ਨਸ਼ੇ ''ਚ ਟੱਲੀ ਪੁਲਸ ਮੁਲਾਜ਼ਮ ਨੇ ਸਕੂਲੀ ਬੱਸ ''ਚ ਮਾਰੀ ਟੱਕਰ, ਮੌਕੇ ''ਤੇ ਪੈ ਗਿਆ ਰੌਲਾ

Thursday, Dec 04, 2025 - 03:03 PM (IST)

ਨਸ਼ੇ ''ਚ ਟੱਲੀ ਪੁਲਸ ਮੁਲਾਜ਼ਮ ਨੇ ਸਕੂਲੀ ਬੱਸ ''ਚ ਮਾਰੀ ਟੱਕਰ, ਮੌਕੇ ''ਤੇ ਪੈ ਗਿਆ ਰੌਲਾ

ਚੰਡੀਗੜ੍ਹ : ਇੱਥੇ ਕੈਂਬਵਾਲਾ ਰੋਡ 'ਤੇ ਇਕ ਵੱਡਾ ਹਾਦਸਾ ਹੋਣੋਂ ਟਲ ਗਿਆ। ਚੰਡੀਗੜ੍ਹ ਪੁਲਸ ਦੇ ਇਕ ਏ. ਐੱਸ. ਆਈ. ਨੇ ਨਸ਼ੇ ਦੀ ਹਾਲਤ 'ਚ ਤੇਜ਼ ਰਫ਼ਤਾਰ ਵਾਹਨ ਚਲਾਉਂਦੇ ਹੋਏ ਕਈ ਗੱਡੀਆਂ ਨੂੰ ਟੱਕਰ ਮਾਰ ਦਿੱਤੀ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਚਸ਼ਮਦੀਦਾਂ ਮੁਤਾਬਕ ਦੋਸ਼ੀ ਏ. ਐੱਸ. ਆਈ. ਦਲਜੀਤ ਸਿੰਘ ਨਸ਼ੇ 'ਚ ਧੁੱਤ ਸੀ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਂਦੇ ਹੋਏ ਘੱਟੋ-ਘੱਟ 10 ਵਾਹਨਾਂ ਨੂੰ ਟੱਕਰ ਮਾਰਦਾ ਹੋਇਆ ਅੱਗੇ ਵੱਧ ਰਿਹਾ ਸੀ। ਕੁੱਝ ਦੂਰੀ 'ਤੇ ਉਸ ਦੀ ਕਾਰ ਸਾਹਮਣੇ ਤੋਂ ਆ ਰਹੀ ਸਕੂਲ ਬੱਸ ਨਾਲ ਜ਼ੋਰਦਾਰ ਤਰੀਕੇ ਨਾਲ ਟਕਰਾ ਗਈ, ਜਿਸ ਕਾਰਨ ਕਾਰ ਰੁਕ ਗਈ।

ਇਸ ਟੱਕਰ ਤੋਂ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਨੇ ਕਾਰ ਦੀ ਖਿੜਕੀ ਖੋਲ੍ਹ ਕੇ ਏ. ਐੱਸ. ਆਈ. ਤੋਂ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਬਦਤਮੀਜ਼ੀ ਸ਼ੁਰੂ ਕਰ ਦਿੱਤੀ। ਇਸ ਦੀ ਲੋਕਾਂ ਨੇ ਮੌਕੇ 'ਤੇ ਹੀ ਵੀਡੀਓ ਬਣਾ ਲਈ। ਹਾਦਸੇ ਦੌਰਾਨ ਏ. ਐੱਸ. ਆਈ. ਦੀ ਕਾਰ ਦਾ ਸ਼ੀਸ਼ਾ ਟੁੱਟ ਗਿਆ ਅਤੇ ਉਸ ਨੂੰ ਸੱਟ ਵੀ ਲੱਗੀ। ਚੰਗੀ ਗੱਲ ਇਹ ਰਹੀ ਕਿ ਘਟਨਾ ਵਾਲੀ ਥਾਂ 'ਤੇ ਪੈਦਲ ਵਿਅਕਤੀ ਜਾਂ ਸਾਈਕਲ ਸਵਾਰ ਨਹੀਂ ਸੀ, ਨਹੀਂ ਤਾਂ ਕੋਈ ਵੱਡਾ ਨੁਕਸਾਨ ਹੋ ਸਕਦਾ ਸੀ। ਦੱਸਿਆ ਜਾ ਰਿਹਾ ਹੈ ਕਿ ਬਾਅਦ 'ਚ ਇਸ ਮਾਮਲੇ ਨੂੰ ਆਪਸੀ ਸਮਝੌਤੇ ਜ਼ਰੀਏ ਨਜਿੱਠ ਲਿਆ ਗਿਆ।


author

Babita

Content Editor

Related News