਤੇ ਪੁਲਸ ਹਿਰਾਸਤ ’ਚ ਲੈ ਲਿਆ ਸੀ।
ਥਾਣਾ ਮਕਸੂਦਾਂ ਤੋਂ ਏ. ਐੱਸ. ਆਈ.  ਕੁਲਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ ’ਤੇ  ਕਾਰਵਾਈ ਕਰਦਿਆਂ ਮਿੰਨੀ ਬੱਸ ਦੇ ਡਰਾਈਵਰ ’ਤੇ ਥਾਣਾ ਮਕਸੂਦਾਂ ’ਚ ਮਾਮਲਾ ਦਰਜ ਕਰ ਕੇ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।
 


Related News